ਜੀਓ, ਵੋਡਾਫ਼ੋਨ, ਏਅਰਟੈੱਲ ਤੇ BSNL ਨੇ ਲਾਈ ਦੀਵਾਲੀ 'ਤੇ ਝੜੀ
ਬੀ.ਐਸ.ਐਨ.ਐਲ. ਲਕਸ਼ਮੀ ਆਫਰ: ਦੁਸਹਿਰਾ ਵਿਜੈ ਆਫਰ ਤੋਂ ਬਾਅਦ ਹੁਣ ਜਨਤਕ ਖੇਤਰ ਦੀ ਕੰਪਨੀ ਬੀ.ਐਸ.ਐਨ.ਐਲ. ਨੇ ਆਪਣੇ ਪ੍ਰੀ-ਪੇਡ ਗਾਹਕਾਂ ਲਈ ਦਿਵਾਲੀ ਮੌਕੇ 50% ਵਾਧੂ ਟਾਕਟਾਈਮ ਦਿੱਤਾ ਜਾਵੇਗਾ। ਇਹ ਵਾਧੂ ਟਾਕਟਾਈਮ 290, 390 ਤੇ 590 ਰੁਪਏ ਦੇ ਰੀਚਾਰਜ 'ਤੇ ਮਿਲੇਗਾ।
ਇਸ ਸਮਾਰਟਫ਼ੋਨ ਨੂੰ ਖਰੀਦਣ ਲਈ ਤੁਹਾਨੂੰ ਪਹਿਲੀ ਵਾਰ 2,899 ਰੁਪਏ ਚੁਕਾਉਣੇ ਹੋਣਗੇ ਜਿਸ 'ਤੇ 1500 ਰੁਪਏ ਦਾ ਕੈਸ਼ਬੈਕ ਮਿਲੇਗਾ।
ਏਅਰਟੈੱਲ 4ਜੀ ਫ਼ੋਨ: ਇਸ ਦਿਵਾਲੀ ਮੌਕੇ ਟੈਲੀਕਾਮ ਕੰਪਨੀ ਭਾਰਤੀ ਏਅਰਟੈੱਲ ਨੇ ਕੈਸ਼ਬੈਕ ਆਫ਼ਰ ਦੇ ਨਾਲ 1,399 ਰੁਪਏ ਦੀ ਕੀਮਤ ਵਾਲਾ ਸਮਾਰਟਫ਼ੋਨ ਵੀ ਲਾਂਚ ਕਰ ਦਿੱਤਾ ਹੈ। ਇਸ ਸਮਾਰਟਫ਼ੋਨ ਨੂੰ ਖਰੀਦਣ ਵਾਲੇ ਯੂਜ਼ਰ ਨੂੰ 169 ਰੁਪਏ ਦਾ ਰੀਚਾਰਜ ਕਰਵਾਉਣ 'ਤੇ ਅਸੀਮਤ ਕਾਲਿੰਗ ਤੇ 512 ਐਮ.ਬੀ. ਡੇਟਾ ਰੋਜ਼ਾਨਾ ਮਿਲੇਗਾ।
ਆਫਰ ਦੇ ਮੁਤਾਬਕ 399 ਦਾ ਰੀਚਾਰਜ ਕਰਵਾਉਣ 'ਤੇ ਕੰਪਨੀ 50 ਰੁਪਏ ਦੇ 8 ਵਾਊਚਰ ਦੇ ਰੂਪ ਵਿੱਚ ਕੈਸ਼ਬੈਕ ਦੇ ਰਹੀ ਹੈ। ਯਾਨੀ ਕਿ 399 ਰੁਪਏ 'ਤੇ 400 ਰੁਪਏ ਕੈਸ਼ਬੈਕ ਮਿਲੇਗਾ।
ਰਿਲਾਇੰਸ ਜੀਓ: ਇਸ ਦਿਵਾਲੀ ਮੌਕੇ ਰਿਲਾਇੰਸ ਜੀਓ ਆਪਣੇ ਖਪਤਕਾਰਾਂ ਲਈ ਇੱਕ ਨਵਾਂ ਤੋਹਫਾ ਲੈ ਕੇ ਆਇਆ ਹੈ। ਪ੍ਰਾਈਮ ਯੂਜ਼ਰਜ਼ ਲਈ ਕੰਪਨੀ ਨਵਾਂ ਧਨ-ਧਨਾ ਧਨ ਆਫਰ ਦੇ ਰਹੀ ਹੈ। ਜੀਓ ਦੇ ਪ੍ਰਾਈਮ ਯੂਜ਼ਰਜ਼ ਨੂੰ 18 ਅਕਤੂਬਰ ਤਕ ਪਹਿਲੇ 399 ਦੇ ਧਨ ਧਨਾ ਧਨ ਰੀਚਾਰਜ 'ਤੇ 100% ਕੈਸ਼ਬੈਕ ਮਿਲੇਗਾ।
ਵੋਡਾਫ਼ੋਨ: ਵੋਡਾਫ਼ੋਨ ਨੇ ਦੀਵਾਲੀ ਦਾ ਤੋਹਫਾ ਦਿੰਦੇ ਹੋਏ 399 ਰੁਪਏ ਵਿੱਚ ਨਵਾਂ ਪਲਾਨ ਨਿਕਲਿਆ ਹੈ ਜੋ 180 ਦਿਨਾਂ ਦੀ ਵੈਲੀਡਿਟੀ ਨਾਲ ਆਉਂਦਾ ਹੈ। ਇਸ ਪਲਾਨ ਵਿੱਚ 90 ਜੀ.ਬੀ. ਡੇਟਾ ਤੇ ਅਸੀਮਤ ਕਾਲ ਦਿੱਤੀ ਜਾ ਰਹੀ ਹੈ।
ਦੀਵਾਲੀ ਦੇ ਇਸ ਤਿਉਹਾਰ ਮੌਕੇ ਛੋਟਾਂ ਤੇ ਸੇਲਾਂ ਦਾ ਮੌਸਮ ਆਪਣੇ ਜ਼ੋਰਾਂ 'ਤੇ ਹੈ। ਸਮਾਰਟਫ਼ੋਨ, ਘਰੇਲੂ ਸਾਮਾਨ, ਕਾਰਾਂ ਆਦਿ 'ਤੇ ਪਹਿਲਾਂ ਹੀ ਛੋਟ ਮਿਲ ਹੀ ਰਹੀ ਹੈ ਤਾਂ ਮੋਬਾਈਲ ਆਪ੍ਰੇਟਰਜ਼ ਕਿਵੇਂ ਪਿੱਛੇ ਰਹਿ ਜਾਣ। ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਰਿਲਾਇੰਸ ਜੀਓ, ਵੋਡਾਫ਼ੋਨ, ਬੀ.ਐਸ.ਐਨ.ਐਲ. ਤੇ ਏਅਰਟੈੱਲ ਸਮੇਤ ਕਈ ਟੈਲੀਕੌਮ ਕੰਪਨੀਆਂ ਆਪਣੇ ਗਾਹਕਾਂ ਲਈ ਸਸਤੇ ਟੈਰਿਫ ਪਲਾਨ ਤੇ ਕੈਸ਼ਬੈਕ ਆਦਿ ਆਫਰ ਦੇ ਰਹੀਆਂ ਹਨ।