Galaxy S9 ਦੇ ਫੀਚਰਜ਼ ਲੀਕ, ਵੇਖੋ ਡਿਵਾਈਸ ਬੌਕਸ 'ਤੇ ਕੀ ਲਿਖਿਆ
ਅਜਿਹਾ ਦੱਸਿਆ ਜਾ ਰਿਹਾ ਹੈ ਕਿ ਇਹ ਸਮਾਰਟਫ਼ੋਨ ਐਂਡ੍ਰੌਇਡ ਦੇ ਨਵੇਂ ਆਪ੍ਰੇਟਿੰਗ ਸਿਸਟਮ ਐੱਡ੍ਰੌਇਡ 8.0 ਯਾਨੀ ਓਰੀਓ ਨਾਲ ਆਉਣਗੇ। ਇਹ ਓ.ਐਸ. ਹਾਲੇ ਤਕ ਸਿਰਫ ਗੂਗਲ ਪਿਕਸਲ ਵਿੱਚ ਹੀ ਆਉਂਦਾ ਹੈ।
Download ABP Live App and Watch All Latest Videos
View In Appਸੈਮਸੰਗ Galaxy S9 ਵਿੱਚ 845 ਸਨੈਪਡ੍ਰੈਗਨ ਪ੍ਰੋਸੈੱਸਰ ਦੀ ਪੁਸ਼ਟੀ ਵੀ ਇਸੇ ਰਿਪੋਰਟ ਵਿੱਚ ਕੀਤੀ ਗਈ ਹੈ।
ਐਂਡ੍ਰੌਇਡ ਹੈੱਡਲਾਈਨਜ਼ ਦੀ ਰਿਪੋਰਟ ਦਾ ਇਹ ਦਾਅਵਾ ਹੈ ਕਿ ਸੈਮਸੰਗ ਆਪਣੇ ਗੈਲੇਕਸੀ ਐਸ ਸੀਰੀਜ਼ ਤੇ ਨੋਟ ਸੀਰੀਜ਼ ਵਿੱਚ ਹੀਟ ਘੱਟ ਕਰਨ ਦੀ ਤਕਨੀਕ ਨੂੰ ਇਸ ਫ਼ੋਨ ਵਿੱਚ ਵੀ ਜਾਰੀ ਰੱਖੇਗਾ।
ਇਸ ਸਮਾਰਟਫ਼ੋਨ ਵਿੱਚ 5.8 ਇੰਚ ਦੀ ਸਕ੍ਰੀਨ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਬਾਕੀ ਦੋ ਵੈਰੀਐਂਟਸ ਦੀ ਸਕ੍ਰੀਨ ਸਾਈਜ਼ ਐਸ 8 ਵਰਗੇ ਹੀ ਦੱਸੇ ਜਾ ਰਹੇ ਹਨ।
Galaxy S9, Galaxy S9+ ਤੇ Galaxy S9 ਮਿੰਨੀ, ਤਿੰਨਾਂ ਵਿੱਚ ਡੂਅਲ ਐੱਜ ਕਰਵਡ ਇਨਫਿਨੀਟੀ ਡਿਸਪਲੇਅ ਆਵੇਗੀ। ਮਿੰਨੀ ਮਾਡਲ ਵਿੱਚ ਕਰਵਡ ਐਜ ਦੇ ਕੇ ਸੈਮਸੰਗ ਮੱਧ ਰੇਂਜ ਸੈਗਮੈਂਟ ਵਿੱਚ ਮਜ਼ਬੂਤੀ ਨਾਲ ਪੈਰ ਜਮਾਉਣੇ ਚਾਹੁੰਦੀ ਹੈ।
ਬੀਤੇ ਦਿਨੀਂ ਆਈ ਰਿਪੋਰਟ ਦੀ ਮੰਨੀਏ ਤਾਂ ਇਸ ਸਾਲ ਲੌਂਚ ਹੋਣ ਵਾਲੇ ਸੈਮਸੰਗ ਗੈਲੇਕਸੀ ਐਸ 9 ਸੀਰੀਜ਼ ਦੇ ਤਿੰਨ ਸਮਾਰਟਫ਼ੋਨ ਬਾਜ਼ਾਰ ਵਿੱਚ ਉਤਾਰੇ ਜਾਣਗੇ। ਗੈਲੇਕਸੀ ਐਸ 9, ਗੈਲੇਕਸੀ ਐਸ 9+ ਤੇ ਸੈਮਸੰਗ ਗੈਲੇਕਸੀ ਐਸ 9 ਮਿੰਨੀ।
ਹਾਲ ਹੀ ਵਿੱਚ ਸੈਮਸੰਗ ਗੈਲੇਕਸੀ ਐਸ 9 ਦੇ ਬੌਕਸ ਦੀ ਤਸਵੀਰ ਸਾਹਮਣੇ ਆਈ ਹੈ ਜਿਸ ਵਿੱਚ ਇਸ ਫ਼ੋਨ ਦੇ ਸਪੈਸੀਫਿਕੇਸ਼ਨ ਸਾਫ ਨਜ਼ਰ ਆ ਰਹੀਆਂ ਹਨ। ਤਸਵੀਰ ਮੁਤਾਬਕ ਇਸ ਡਿਵਾਈਸ ਵਿੱਚ 4 ਜੀ.ਬੀ. ਰੈਮ ਤੇ 64 ਜੀ.ਬੀ. ਇੰਟਰਨਲ ਸਟੋਰੇਜ ਹੋਵੇਗੀ। ਇਸ ਸਮਾਰਟਫ਼ੋਨ ਨੂੰ IP68 ਰੇਟਿੰਗ ਦਿੱਤੀ ਗਈ ਹੈ, ਜਿਸ ਦਾ ਮਤਲਬ ਕਿ ਇਹ ਫ਼ੋਨ ਪਾਣੀ ਤੇ ਧੂੜ ਤੋਂ ਬਚਾ ਰਹੇਗਾ। ਇਸ ਵਿੱਚ iris ਸਕੈਨਰ ਤੇ ਵਾਇਰਲੈੱਸ ਚਾਰਜਿੰਗ ਦੀ ਸੁਵਿਧਾ ਵੀ ਹੋਵੇਗੀ।
ਲੀਕ ਹੋਈ ਸੈਮਸੰਗ Galaxy S9 ਦੀ ਇਹ ਤਸਵੀਰ ਦੱਸਦੀ ਹੈ ਕਿ ਸੈਮਸੰਗ ਇਸ ਸੀਰੀਜ਼ ਵਿੱਚ ਡੂਅਲ ਬੈਕ ਕੈਮਰਾ ਦੇਣ ਜਾ ਰਿਹਾ ਹੈ, ਜਿਸ ਵਿੱਚ BABR ਕੋਟਿੰਗ ਦਿੱਤੀ ਜਾਵੇਗੀ। ਇਹ ਤਕਨੀਕ ਡੀ.ਐਸ.ਐਲ.ਆਰ. ਕੈਮਰੇ ਵਾਂਗ ਤਸਵੀਰਾਂ ਖਿੱਚਣ ਲਈ ਵਰਤੀ ਜਾਂਦੀ ਹੈ। ਕੰਪਨੀ ਨੇ ਇਸ ਡਿਵਾਈਸ ਵਿੱਚ ਫਿੰਗਰ ਪ੍ਰਿੰਟ ਸਕੈਨਰ ਦੀ ਜਗ੍ਹਾ ਬਦਲ ਦਿੱਤੀ ਹੈ।
ਕਿਵੇਂ ਦਾ ਹੋਵੇਗਾ Galaxy S9? ਇਸ ਸਮਾਰਟਫ਼ੋਨ ਬਾਰੇ ਕਈ ਤਰ੍ਹਾਂ ਦੀਆਂ ਅਟਕਲਾਂ ਲਾਈਆਂ ਜਾ ਰਹੀਆਂ ਹਨ। ਡਿਵਾਈਸ ਸਪੈਸੀਫਿਕੇਸ਼ਨ ਤੋਂ ਲੈ ਕੇ ਇਸ ਦੇ ਡਿਜ਼ਾਈਨ ਬਾਰੇ ਇੰਟਰਨੈੱਟ 'ਤੇ ਕਾਫੀ ਹਲਚਲ ਹੈ। ਆਓ ਤੁਹਾਨੂੰ ਵੀ ਦੱਸਦੇ ਹਾਂ ਕਿ ਇਸ ਫ਼ੋਨ ਵਿੱਚ ਕੀ ਖ਼ਾਸ ਹੋਵੇਗਾ।
ਮਸ਼ਹੂਰ ਟੈਕ ਕੰਪਨੀ ਸੈਮਸੰਗ ਆਪਣੇ ਸਰਬਉੱਚ ਫ਼ੋਨ ਯਾਨੀ ਫਲੈਗਸ਼ਿੱਪ ਮਾਡਲ ਨੂੰ ਇਸੇ ਸਾਲ ਬਾਜ਼ਾਰ ਵਿੱਚ ਉਤਾਰੇਗੀ। ਗੈਲੇਕਸੀ ਐਸ 8 ਦੀ ਅਗਲੀ ਕੜੀ Galaxy S9 ਆਉਣ ਵਾਲੇ ਦਿਨਾਂ ਵਿੱਚ ਲਾਂਚ ਹੋ ਸਕਦੀ ਹੈ।
- - - - - - - - - Advertisement - - - - - - - - -