ਸੈਲਫੀ ਸ਼ੌਕੀਨਾਂ ਲਈ VIvo ਦਾ ਇਹ ਨਵਾਂ ਫੋਨ, ਜਾਣੋ ਕੀ ਹੈ ਖਾਸ
ਕੁੱਲ ਮਿਲਾ ਕੇ 18,990 ਰੁਪਏ ਵਿੱਚ ਸੈਲਫੀ ਦੇ ਸ਼ੌਕੀਨਾਂ ਦੇ ਲਈ ਇਹ ਇੱਕ ਵਧੀਆ ਡਿਵਾਈਸ ਹੈ।
ਇਸ ਵਿੱਚ ਭਾਰੀ ਵਰਤੋਂ ਦੇ ਦੌਰਾਨ ਵੀ ਗਰਮ ਹੋਣ ਵਰਗੀ ਪ੍ਰੇਸ਼ਾਨੀ ਨਹੀਂ ਆਈ। ਹਾਲਾਂਕਿ ਇਸ ਦੀਆਂ ਤਸਵੀਰਾਂ ਤੇਜ ਰੌਸ਼ਨੀ ਵਿੱਚ ਤਾਂ ਬੇਹੱਦ ਚੰਗੀਆਂ ਆਉਂਦੀਆਂ ਹਨ ਪਰ ਰਿਅਰ ਕੈਮਰਾ ਘੱਟ ਰੌਸ਼ਨੀ ਵਿੱਚ ਵਧੀਆ ਕੰਮ ਨਹੀਂ ਕਰਦਾ।
ਇਸ ਦਾ ਸਭ ਤੋਂ ਪ੍ਰਮੁੱਖ ਫ਼ੀਚਰ ਏਜ਼-ਟੂ-ਏਜ਼ 5.99 ਆਈਪੀਐਸ ਫੁਲ ਵਿਊ ਡਿਸਪਲੇ ਹੈ ਜੋ ਐਲਜੀ ਦੇ ਫੁਲਵਿਜ਼ਨ ਡਿਸਪਲੇ ਦੀ ਤਰ੍ਹਾਂ ਹੈ। ਇਸ ਦਾ ਐਕਸਪੈਕਟ ਰੇਸ਼ਿਓ 18:9 ਹੈ।
ਇਹ ਡਿਵਾਈਸ ਕਾਫੀ ਪ੍ਰੀਮੀਅਮ ਹੈ। ਇਸ ਦੀ ਬਾਡੀ ਮੈਟਲ ਦੀ ਹੈ ਤੇ ਅੱਗੇ 2.5 ਡੀ ਗਲਾਸ ਦਿੱਤਾ ਗਿਆ ਹੈ। ਇਹ ਡਿਵਾਈਸ ਹਲਕਾ ਹੈ ਤੇ ਹਥੇਲੀ ਵਿੱਚ ਆਸਾਨੀ ਨਾਲ ਸਮਾਂ ਜਾਂਦਾ ਹੈ।
ਇਸ ਵਿੱਚ 3000mAh ਦੀ ਬੈਟਰੀ ਹੈ ਜੋ ਇੱਕ ਦਿਨ ਤੱਕ ਰਾਮ ਨਾਲ ਯੂਜ਼ਰਜ਼ ਦਾ ਸਾਥ ਨਿਭਾਅ ਸਕਦੀ ਹੈ। ਇਹ ਐਂਡਰਾਓਈਡ 7.1.2 ਆਪਰੇਟਿੰਗ ਸਿਸਟਮ ਤੇ ਅਧਾਰਤ ਹੈ ਜਿਸ ਉੱਪਰ ਫਨਟੱਚ ਓਐਸ 3.2 ਦਿੱਤਾ ਗਿਆ ਹੈ ਜੋ ਬਲਾਟਵੇਅਰ ਦੇ ਨਾਲ ਆਉਂਦਾ ਹੈ। ਇਸ ਦੇ ਯੂਜ਼ਰ ਇੰਟਰਫੇਸ ਤੇ ਆਈਫੋਨ ਦਾ ਅਸਰ ਦਿਖਦਾ ਹੈ। Vivo V7 ਵਿੱਚ ਫੇਸ-ਰਿਕਾਗਨਿਸ਼ਨ ਫ਼ੀਚਰ ਵੀ ਦਿੱਤਾ ਗਿਆ ਹੈ. ਜਿੱਦਾਂ ਕਿ ਐਪਲ ਆਪਣੇ ਸੁਪਰ ਪ੍ਰੀਮੀਅਮ ਫੋਨ ਆਈਫੋਨ ਐਕਸ ਵਿੱਚ ਡਿਵਾਈਸ ਨੂੰ ਅਨਲਾਕ ਕਾਰਨ ਦੇ ਲਈ ਦਿੰਦੀ ਹੈ।
ਇਸ ਦਾ ਰਿਅਰ ਕੈਮਰਾ 16 ਮੈਗਾਪਿਕਸਲ ਦਾ ਹੈ, ਜਿਸ ਦਾ ਅਪਰਚਰ ਐਫ/2.0 ਹੈ। ਇਹ ਕੈਮਰਾ ਕਾਫੀ ਤੇਜ਼ੀ ਨਾਲ ਕੰਮ ਕਰਦਾ ਹੈ। ਇਸ ਵਿੱਚ ਕਵਾਲਕਾਮ ਸਨੈਪ ਡਰੈਗਨ 450 ਚਿਪਸੈੱਟ ਦੇ ਨਾਲ ਚਾਰ ਜੀਬੀ ਰੈਮ ਹੈ ਤੇ ਅਨਬੋਰਡ ਮੈਮੋਰੀ 32 ਜੀਬੀ ਹੈ।
V7+ ਦਾ ਹੀ ਲਾਈਟ ਵਰਜ਼ਨ V7 18,990 ਰੁਪਏ ਵਿੱਚ ਲਾਂਚ ਕੀਤਾ ਗਿਆ ਹੈ, ਜਦਕਿ V7+ ਦੀ ਕੀਮਤ 21,990 ਹੈ। ਇਸ ਵਿੱਚ 24 ਮੈਗਾਪਕਿਸਲ ਦਾ ਸੈਲਫੀ ਕੈਮਰਾ (ਐਫ/2.0 ਅਪ੍ਰਚਰ) ਦਿੱਤਾ ਗਿਆ ਹੈ।
ਗੱਲ ਜਦੋਂ ਦੇਸ਼ ਦੇ ਸੈਲਫੀ-ਸੈਂਟ੍ਰਿਕ ਸਮਾਰਟਫੋਨ ਮਾਰਕੀਟ ਦੀ ਆਉਂਦੀ ਹੈ ਤਾਂ ਮਿਡ ਰੇਂਜ ਵਿੱਚ ਚੀਨੀ ਸਮਾਰਟਫੋਨ ਕੰਪਨੀਆਂ VIVo ਤੇ Oppo ਦਾ ਬੋਲਬਾਲਾ ਹੈ। ਆਪਣੇ ਸੈਲਫੀ-ਸੈਂਟ੍ਰਿਕ ਸਮਾਰਟਫੋਨ ਨੂੰ ਐਕਸਪੈਂਡ ਕਰਦਿਆਂ ਵੀਵੋ ਦੋ ਨਵੇਂ ਡਿਵਾਈਸ V7 ਤੇ V7 ਪਲੱਸ ਮਾਰਕੀਟ ਵਿੱਚ ਉਤਾਰਨ ਜਾ ਰਹੀ ਹੈ। ਕੰਪਨੀ ਨੇ V7 ਪਲੱਸ ਨੂੰ ਨਵੰਬਰ ਵਿੱਚ ਲਾਂਚ ਕੀਤਾ ਸੀ।