ਵੋਡਾਫ਼ੋਨ ਨੇ ਆਈ-ਟੈੱਲ ਨਾਲ ਰਲ਼ ਕੇ ਉਤਾਰਿਆ ਸਮਾਰਟਫ਼ੋਨ, ਕੀਮਤ 1590, ਜਾਣੋ ਫੀਚਰ
ਜੇਕਰ ਤੁਸੀਂ 18 ਮਹੀਨੇ ਤੋਂ ਬਾਅਦ ਵੀ 150 ਰੁਪਏ ਦਾ ਰੀਚਾਰਜ ਕਰਵਾਉਣਾ ਜਾਰੀ ਰੱਖਦੇ ਹਨ ਤਾਂ ਉਨ੍ਹਾਂ ਨੂੰ 1200 ਰੁਪਏ ਦਾ ਵਾਧੂ ਕੈਸ਼ਬੈਕ ਮਿਲੇਗਾ। ਇਹ ਕੈਸ਼ਬੈਕ M-pesa ਰਾਹੀਂ ਮਿਲੇਗਾ, ਜਿਸ ਨੂੰ ਮਨੀ ਟ੍ਰਾਂਸਫਰ ਰਾਹੀਂ ਕੱਢ ਵੀ ਸਕੋਂਗੇ।
ਇਸ ਆਫਰ ਨੂੰ ਪਾਉਣ ਲਈ ਆਈ-ਟੈੱਲ ਤੇ ਵੋਡਾਫ਼ੋਨ ਦੇ ਗਾਹਕ 3690 ਰੁਪਏ ਅਦਾ ਕਰਨੇ ਹੋਣਗੇ। ਇਸ ਤੋਂ ਵੋਡਾਫ਼ੋਨ ਦੇ ਗਾਹਕ ਨੂੰ 150 ਰੁਪਏ ਦਾ ਹਰੇਕ ਮਹੀਨੇ ਰੀਚਾਰਜ 18 ਮਹੀਨੇ ਤਕ ਰੀਚਾਰਜ ਕਰਵਾਉਣਾ ਹੋਵੇਗਾ। 18 ਮਹੀਨੇ ਤੋਂ ਬਾਅਦ ਗਾਹਕ ਨੂੰ 900 ਰੁਪਏ ਕੈਸ਼ਬੈਕ ਮਿਲੇਗਾ।
A20 ਇੱਕ 4G ਫ਼ੋਨ ਹੈ ਜਿਸ ਵਿੱਚ VoLTE ਦੀ ਸੁਵਿਧਾ ਹੈ। ਇਸ ਸਮਾਰਟਫ਼ੋਨ ਵਿੱਚ 1.3 GHz ਦਾ ਕੁਆਰਡ-ਕੋਰ ਪ੍ਰੋਸੈਸਰ ਆਉਂਦਾ ਹੈ। 1 ਜੀ.ਬੀ. ਰੈਮ ਤੇ 8 ਜੀ.ਬੀ. ਦੀ ਇੰਟਰਨਲ ਸਟੋਰੇਜ ਵੀ ਮਿਲੇਗੀ। A20 ਵਿੱਚ 1500 mAh ਦੀ ਬੈਟਰੀ ਮਿਲੇਗੀ ਜਿਸ ਦਾ ਬੈਕਅੱਪ ਕੰਪਨੀ ਵੱਲੋਂ ਵਧੀਆ ਦੱਸਿਆ ਜਾ ਰਿਹਾ ਹੈ।
ਜੀਓ ਫ਼ੋਨ ਤੇ ਏਅਰਟੈੱਲ ਇੰਟੈਕਸ ਫ਼ੋਨ ਤੋਂ ਬਾਅਦ ਹੁਣ ਵੋਡਾਫ਼ੋਨ ਇੰਡੀਆ ਨੇ ਆਈ-ਟੈੱਲ ਨਾਲ ਮਿਲ ਕੇ ਸਸਤਾ 4G ਸਮਾਰਟਫ਼ੋਨ A20 ਉਤਾਰਿਆ ਹੈ। ਇਸ ਨੂੰ ਤੁਸੀਂ 1590 ਰੁਪਏ ਵਿੱਚ ਖ਼ਰੀਦ ਸਕਦੇ ਹੋ। ਜਾਣੋ ਫ਼ੋਨ ਦੀਆਂ ਵਿਸ਼ੇਸ਼ਤਾਵਾਂ ਤੇ ਕਿਵੇਂ ਪਾਓਗੇ ਆਫਰ-
A20 ਦੀ ਅਸਲ ਕੀਮਤ 3690 ਰੁਪਏ ਹੈ ਤੇ ਵੋਡਾਫ਼ੋਨ ਦੇ ਆਫਰ ਤਹਿਤ ਇਸ 'ਤੇ 2100 ਰੁਪਏ ਦਾ ਕੈਸ਼ਬੈਕ ਮਿਲ ਰਿਹਾ ਹੈ। ਇਸ ਲਈ ਫ਼ੋਨ ਦੀ ਅਸਰਦਾਰ ਕੀਮਤ 1590 ਰੁਪਏ ਰਹਿ ਜਾਂਦੀ ਹੈ।