ਮੋਟੋ ਸਮਾਰਟਫੋਨਾਂ ਦੀ ਕੀਮਤ ਵਿੱਚ ਹੋਈ ਕਟੌਤੀ, ਖਰੀਦਣ ਦਾ ਬਿਹਤਰ ਮੌਕਾ
ਇਸ ਦਾ ਕੈਮਰਾ ਕਾਫੀ ਜ਼ਬਰਦਸਤ ਦਿੱਤਾ ਗਿਆ ਹੈ। ਇਸ ਵਿੱਚ 13 ਮੈਗਾਪਿਕਸਲ ਦਾ ਡੁਇਲ ਰਿਅਰ ਕੈਮਰਾ ਸੈੱਟਅੱਪ ਦਿੱਤਾ ਗਿਆ ਹੈ, ਉੱਥੇ ਹੀ 8 ਮੈਗਾਪਿਕਸਲ ਦਾ ਫਰੰਟ ਫੇਸਿੰਗ ਕੈਮਰਾ ਵੀ ਦਿੱਤਾ ਗਿਆ ਹੈ ਜੋ ਫਲੈਸ਼ ਨਾਲ ਆਉਂਦਾ ਹੈ। ਡਿਵਾਈਸ ਨੂੰ ਪਾਵਰ ਦੇਣ ਲਈ 3000mAh ਦੀ ਬੈਟਰੀ ਦਿੱਤੀ ਗਈ ਹੈ।
ਮੋਟੋ G5S ਪਲੱਸ ਦੀ ਗੱਲ ਕਰੀਏ ਤਾਂ ਇਸ ਵਿੱਚ 5.5 ਇੰਚ ਦੀ ਸਕਰੀਨ ਦਿੱਤੀ ਗਈ ਹੈ ਜਿਸ ਦੀ ਰੈਜਿਊਲੇਸ਼ਨ 1080x1920 ਪਿਕਸਲ ਹੈ। ਇਸ ਵਿੱਚ ਸਨੈਪ ਡਰੈਗਨ 625 ਪ੍ਰੋਸੈਸਰ ਦਿੱਤਾ ਗਿਆ ਹੈ। ਰੈਮ ਦੇ ਅਧਾਰ 'ਤੇ ਇਸ ਦੇ ਦੋ ਵੈਰੀਐਂਟ 3GB RAM+32GB ਤੇ 4 GBRAM+64 GB ਲਾਂਚ ਕੀਤੇ ਗਏ ਹਨ।
ਹੁਣ ਗੱਲ ਕਰਦੇ ਹਾਂ ਫੋਟੋਗ੍ਰਾਫੀ ਦੀ। ਇਸ ਵਿੱਚ 16 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਉੱਥੇ ਹੀ 5 ਮੈਗਾਪਿਕਸਲ ਦਾ ਫਰੰਟ ਫੈਸਿੰਗ ਕੈਮਰਾ ਹੋਵੇਗਾ। ਡਿਵਾਈਸ ਨੂੰ ਪਾਵਰ ਦੇਣ ਲਈ 3000mAh ਦੀ ਬੈਟਰੀ ਦਿੱਤੀ ਗਈ ਹੈ ਜੋ ਟਰਬੋ ਪਾਵਰ ਫਾਸਟ ਚਾਰਜਿੰਗ ਸਪੋਰਟਿਵ ਹੈ।
ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਮੋਟੋ G5S ਵਿੱਚ 5.2 ਇੰਚ ਸਕਰੀਨ ਦਿੱਤੀ ਗਈ ਹੈ ਜਿਸ ਦੀ ਰੈਜ਼ਿਊਲੇਸ਼ਨ 1080x1920 ਪਿਕਸਲ ਹੋਵੇਗੀ। ਪ੍ਰੋਸੈਸਰ ਦੀ ਗੱਲ ਕਰੀਏ ਤਾਂ ਇਸ ਵਿੱਚ ਔਕਟਾਕੋਰ ਕਵਾਲਕਾਮ ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ 3ਜੀਬੀ ਦੀ ਰੈਮ ਦਿੱਤੀ ਗਈ ਹੈ। ਮੋਟੋ G5S ਵਿੱਚ 32 ਜੀਬੀ ਦੀ ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ ਜਿਸ ਨੂੰ 128 ਜੀਬੀ ਤੱਕ ਵਧਾਇਆ ਜਾ ਸਕਦਾ ਹੈ।
ਇਹ ਦੋਵੇਂ ਹੀ ਸਮਾਰਟਫੋਨ ਐਂਡਰਾਇਡ ਨੌਗਟ 7.0 ਤੇ ਚੱਲਦੇ ਹਨ। ਮੈਟਲ ਯੂਨੀਬਾਡੀ ਡਿਜ਼ਾਈਨ ਵਾਲਾ ਇਹ ਸਮਾਰਟਫੋਨ ਫਿੰਗਰਪ੍ਰਿੰਟ ਸੈਂਸਰ ਨਾਲ ਆਵੇਗਾ ਜੋ ਹੋਮ ਬਟਨ 'ਤੇ ਇੰਟੀਗ੍ਰੇਟੇਡ ਹੋਵੇਗਾ।
ਹੁਣ ਮੋਟੋ G5S 11,999 ਰੁਪਏ ਵਿੱਚ ਤੇ G5S ਪਲੱਸ 13,999 ਰੁਪਏ ਵਿੱਚ ਉਪਲਬਧ ਹੈ। ਲਾਂਚ ਵੇਲੇ G5S ਦੀ ਕੀਮਤ 13,999 ਤੇ G5S ਪਲੱਸ ਦੀ ਕੀਮਤ 15,999 ਰੁਪਏ ਰੱਖੀ ਗਈ ਸੀ।
ਮੋਟੋ ਦੇ ਦੋ ਸਮਾਰਟਫੋਨ G5S ਤੇ G5S ਪਲੱਸ ਦੀ ਕੀਮਤ ਵਿੱਚ ਕਟੌਤੀ ਹੋਈ ਹੈ। ਇਹ ਸਮਾਰਟਫੋਨ ਨਵੀਂ ਕੀਮਤ ਨਾਲ ਐਮੇਜ਼ਨ 'ਤੇ ਉਪਲੱਬਧ ਹੋਣਗੇ। ਦੋਹਾਂ ਹੀ ਸਮਾਰਟਫੋਨ ਦੀ ਕੀਮਤ ਵਿੱਚ 2000 ਰੁਪਏ ਦੀ ਕਟੌਤੀ ਕੀਤੀ ਗਈ ਹੈ। ਇਹ ਕਟੌਤੀ ਟੈਂਪਰੇਰੀ (ਇੱਕ ਮਿੱਥੇ ਸਮੇਂ ਲਈ) ਕੀਤੀ ਗਈ ਹੈ।