✕
  • ਹੋਮ

ਖਬਰਦਾਰ! ਹੁਣ ਤੁਹਾਡੇ 'ਤੇ 24 ਘੰਟੇ ਰਹਿੰਦੀ ਨਜ਼ਰ

ਏਬੀਪੀ ਸਾਂਝਾ   |  27 Jan 2017 03:08 PM (IST)
1

2

3

ਗੂਗਲ ਇਹ ਕਿਉਂ ਕਰ ਰਿਹਾ ਹੈ? ਦੇ ਜਵਾਬ ਵਿੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਸਭ ਗਾਹਕਾਂ ਦੇ ਫ਼ਾਇਦੇ ਵਾਸਤੇ ਤੇ ਇਸ਼ਤਿਹਾਰ ਦਾਤਾਵਾਂ ਦੇ ਫ਼ਾਇਦੇ ਵਿੱਚ ਹੈ। ਜੇਕਰ ਕੋਈ ਵਿਅਕਤੀ ਦੂਜੇ ਸ਼ਹਿਰ ਜਾਂਦਾ ਹੈ ਤਾਂ ਫ਼ੋਨ ਦੱਸ ਦਿੰਦਾ ਹੈ ਕਿ ਉਹ ਕਿੱਥੇ ਹੈ ਤੇ ਇਸ਼ਤਿਹਾਰ ਸਰਵਰ ਉਸ ਜਗ੍ਹਾ ਦੇ ਇਸ਼ਤਿਹਾਰ ਵਿਖਾਉਣ ਲੱਗਦਾ ਹੈ।

4

ਫ਼ੋਨ ਉੱਤੇ ਜੇਕਰ ਐਪਲੀਕੇਸ਼ਨ ਚੱਲਦੀ ਹੋਵੇ ਤਾਂ ਸਾਰਾ ਟ੍ਰੈਵਲਿੰਗ ਟ੍ਰੈਕ ਤੁਸੀਂ ਖ਼ੁਦ ਵੀ ਵੇਖ ਸਕਦੇ ਹੋ, ਗੂਗਲ ਤਾਂ ਰੱਖ ਹੀ ਰਿਹੈ ਸਾਰਾ ਕੁਝ। ਅੱਜ ਕੱਲ੍ਹ ਅਪਰਾਧਿਕ ਮਾਮਲਿਆਂ ਵਿੱਚ ਐਡਵਾਂਸ ਮੁਲਕਾਂ ਦੀ ਪੁਲਿਸ ਵੀ ਇਸ ਦੀ ਮਦਦ ਨਾਲ ਦੋਸ਼ੀਆਂ ਤੱਕ ਪਹੁੰਚ ਬਣਾ ਲੈਂਦੀ ਹੈ। ਤੁਹਾਡੇ ਜੀ-ਮੇਲ ਅਕਾਊਂਟ ਉੱਤੇ ਇੱਕ ਪ੍ਰੋਫਾਈਲ ਤਿਆਰ ਹੋ ਜਾਂਦੀ ਹੈ ਜਿਸ ਨੂੰ ਕਿਸੇ ਵੇਲੇ ਵੀ ਵੇਖਿਆ ਜਾ ਸਕਦਾ ਹੈ।

5

ਪਰ ਹੁਣ ਕਿਸੇ ਨੂੰ ਪੈੜ ਦੱਬਣ ਦੀ ਵੀ ਲੋੜ ਨਹੀਂ ਬੱਸ ਆਪਣੇ ਫ਼ੋਨ ਦੀ ਗੂਗਲ ਮੈਪਸ ਐਪਲੀਕੇਸ਼ਨ ਚੱਲਦੀ ਰੱਖੋ, ਚਾਹੇ ਨਾ ਵੀ ਰੱਖੋ ਤਾਂ ਵੀ ਫ਼ੋਨ ਸਰਵਿਸ ਮੁਹੱਈਆ ਕਰਵਾਉਣ ਵਾਲੀਆਂ ਕੰਪਨੀਆਂ ਤੁਹਾਡੀ ਪੂਰੀ ਪੈੜ ਦੱਬ ਰਹੀਆਂ ਹਨ। 

6

ਚੰਡੀਗੜ੍ਹ: ਜੇਕਰ ਕਹਿ ਲਈਏ ਕਿ ਸਾਰੀ ਦੁਨੀਆ ਮੁੱਠੀ ਵਿੱਚ ਫੜੇ ਮੋਬਾਈਲ ਵਿਚ ਹੀ ਹੈ ਤਾਂ ਕਿਸੇ ਨੂੰ ਕੋਈ ਹੈਰਾਨੀ ਨਹੀਂ ਹੋਏਗੀ। ਅੱਜ ਤੱਕ ਹਰ ਚਲਾਕ ਵਿਅਕਤੀ ਘਰੋਂ ਨਿਕਲ ਕੇ ਇਹੀ ਸੋਚਦਾ ਰਹਿੰਦਾ ਸੀ ਕਿ ਘਰਦਿਆਂ ਨੂੰ ਕਿਹੜਾ ਪਤਾ ਲੱਗਣਾ ਥੋੜ੍ਹਾ ਇੱਧਰ-ਉੱਧਰ ਵੀ ਗੇੜਾ ਲਾ ਲਓ, ਕਿਹੜਾ ਕੋਈ ਪੈੜ ਦੱਬ ਰਿਹੈ। 

  • ਹੋਮ
  • Gadget
  • ਖਬਰਦਾਰ! ਹੁਣ ਤੁਹਾਡੇ 'ਤੇ 24 ਘੰਟੇ ਰਹਿੰਦੀ ਨਜ਼ਰ
About us | Advertisement| Privacy policy
© Copyright@2026.ABP Network Private Limited. All rights reserved.