ਹੁਣ ਕਾਰ ਦੀ ਤਰ੍ਹਾਂ ਬਾਈਕਰਜ਼ ਲਈ ਵੀ ਏਅਰਬੈਗ ਆਵੇਗਾ
ਕੰਪਨੀ ਦਾ ਕਹਿਣਾ ਹੈ ਕਿ ਇਸ ਮੁਹਿੰਮ ਵਿੱਚ ਸ਼ਾਮਲ ਹੋਣ ਵਾਲੇ ਸ਼ੁਰੂਆਤੀ 500 ਲੋਕਾਂ ਨੂੰ ਦੋ ਤੋਂ ਤਿੰਨ ਮਹੀਨਿਆਂ ਦੇ ਅੰਦਰ ਹੀ ਮੁਫਤ ਵਿੱਚ ਇਹ ਵੇਸਟ ਦਿੱਤੇ ਜਾਣਗੇ। ਕੰਪਨੀ ਨੇ ਅਜੇ ਇਸ ਦੀ ਕੀਮਤ ਦੇ ਬਾਰੇ ਕੁਝ ਨਹੀਂ ਦੱਸਿਆ। ਇਹ ਵੇਸਟ ਬਾਜ਼ਾਰ ਵਿੱਚ ਕਦੋਂ ਤੱਕ ਆਏਗਾ ਜਾਂ ਕਿਵੇਂ ਮਿਲੇਗਾ, ਇਸ ਬਾਰੇ ਵਿੱਚ ਵੀ ਕੁਝ ਨਿਸ਼ਚਿਤ ਨਹੀਂ ਦੱਸਿਆ ਗਿਆ ਹੈ।
ਮੋਟਰ ਸਾਈਕਲ ਹਾਦਸਿਆਂ ਵਿੱਚ ਹੋਣ ਵਾਲੇ ਜਾਨੀ ਨੁਕਸਾਨ ਨੂੰ ਘੱਟ ਕਰਨ ਅਤੇ ਲੋਕਾਂ ਤੱਕ ਇਸ ਬਾਰੇ ਜਾਣਕਾਰੀ ਪਹੁੰਚਾਉਣ ਲਈ ਕੰਪਨੀ ਨੇ ਏਅਰਬੈਗ ਰਿਵਾਲਿਊਸ਼ਨ ਦੇ ਨਾਂਅ ਨਾਲ ਮੁਹਿੰਮ ਚਲਾਈ ਹੈ।
ਇਸ ਦਾ ਡਿਜ਼ਾਈਨ ਅਜਿਹਾ ਬਣਾਇਆ ਗਿਆ ਹੈ, ਜਿਸ ਨਾਲ ਚਾਲਕ ਦੇ ਮੋਢੇ, ਛਾਤੀ ਅਤੇ ਸਪਾਈਨਲ ਕਾਰਡ (ਰੀੜ ਦੀ ਹੱਡੀ) ਦੀ ਸੁਰੱਖਿਆ ਹੋ ਸਕੇ। ਇਸ ਵੈੱਸਟ ਵਿੱਚ ਅਗਲੇ ਪਾਸੇ ਜੈਕੇਟ ਦੀ ਤਰ੍ਹਾਂ ਜਿਪ ਲਾਈ ਗਈ ਹੈ, ਜਿਸ ਦੇ ਕਾਰਨ ਇਸ ਨੂੰ ਪਹਿਨਣਾ ਅਤੇ ਉਤਾਰਨਾ ਕਾਫੀ ਆਸਾਨ ਹੈ।
ਹਾਦਸਾ ਹੋਣ 'ਤੇ ਇਹ ਏਅਰਬੈਗ 100 ਮਿਲੀ ਸੈਕਿੰਡ ਦੇ ਅੰਦਰ ਫੁੱਲ ਕੇ ਚਾਲਕ ਦੀ ਜਾਨ ਬਚਾਉਣ ਦੇ ਸਮਰੱਥ ਹੈ। ਇਸ ਦੇ ਇਲਾਵਾ ਕਿਸੇ ਹਾਦਸੇ ਦੇ ਤਿੰਨ ਮਿੰਟ ਤੱਕ ਚਾਲਕ ਦੀ ਬਾਡੀ ਵਿੱਚ ਕੋਈ ਹਲਚਲ ਨਾ ਹੋਣ 'ਤੇ ਸਮਾਰਟਫੋਨ ਦੇ ਨਾਲ ਇਸ ਦੀ ਕੁਨੈਕਟੀਵਿਟੀ ਫੋਨ ਵਿੱਚ ਫੀਡ ਕੀਤੇ ਐਮਰਜੈਂਸੀ ਨੰਬਰਾਂ 'ਤੇ ਅਲਰਟ ਭੇਜ ਦਿੰਦੀ ਹੈ।
ਕੰਪਨੀ ਦੇ ਪੈਰੀ ਫਰਾਂਸਿਸ ਟਿਸਾਟ ਨੇ ਦੱਸਿਆ ਕਿ ਏਅਰਬੈਗ ਵੇਸਟ ਦੇ ਅੰਦਰ ਇਨ ਐਂਡ ਬਾਕਸ ਨਾਂਅ ਦੀ ਡਿਵਾਈਸ ਲੱਗੀ ਹੈ, ਜੋ ਪੂਰੇ ਸਿਸਟਮ ਦੇ ਦਿਮਾਗ ਦੀ ਤਰ੍ਹਾਂ ਕੰਮ ਕਰਦੀ ਹੈ। ਇਸ ਵਿੱਚ ਲੱਗੇ ਸੈਂਸਰ ਬਾਈਕ ਨੂੰ ਚਲਾਉਂਦੇ ਵਕਤ ਚਾਲਕ ਦਾ ਮੂਵਮੈਂਟ ਕੈਲਕੁਲੇਟ ਕਰਦੇ ਹਨ। ਇਸੇ ਕਾਰਨ ਇਹ ਹਾਦਸੇ ਦਾ ਅੰਦਾਜ਼ਾ ਲਾਉਣ ਦੇ ਵੀ ਸਮਰਥ ਹੈ।
ਇਸ ਦੀ ਖਾਸੀਅਤ ਇਹ ਹੈ ਸਮਾਰਟਫੋਨ ਦੇ ਨਾਲ ਕੁਨੈਕਸ਼ਨ, ਜੋ ਕਿਸੇ ਐਮਰਜੈਂਸੀ ਕਾਲ ਸਰਵਿਸ ਦੀ ਤਰ੍ਹਾਂ ਕੰਮ ਕਰਦਾ ਹੈ। ਇਸ ਏਅਰਬੈਗ ਵੇਸਟ ਨੂੰ ਬਣਾਉਣ ਵਾਲੀ ਫਰੈਂਚ ਸਟਾਰਟ-ਅਪ ਕੰਪਨੀ ਨੇ ਬੀਤੇ ਦਿਨ ਲਾਸ ਵੇਗਾਸ ਵਿੱਚ ਪਹਿਲੀ ਵਾਰ ਇਸ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕੀਤਾ। ਇਸ ਦੌਰਾਨ ਇਸ ਦਾ ਸਫਲ ਪ੍ਰੀਖਣ ਵੀ ਕਰ ਕੇ ਵੀ ਦਿਖਾਇਆ ਗਿਆ।
ਲਾਸ ਵੇਗਾਸ : ਹੁਣ ਮੋਟਰ ਸਾਈਕਲ ਚਾਲਕਾਂ ਦੀ ਸੁਰੱਖਿਆ ਦਾ ਇੱਕ ਏਅਰਬੈਗ ਵੀ ਆ ਚੁੱਕਾ ਹੈ। ਇਸ ਨੂੰ ਆਮ ਕੱਪੜਿਆਂ ਦੇ ਉਪਰ ਜੈਕੇਟ ਦੀ ਤਰ੍ਹਾਂ ਪਹਿਨਿਆ ਜਾ ਸਕਦਾ ਹੈ, ਪ੍ਰੰਤੂ ਇਹ ਕਾਰਾਂ ਵਿੱਚ ਵਰਤੇ ਜਾਣ ਵਾਲੇ ਏਅਰਬੈਗ ਦੇ ਮੁਕਾਬਲੇ ਕਿਤੇ ਵੱਧ ਸਮਾਰਟ ਹੈ।