ਟਾਟਾ ਮੋਟਰਜ਼ ਨੇ ਜੀਨਾਨ ਯੋਧਾ ਕੀਤਾ ਪੇਸ਼
ਇਸ ਵਿਚ ਤਿੰਨ ਲੀਟਰ ਦਾ ਡੀਜ਼ਲ ਇੰਜਨ ਹੈ। ਇਹ ਵਾਤਾਵਰਨ ਮਾਨਕ ਭਾਰਤ ਸਟੇਜ-3 ਅਤੇ ਭਾਰਤ ਸਟੇਜ-4 ਦੋਵਾਂ ਦੀ ਪਾਲਣਾ ਕਰਨ ਵਾਲੇ ਐਡੀਸ਼ਨਾਂ ਵਿਚ ਉਪਲਬਧ ਹੈ। ਟਾਟਾ ਮੋਟਰਜ਼ ਦੇ ਕਾਰਜਕਾਰੀ ਨਿਰਦੇਸ਼ਕ ਕਮਰਸ਼ੀਅਲ ਵਹੀਕਲਜ਼ ਰਵੀ ਪਿਸ਼ਾਰੋਡੀ ਨੇ ਕਿਹਾ ਕਿ ਟਾਟਾ ਮੋਟਰਜ਼ ਦੀ ਪਿਕ-ਅਪ ਵਿਚ ਵਧ ਰਹੀ ਹਿੱਸੇਦਾਰੀ ਤੋਂ ਉਤਸ਼ਾਹਤ ਹੋ ਕੇ ਨਵੀਂ ਜੀਨਾਨ ਯੋਧਾ ਪਿਕ-ਅਪ ਪੇਸ਼ ਕੀਤੀ ਹੈ।
ਉਨ੍ਹਾਂ ਕਿਹਾ ਕਿ ਇਸ ਨਵੀਂ ਰੇਂਜ ਨਾਲ ਅਸੀਂ ਆਪਣੀ ਲਾਈਟ ਕਮਰਸ਼ੀਅਲ ਵਹੀਕਲ ਕੈਟਾਗਰੀ ਵਿਚ ਵਾਧਾ ਕਰਨਾ ਚਾਹੁੰਦਾ ਹਾਂ। ਉਨ੍ਹਾਂ ਕਿਹਾ ਕਿ ਛੋਟੇ ਵਣਜ ਵਾਹਨਾਂ ਵਿਚ ਟਾਟਾ ਏਸ ਨੂੰ ਮਿਲੀ ਸਫਲਤਾ ਤੇ ਮਸ਼ਹੂਰੀ ਨੇ ਸਾਨੂੰ ਆਪਣੀ ਲਾਈਟ ਕਮਰਸ਼ੀਅਲ ਵਹੀਕਲ ਰੇਂਜ ਨੂੰ ਵਧਾਉਣ ਲਈ ਉਤਸ਼ਾਹਤ ਕੀਤਾ ਹੈ।
ਨਵੀਂ ਦਿੱਲੀ : ਘਰੇਲੂ ਵਾਹਨ ਨਿਰਮਾਤਾ ਕੰਪਨੀ ਟਾਟਾ ਮੋਟਰਜ਼ ਨੇ ਨਵੇਂ ਮਾਲਵਾਹਕ ਵਾਹਨ (ਪਿਕ-ਅਪ) ਟਾਟਾ ਜੀਨਾਨ ਯੋਧਾ ਬਾਜ਼ਾਰ ਵਿਚ ਉਤਾਰਿਆ ਹੈ। ਇਸ ਦੀ ਕੀਮਤ 6.05 ਲੱਖ ਰੁਪਏ ਹੈ। ਕੰਪਨੀ ਨੇ ਇਕ ਬਿਆਨ ਵਿਚ ਕਿਹਾ ਕਿ ਇਸ ਵਾਹਨ ਦੇ ਪ੍ਰਚਾਰ ਲਈ ਉਸ ਨੇ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਕਸ਼ੈ ਕੁਮਾਰ ਨੂੰ ਬ੍ਰਾਂਡ ਅੰਬੈਸਡਰ ਬਣਾਇਆ ਹੈ। ਉਹ ਕੰਪਨੀ ਦੇ ਹੋਰ ਕਮਰਸ਼ੀਅਲ ਵਾਹਨਾਂ ਦਾ ਵੀ ਪ੍ਰਚਾਰ ਕਰਦੇ ਹਨ। ਕੰਪਨੀ ਨੇ ਦੱਸਿਆ ਕਿ ਇਹ ਵਾਹਨ 4×2 ਅਤੇ 4×4 ਅਤੇ ਸਿੰਗਲ ਕੈਬ ਅਤੇ ਦੋ ਕੈਬ ਵਾਲੇ ਐਡੀਸ਼ਨਾਂ ਵਿਚ ਉਪਲਬਧ ਹੈ।