Honor 20 Pro ਨਾਲ ਖਿੱਚੀਆਂ ਤਸਵੀਰਾਂ ਅੱਗੇ DSLR ਵੀ ਫੇਲ੍ਹ! ਹੈਰਾਨ ਕਰ ਦਏਗੀ ਕੈਮਰੇ ਦੀ ਖੂਬੀ
ਆਨਰ 20 ਸੀਰੀਜ਼ ਲਾਂਚ ਹੋਣ 'ਚ ਸਿਰਫ ਇੱਕ ਹਫ਼ਤਾ ਬਚਿਆ ਹੈ ਪਰ ਇਸ ਤੋਂ ਐਨ ਪਹਿਲਾਂ ਹੀ ਕੰਪਨੀ ਨੇ ਆਪਣੇ ਲਾਈਨਅੱਪ ਮਾਡਲ ਵਿੱਚ ਤਿੰਨ ਸੈਂਪਲ ਫੋਟੋਆਂ ਪਾਈਆਂ ਹਨ। ਇਨ੍ਹਾਂ ਵਿੱਚੋਂ ਦੋ ਫੋਟੋਆਂ 48 ਮੈਗਾਪਿਕਸਲ ਦੇ ਕੈਮਰੇ ਨਾਲ ਖਿੱਚੀਆਂ ਗਈਆਂ ਹਨ ਜਿਨ੍ਹਾਂ ਵਿੱਚ ਨਵੇਂ AIS ਸੁੱਪਰ ਮੋਡ ਦਾ ਇਸਤੇਮਾਲ ਕੀਤਾ ਗਿਆ ਹੈ ਜਦਕਿ ਤੀਜੇ ਕੈਮਰੇ ਨਾਲ ਖਿੱਚੀ ਗਈ ਤਸਵੀਰ ਵਾਈਡ ਐਂਗਲ ਲੈਂਜ਼ ਨਾਲ ਲਈ ਗਈ ਹੈ।
Download ABP Live App and Watch All Latest Videos
View In Appਹਾਲ ਹੀ ਵਿੱਚ ਫੋਨ ਦੇ ਕੁਝ ਪੋਸਟਰ ਵੀ ਸਾਹਮਣੇ ਆਏ ਸੀ ਜਿਸ ਤੋਂ ਇਹ ਪੁਸ਼ਟੀ ਹੋ ਗਈ ਸੀ ਕਿ ਇਸ ਵਿੱਚ ਕਵਾਡ ਰੀਅਰ ਕੈਮਰਾ ਸੈਟਅੱਪ ਹੋ ਸਕਦਾ ਹੈ।
ਕੰਪਨੀ ਦਾ ਦਾਅਵਾ ਹੈ ਕਿ ਇਸ ਫੋਨ ਵਿੱਚ 48 MP ਸੈਂਸਰ ਨਾਲ f/1.4 ਅਪਰਚਰ ਇਸਤੇਮਾਲ ਕੀਤਾ ਗਿਆ ਹੈ, ਜਿਸ ਨਾਲ ਘੱਟ ਤੋਂ ਘੱਟ ਰੌਸ਼ਨੀ ਵਿੱਚ ਵੀ ਕਾਫੀ ਸ਼ਾਨਦਾਰ ਫੋਟੋ ਲਈ ਜਾ ਸਕਦੀ ਹੈ।
ਸਾਹਮਣੇ ਆਈ ਨਵੀਆਂ ਤਸਵੀਰਾਂ ਨੂੰ ਵੇਖ ਕੇ ਲੱਗਦਾ ਹੈ ਕਿ ਨਵੇਂ ਫੋਨ ਦਾ ਕੈਮਰਾ ਫੋਟੋਗ੍ਰਾਫੀ ਦਾ ਨਵਾਂ ਪੈਮਾਨਾ ਸੈਟ ਕਰ ਸਕਦਾ ਹੈ।
- - - - - - - - - Advertisement - - - - - - - - -