ਰਿਲਾਇੰਸ ਜੀਓ ਦਾ ਮੁੜ ਧਮਾਕਾ, ਗਾਹਕਾਂ ਨੂੰ ਵੱਡਾ ਤੋਹਫਾ
ਜੇਕਰ ਤੁਸੀਂ ਨਵੇਂ ਯੂਜ਼ਰ ਹੋ ਤਾਂ ਤੁਹਾਨੂੰ ਇਸ ਆਫਰ ਦੇ ਫਾਇਦੇ ਚੁੱਕਣ ਲਈ 99 ਰੁਪਏ ਦੇਣੇ ਪੈਣਗੇ। ਜੀਓ ਪ੍ਰਾਈਮ ਮੈਂਬਰਸ਼ੀਪ ‘ਚ ਵਾਉਚਰ ਤੇ ਕੰਪਲੀਮੈਂਟ੍ਰੀ ਆਫਰ ਮਿਲਦੇ ਹਨ।
ਜਦਕਿ ਕਈ ਯੂਜ਼ਰਸ ਨੂੰ ਦਿੱਕਤ ਹੋ ਰਹੀ ਹੈ ਕਿਉਂਕਿ ਸਾਰੇ ਜੀਓ ਯੂਜ਼ਰਸ ਦੇ ਐਪ ‘ਚ ਇਹ ਆਫਰ ਨਹੀਂ ਦਿੱਖ ਰਿਹਾ ਹੈ।
ਜੀਓ ਪ੍ਰਾਈਮ ਮੈਂਬਰਸ਼ਿਪ ਦੀ ਮਦਦ ਨਾਲ ਯੂਜ਼ਰਸ ਨੂੰ ਫਰੀ ਐਪਸ ਮਿਲਦੇ ਹਨ।
ਇਸ ਤੋਂ ਪਹਿਲਾਂ ਪਿਛਲੇ ਸਾਲ ਵੀ ਯੂਜ਼ਰਸ ਲਈ ਕੰਪਨੀ ਨੇ ਇੱਕ ਸਾਲ ਲਈ ਆਪਣੀ ਪ੍ਰਾਈਮ ਮੈਂਬਰਸ਼ਿਪ ਵਧਾ ਦਿੱਤੀ ਸੀ।
ਜੇਕਰ ਤੁਸੀਂ ਜੀਓ ਪ੍ਰਾਈਮ ਮੈਂਬਰ ਹੋ ਤਾਂ ਤੁਹਾਡੇ ਕੋਲ ਅਜਿਹਾ ਮੈਸੇਜ ਆਵੇਗਾ, “ਜੀਓ ਪ੍ਰਾਈਮ ਮੈਂਬਰਸ਼ਿਪ ਲਈ ਤੁਹਾਡੀ ਰਿਕਵੈਸਟ ਨੂੰ ਸਕਸੈਸਫੁੱਲੀ ਰਜਿਸਟਰਡ ਕਰ ਲਿਆ ਗਿਆ ਹੈ। ਹੁਣ ਤੁਸੀਂ ਜੀਓ ਪ੍ਰਾਈਮ ਦੇ ਫਾਇਦੇ ਇੱਕ ਹੋਰ ਸਾਲ ਲਈ ਚੁੱਕ ਸਕਦੇ ਹੋ।
ਜ਼ਿਆਦਾ ਜਾਣਕਾਰੀ ਲਈ ਯੂਜ਼ਰਸ ਮਾਈ ਜੀਓ ਐਪ ਖੋਲ੍ਹ ਕੇ, ਮਾਈ ਪਲਾਨ ਸੈਕਸ਼ਨ ‘ਚ ਜਾ ਕੇ ਪਤਾ ਕਰ ਸਕਦੇ ਹਨ।
ਰਿਲਾਇੰਸ ਜੀਓ ਦੇ ਪਹਿਲਾਂ ਤੋਂ ਮੌਜੂਦ ਯੂਜ਼ਰਸ ਲਈ ਇੱਕ ਵੱਡੀ ਖ਼ਬਰ ਹੈ। ਕੰਪਨੀ ਨੇ ਆਪਣੇ ਜੀਓ ਪ੍ਰਾਈਮ ਮੈਂਬਰਸ਼ਿਪ ਜਿਸ ਦੀ ਕੀਮਤ 99 ਰੁਪਏ ਹੈ, ਉਸ ਨੂੰ ਇੱਕ ਸਾਲ ਹੋਰ ਵਧਾ ਦਿੱਤਾ ਹੈ। ਜੀਓ ਯੂਜ਼ਰਸ ਇਸ ਦਾ ਫਾਇਦਾ ਚੁੱਕ ਸਕਦੇ ਹਨ।