ਆਈਫ਼ੋਨ-8 ਤੇ ਆਈਫ਼ੋਨ-8 ਪਲੱਸ ਹੋਏ ਲਾਂਚ, ਜਾਣੋ ਕੀਮਤ ਤੇ ਖੂਬੀਆਂ..
FILE PHOTO: Customers and sales persons are seen at an Apple maintenance service store at a mobile phone market in Shanghai, January 24, 2013. REUTERS/Aly Song/File Photo
Download ABP Live App and Watch All Latest Videos
View In Appਦੁਨੀਆ ਦੀ ਸਭ ਤੋਂ ਵੱਡੀ ਟੈਕਨਾਲੋਜੀ ਕੰਪਨੀਆਂ 'ਚੋਂ ਇੱਕ ਕੰਪਨੀ ਐਪਲ ਨੇ ਨਵੇਂ ਜਨਰੇਸ਼ਨ ਆਈ ਫ਼ੋਨ ਤੋਂ ਪਰਦਾ ਚੁੱਕਿਆ ਹੈ। ਆਈ ਫ਼ੋਨ ਨਿਰਮਾਤਾ ਕੰਪਨੀ ਐਪਲ ਨੇ ਆਪਣੀ 10ਵੀਂ ਵਰ੍ਹੇਗੰਢ 'ਤੇ ਆਈ ਫ਼ੋਨ 8 ਅਤੇ ਆਈ ਫ਼ੋਨ 8 ਪਲੱਸ ਨੂੰ ਲਾਂਚ ਕਰ ਦਿੱਤਾ ਹੈ।
ਉੱਥੇ, ਆਈ ਫ਼ੋਨ 7 ਪਲੱਸ ਦੀ ਤਰ੍ਹਾਂ ਆਈ ਫ਼ੋਨ 8 ਪਲੱਸ 'ਚ 12 ਮੈਗਾਪਿਕਸਲ ਦਾ ਦੋ ਰਿਅਰ ਸੈਂਸਰ ਦਿੱਤੇ ਗਏ ਹਨ।
ਦੋਵੇਂ ਹੀ ਵੇਰੀਐਂਟ ਆਈ ਫ਼ੋਨ ਮਾਡਲ ਵਾਇਰਲੈੱਸ ਚਾਰਜਿੰਗ ਨੂੰ ਸਪੋਰਟ ਕਰਦੇ ਹਨ। ਐਪਲ ਦੇ ਆਈ ਫ਼ੋਨ 8 ਅਤੇ ਆਈ ਫ਼ੋਨ 8 ਪਲੱਸ 'ਚ ਏ11 ਬਾਇਓਨਿਕ ਚਿਪਸੈੱਟ ਦਿੱਤੇ ਗਏ ਹਨ।
ਆਈ ਫ਼ੋਨ 8 ਅਤੇ ਆਈ ਫ਼ੋਨ 8 ਪਲੱਸ ਪਿਛਲੇ ਸਾਲ ਦੇ ਆਈ ਫ਼ੋਨ 7 ਅਤੇ ਆਈ ਫ਼ੋਨ 7 ਪਲੱਸ ਦੇ ਬਿਹਤਰ ਵਰਜ਼ਨ ਹਨ। ਕੰਪਨੀ ਨੇ ਪੁਰਾਣੇ ਡਿਜ਼ਾਈਨ ਅਤੇ ਫਾਰਮ ਫੈਕਟਰ 'ਤੇ ਭਰੋਸਾ ਜਤਾਇਆ ਹੈ।
ਕੰਪਨੀ ਨੇ ਦੱਸਿਆ ਹੈ ਕਿ ਦੋਵੇਂ ਹੀ ਫ਼ੋਨ ਬਿਹਤਰ ਕੈਮਰੇ ਨਾਲ ਆਉਂਦੇ ਹਨ। ਆਈ ਫ਼ੋਨ 8 'ਚ ਤੁਹਾਨੂੰ 12 ਮੈਗਾਪਿਕਸਲ ਦਾ ਰਿਅਰ ਕੈਮਰਾ ਮਿਲੇਗਾ।
ਅਮਰੀਕੀ ਮਾਰਕੀਟ 'ਚ ਆਈ ਫ਼ੋਨ 8 ਦੀ ਕੀਮਤ 699 ਡਾਲਰ ਅਤੇ ਆਈ ਫ਼ੋਨ 8 ਪਲੱਸ ਦੀ ਕੀਮਤ 799 ਡਾਲਰ ਤੋਂ ਸ਼ੁਰੂ ਹੋਵੇਗੀ।
ਇਹ ਸਮਾਰਟਫੋਨਸ ਸਿਲਵਰ, ਸਪੇਸ ਗ੍ਰੇਅ ਅਤੇ ਗੋਲਡ ਫਿਨਿਸ਼ 'ਚ ਆਉਣਗੇ। ਫ਼ੋਨ ਦੇ ਫ਼ਰੰਟ ਅਤੇ ਰਿਅਰ ਪੈਨਲ 'ਤੇ ਗਲਾਸ ਕਵਰ ਹੈ।
ਆਈ ਫ਼ੋਨ 8 ਤਿੰਨ ਵੇਰੀਐਂਟ 32ਜੀ.ਬੀ. , 128 ਜੀ.ਬੀ.ਅਤੇ 256 ਜੀ.ਬੀ. 'ਚ ਉਪਲਬਧ ਹੋਵੇਗਾ। ਉੱਥੇ ਹੀ ਆਈ ਫ਼ੋਨ 8ਪਲੱਸ ਦੋ ਸਟੋਰੇਜ ਵੇਰੀਐਂਟ 64 ਜੀ.ਬੀ. ਅਤੇ 256 ਜੀ.ਬੀ. 'ਚ ਉਪਲਬਧ ਹੋਣਗੇ।
- - - - - - - - - Advertisement - - - - - - - - -