ਸੈਮਸੰਗ ਦੇ ਨਵਾਂ ਧਮਾਕਾ 'ਗਲੈਕਸੀ ਨੋਟ 8', ਜਾਣੋ ਕੀ-ਕੀ ਖਾਸ?
ਫੋਟੋਗ੍ਰਾਫੀ ਲਈ ਇਸ ਸਮਾਰਟਫੋਨ ‘ਚ 12 ਮੈਗਾਪਿਕਸਲ ਦੇ ਦੋ ਸੈਂਸਰ ਦਿੱਤੇ ਜਾਣਗੇ, ਜੋ ਅਪਟੀਕਲ ਇਮੇਜ਼ ਸਟੇਬਲਾਈਜੇਸ਼ਨ ਨੂੰ ਸਪੋਰਟ ਕਰਦੇ ਹਨ। ਫਰੰਟ ਪੈਨਲ ‘ਤੇ ਸੈਲਫੀ ਲਈ ਐਫ/1.7 ਅਪਰਚਰ ਵਾਲਾ 8 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ।
6 ਜੀ.ਬੀ. ਰੈਮ ਤੇ ਇਨਬਿਲਟ ਸਟੋਰੇਜ ਤੇ ਤਿੰਨ ਆਪਸ਼ਨ ਹਨ, 64,128 ਤੇ 256 ਜੀ.ਬੀ.। ਮਾਈਕ੍ਰੋ ਐਸ. ਡੀ. ਕਾਰਡ ਦੀ ਵੀ ਸਪੋਰਟ ਮਿਲਗੀ। ਗਲੈਕਸੀ ਨੋਟ 8 ਉਨ੍ਹਾਂ ਚੁਣੇ ਹੋਏ ਹੈਂਡਸੈੱਟ ‘ਚੋਂ ਹੈ, ਜੋ ਬਲੂਟੁੱਥ 5.0 ਸਪੋਰਟ ਨਾਲ ਆਉਂਦਾ ਹੈ।
ਇਹ ਫੋਨ ਵਾਇਰਲੈੱਸ ਚਾਰਜਿੰਗ ਨੂੰ ਸਪਰੋਟ ਕਰੇਗਾ। ਇਸ ‘ਚ ਕੁਆਲਕੌਮ ਸਨੈਪਡ੍ਰੈਗਨ 835 ਪ੍ਰੋਸੈਸਰ ਦਾ ਇਸਤੇਮਾਲ ਹੋਇਆ ਹੈ। ਭਾਰਤੀ ਮਾਰਕੀਟ ‘ਚ ਸੈਮਸੰਗ ਦੇ ਆਪਣੇ ਐਕਸੀਨਾਸ ਪ੍ਰੋਸੈਸਰ ਦਾ ਇਸਤੇਮਾਲ ਹੋਵੇਗਾ।
ਡਿਵਾਈਸ ਦੀ ਬੈਟਰੀ 3,300 ਐਮ.ਏ.ਐਚ. ਦੀ ਹੈ। ਗਲੈਕਸੀ ਨੋਟ 7.1.1 ਨੂਗਾ ‘ਤੇ ਚੱਲੇਗਾ ਤੇ ਇਸ ਨੂੰ ਨੋਟ ਸੀਰੀਜ਼ ਦੇ ਹੋਰ ਫੋਨ ਦੀ ਤਰ੍ਹਾਂ ਆਈ.ਪੀ 68 ਦਾ ਸਰਟੀਫਿਕੇਸ਼ਨ ਮਿਲਿਆ ਹੋਇਆ ਹੈ।
ਸਕਰੀਨ ਦੀ ਡੈਂਸਿਟੀ 521 ਪਿਕਸਲ ਫੀਸਦੀ ਇੰਚ ਹੈ। ਡਿਸਪਲੇ ਦਾ ਡਿਫਾਲਟ ਫੁੱਲ ਐਚ. ਡੀ+ ਰੈਜ਼ੋਲਿਊਸ਼ਨ ‘ਤੇ ਚੱਲੇਗਾ। ਇਸ ਨੂੰ ਕਵਾਡ ਐਚ. ਡੀ+ ‘ਚ ਸੈਟਿੰਗਸ ‘ਚ ਬਦਲਿਆ ਜਾ ਸਕਦਾ ਹੈ।
ਇਸ ਸਮਾਰਟਫੋਨ ‘ਚ 6.3 ਇੰਚ ਦੀ ਕਵਾਡ-ਐੱਚ. ਡੀ+ (2960×1440 ਪਿਕਸਲ) ਸੁਪਰ ਐਮੋਲੇਡ ਡਿਸਪਲੇ ਦਿੱਤਾ ਹੈ। ਇਹ ਵੀ ਗਲੈਕਸੀ ਐਸ8 ਤੇ ਗਲੈਕਸੀ ਐਸ8 ਪਲੱਸ ਦੀ ਤਰ੍ਹਾਂ ਇਨਫਿਨਿਟੀ ਡਿਸਪੇਲ ਹੈ।
ਇਸ ਦੀ ਗਲੋਬਲ ਸੇਲ 15 ਸਤੰਬਰ ਤੋਂ ਸ਼ੁਰੂ ਹੋਵੇਗੀ। ਅਮਰੀਕਾ ਵਿੱਚ ਗੈਲੇਕਸੀ ਨੋਟ 8 ਦੀ ਕੀਮਤ $930 (ਕਰੀਬ 59 ਹਜ਼ਾਰ ਰੁਪਏ) ਰੱਖੀ ਗਈ ਹੈ। ਯੂਕੇ ਵਿੱਚ £869(ਕਰੀਬ 71 ਹਜ਼ਾਰ ਰੁਪਏ) ਰੱਖੀ ਗਈ ਹੈ ਪਰ ਇਹ ਸਾਫ ਨਹੀਂ ਕਿ ਭਾਰਤ ਵਿੱਚ ਇਸ ਦੀ ਕੀਮਤ ਕਿੰਨੀ ਹੋਵੇਗੀ।
ਚੰਡੀਗੜ੍ਹ: ਸੈਮਸੰਗ ਆਪਣਾ ਫੈਬਲੇਟ ਫਲੈਗਸ਼ਿਪ ਨੋਟ ਸਮਾਰਟਫੋਨ ਗਲੈਕਸੀ ਨੋਟ 8 ਅੱਜ ਭਾਰਤ 'ਚ ਲਾਂਚ ਕਰੇਗਾ। ਮਹੀਨੇ ਦੇ ਆਖਰ ਵਿੱਚ ਇਸ ਦੀ ਵਿਕਰੀ ਸ਼ੁਰੂ ਹੋ ਜਾਵੇਗੀ ਹਾਲਾਂਕਿ ਕੰਪਨੀ ਵੈੱਬਸਾਈਟ ਉੱਤੇ ਇਸ ਦੀ ਪ੍ਰੀ-ਬੁਕਿੰਗ ਸ਼ੁਰੂ ਕਰ ਚੁੱਕੀ ਹੈ।