ਪਿਛਲੇ 10 ਸਾਲਾਂ ’ਚ ਕਿੰਨਾ ਬਦਲਿਆ iphone, ਜਾਣੋ ਪੂਰਾ ਇਤਿਹਾਸ
12 ਸਤੰਬਰ 2018 ਨੂੰ ਬਾਜ਼ਾਰ ਵਿੱਚ ਆਈਫੋਨ ਦੇ ਤਿੰਨ ਨਵੇਂ ਮਾਡਲ iPhone XS, XS Max ਤੇ iPhone XR ਲਾਂਚ ਕੀਤੇ ਗਏ।
Download ABP Live App and Watch All Latest Videos
View In Appਪਿਛਲੇ ਸਾਲ ਯਾਨੀ 2017 ਵਿੱਚ iPhone ਦਾ ਧਮਾਕੇਦਾਰ ਵਰਸ਼ਨ ਆਈਫੋਨ X ਲਾਂਚ ਕੀਤਾ ਗਿਆ। ਇਸ ਵਿੱਚ ਡਿਸਪਲੇਅ ਨਾਚ ਦਿੱਤੀ ਗਈ ਸੀ। ਭਾਰਤ ਵਿੱਚ ਲੋਕਾਂ ਦਾ ਸਭ ਤੋਂ ਵੱਧ ਧਿਆਨ ਇਸ ਦੀ ਕੀਮਤ ’ਤੇ ਗਿਆ ਸੀ। ਇਸ ਵਿੱਚ ਫੇਸ ਆਈਡੀ ਦੀ ਸਹੂਲਤ ਵੀ ਦਿੱਤੀ ਗਈ ਸੀ।
2016 ਵਿੱਚ ਫਲੈਗਸ਼ਿਪ ਫੋਨ iPhone 7 ਲਾਂਚ ਕੀਤਾ ਗਿਆ। ਇਹ ਸਾਲ ਦਾ ਬਿਹਤਰੀਨ ਫੋਨ ਸੀ ਜਿਸ ਦਾ ਮੁਕਾਬਲਾ Galaxy S7 ਨਾਲ ਕੀਤਾ ਗਿਆ ਸੀ।
ਸਾਲ 2016 ਵਿੱਚ ਆਈਫੋਨ SE ਲਾਂਚ ਕੀਤਾ ਗਿਆ। ਇਸਦੀ ਲੁਕ ਆਈਫੋਨ 5 ਵਰਗੀ ਸੀ।
2015 ਵਿੱਚ ਆਈਫੋਨ 6S ਪੇਸ਼ ਕੀਤਾ ਗਿਆ। ਇਸ ਵਿੱਚ ਫੋਰਸ ਟੱਚ ਪੇਸ਼ ਕੀਤਾ ਗਿਆ ਸੀ।
ਇਸੇ ਸਾਲ ਕੰਪਨੀ ਨੇ ਵੱਡੀ ਸਕਰੀਨ ਵਾਲਾ iPhone 6 Plus ਲਾਂਚ ਕੀਤਾ। ਇਸ ਵਿੱਚ 5.5 ਇੰਚ ਦੀ ਸਕਰੀਨ ਦਿੱਤੀ ਗਈ ਸੀ।
2014 ਵਿੱਚ ਐਪਲ ਨੇ iPhone 6 ਲਾਂਚ ਕੀਤਾ। ਇਸ ਵਿੱਚ ਡਿਸਪਲੇਅ ਸਾਈਜ਼ ਵਧਾ ਕੇ 4.7 ਇੰਚ ਕੀਤਾ ਗਿਆ। ਇਸ ਦੇ ਨਾਲ ਹੀ ਐਪਲ ਪੇਅ ਲਈ NFC ਵੀ ਪੇਸ਼ ਕੀਤਾ ਗਿਆ। ਕੈਮਰੇ ਦੀ ਬਿਹਤਰ ਅਪਡੇਟ ਕੀਤੀ ਗਈ ਸੀ।
2013 ਵਿੱਚ ਆਈਫੋਨ 5S ਲਾਂਚ ਕੀਤਾ ਗਿਆ। ਪਹਿਲੀ ਵਾਰ Touch ID ਫੀਚਰ ਉਤਾਰੀ ਗਈ ਤੇ ਪਹਿਲੀ ਵਾਰ ਹੀ 64-bit A7 ਪ੍ਰੋਸੈਸਰ ਦਿੱਤਾ ਗਿਆ।
2013 ਤੋਂ ਬਾਅਦ ਕੰਪਨੀ ਨੇ ਹਰ ਸਾਲ ਦੋ ਆਈਫੋਨ ਲਾਂਚ ਕਰਨੇ ਸ਼ੁਰੂ ਕਰ ਦਿੱਤੇ। iPhone 5C ਬਹੁਤ ਹੱਦ ਤਕ iPhone 5 ਵਰਗਾ ਸੀ। ਇਸੇ ਸਮੇਂ iOS 7 ਲਾਂਚ ਕੀਤਾ ਗਿਆ।
ਇਸੇ ਸਾਲ, ਯਾਨੀ 2012 ਵਿੱਚ ਕੰਪਨੀ ਨੇ iPhone 5 ਲਾਂਚ ਕੀਤਾ। ਫੋਨ ਦੀ ਸਕਰੀਨ ਕਾਫੀ ਵੱਡੀ ਸੀ। ਇਸ ਵਿੱਚ ਪਹਿਲੀ ਵਾਰ ਮੈਪ ਦਾ ਇਸਤੇਮਾਲ ਕੀਤਾ ਗਿਆ।
2011 ਵਿੱਚ ਕੰਪਨੀ ਨੇ iPhone 4S ਲਾਂਚ ਕੀਤਾ। ਇਸ ਵਿੱਚ ਕੈਮਰੇ ਨੂੰ ਅਪਗਰੇਡ ਕਰਕੇ 8MP ਕਰ ਦਿੱਤਾ ਗਿਆ ਤੇ ਡਿਜੀਟਲ ਅਸਿਸਟੈਂਟ Siri ਵੀ ਲਿਆਂਦਾ ਗਿਆ।
iPhone 3GS ਦੇ ਬਾਅਦ 2010 ਵਿੱਚ iPhone 4 ਲਾਂਚ ਕੀਤਾ ਗਿਆ। ਇਸ ਵਿੱਚ ਪਹਿਲੀ ਵਾਰ ਫਰੰਟ ਕੈਮਰਾ ਦਿੱਤਾ ਗਿਆ ਸੀ ਤੇ ਇਹ ਮਲਟੀਟਾਸਕਿੰਗ ਲਈ ਵੀ ਬਿਹਤਰ ਫੋਨ ਸੀ।
ਇਸ ਤੋਂ ਬਾਅਦ 2009 ’ਚ iPhone 3GS ਲਾਂਚ ਕੀਤਾ ਗਿਆ। ਇਸ ਵਿੱਚ ਪਹਿਲੀ ਵਾਰ ਵੀਡੀਓ ਰਿਕਾਰਡਿੰਗ ਫੀਚਰ ਦਿੱਤੀ ਗਈ ਸੀ।
ਦੂਜਾ ਆਈਫੋਨ ਸੀ iPhone 3G ਸੀ। ਇਸ ਨੂੰ 2008 ’ਚ ਲਾਂਚ ਕੀਤਾ ਗਿਆ ਸੀ। ਇਹ ਫੋਨ 3G ਸਪੋਰਟ ਕਰਦਾ ਸੀ। ਇਸ ਫੋਨ ਨੂੰ ਭਾਰਤ ਵਿੱਚ ਪਹਿਲੀ ਵਾਰ ਲਾਂਚ ਕੀਤਾ ਗਿਆ ਸੀ।
ਆਈਫੋਨ ਦੀ ਸ਼ੁਰੂਆਤ 2007 ’ਚ ਹੋਈ ਸੀ। ਕੰਪਨੀ ਦੇ ਫਾਊਂਡਰ ਸਟੀਵ ਜੌਬਸ ਨੇ ਆਪਣਾ ਪਹਿਲਾ ਆਈਫੋਨ ਲਾਂਚ ਕੀਤਾ ਜੋ ਸਿਰਫ ਅਮਰੀਕੀ ਵਾਸੀਆਂ ਲਈ ਹੀ ਉਪਲੱਬਧ ਸੀ।
ਐਪਲ ਨੇ 12 ਸਤੰਬਰ, 2018 ਦੇ ਲਾਂਚ ਇਵੈਂਟ ਵਿੱਚ ਤਿੰਨ ਨਵੇਂ ਆਈਫੋਨ ਲਾਂਚ ਕੀਤੇ। ਇਨ੍ਹਾਂ ਮਾਡਲਾਂ ਵਿੱਚ iPhone XS, XS Max ਤੇ iPhone XR ਸ਼ਾਮਲ ਹਨ। ਇਨ੍ਹਾਂ ਵਿੱਚੋਂ ਸਭ ਤੋਂ ਮਹਿੰਗਾ ਫੋਨ 6.5 ਇੰਚ ਦਾ ਆਈਫੋਨ XS ਮੈਕਸ ਹੈ ਜੋ 64, 256 ਤੇ 512 GB ਸਟੋਰੇਜ ਨਾਲ ਉਪਲੱਬਧ ਹੈ। ਇਸ ਦੀ ਸ਼ੁਰੂਆਤੀ ਕੀਮਤ 99,900 ਰੁਪਏ ਹੈ। ਆਈਫੋਨ XR 64, 128 ਤੇ 256 GB ਸਟੋਰੇਜ ਨਾਲ ਉਪਲੱਬਧ ਹੋਏਗਾ ਜਿਸ ਦੀ ਕੀਮਤ 76,900 ਰੁਪਏ ਹੈ। ਆਈਫੋਨ XS ਤੇ XS ਮੈਕਸ 28 ਸਤੰਬਰ ਤੋਂ ਭਾਰਤ ’ਚ ਉਪਲੱਬਧ ਹੋਣਗੇ। ਆਓ ਜਾਣਦੇ ਹਾਂ ਕਿ ਆਈਫੋਨ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ ਕਿਹੜੇ-ਕਿਹੜੇ ਮਾਡਲ ਲਾਂਚ ਕੀਤੇ ਗਏ।
- - - - - - - - - Advertisement - - - - - - - - -