iPhone 7 ਪਲੱਸ, 7 ਤੇ 6s ਦੇ ਸ਼ੌਕੀਨਾਂ ਲਈ ਖੁਸ਼ਖਬਰੀ
ਆਈਫ਼ੋਨ SE: ਆਈਫ਼ੋਨ SE ਪਹਿਲਾਂ 39, 000 ਰੁਪਏ ਵਿੱਚ ਉਪਲਬਧ ਸੀ ਡਿਸਕਾਊਂਟ ਦੇ ਬਾਅਦ ਉਹ 20, 000 ਰੁਪਏ ਵਿੱਚ ਉਪਲਬਧ ਹੈ। ਆਈਫ਼ੋਨ SE ਕੰਪਨੀ ਦਾ ਸਭ ਤੋਂ ਪਾਵਰਫੁੱਲ 4 ਇੰਚ ਡਿਸਪਲੇ ਵਾਲਾ ਫ਼ੋਨ ਹੈ। ਜਿਸ ਵਿੱਚ 2 ਜੀ.ਬੀ. ਰੈਮ ਅਤੇ 16 ਜੀ.ਬੀ. (ਬੇਸ ਮਾਡਲ) ਮੈਮੋਰੀ ਦਿੱਤੀ ਗਈ ਹੈ।
Download ABP Live App and Watch All Latest Videos
View In Appਆਈਫ਼ੋਨ 6S: ਆਈਫ਼ੋਨ 6S ਦਾ 16 ਜੀ.ਬੀ. ਮਾਡਲ ਜੋ ਪਹਿਲਾਂ 62, 000 ਰੁਪਏ ਦਾ ਸੀ ਡਿਸਕਾਊਂਟ ਮਗਰੋਂ ਇਹ 55, 300 ਰੁਪਏ ਵਿੱਚ ਉਪਲਬਧ ਹੈ। ਆਈਫ਼ੋਨ 6S ਐਪਲ ਦਾ ਸਭ ਤੋਂ ਸਫਲ ਫ਼ੋਨ ਹੈ ਜਿਸ ਨੇ ਆਈਫ਼ੋਨ ਦਾ ਬਾਜ਼ਾਰ ਕਈ ਗੁਣਾ ਵਧਾ ਦਿੱਤਾ। ਇਸ ਆਈਫ਼ੋਨ ਦੇ ਰੋਜ਼-ਪਿੰਕ ਵੈਰੀਐਂਟ ਨੇ ਗਾਹਕਾਂ ਦੇ ਮਨ ਨੂੰ ਸਭ ਤੋਂ ਜ਼ਿਆਦਾ ਮੋਹਿਆ ਸੀ।
ਆਈਫ਼ੋਨ 7: 2016 ਵਿੱਚ ਆਏ ਐਪਲ ਆਈਫ਼ੋਨ 7 ਦੇ 128 ਜੀ.ਬੀ. ਵਰਸ਼ਨ ਦੀ ਕੀਮਤ 65, 200 ਰੁਪਏ ਸੀ ਜੋ ਹੁਣ ਡਿਸਕਾਊਂਟ ਤੋਂ ਬਾਅਦ 47, 990 ਰੁਪਏ ਵਿੱਚ ਮਿਲ ਰਿਹਾ ਹੈ। ਆਈਫ਼ੋਨ 7 ਦੇ 32 ਜੀ.ਬੀ. ਵਰਸ਼ਨ ਦੀ ਕੀਮਤ ਪਹਿਲਾਂ ਜਿੱਥੇ 56, 200 ਰੁਪਏ ਸੀ ਹੁਣ ਡਿਸਕਾਊਂਟ ਦੇ ਨਾਲ ਉਹ 39, 599 ਰੁਪਏ ਵਿੱਚ ਮਿਲ ਰਿਹਾ ਹੈ। ਆਈਫੋਨ 7 ਦਾ 256 ਜੀ.ਬੀ. ਵੇਰੀਐਂਟ ਡਿਸਕਾਊਂਟ ਦੇ ਬਾਅਦ 62, 099 ਰੁਪਏ ਵਿੱਚ ਮਿਲ ਰਿਹਾ ਹੈ। ਆਈਫ਼ੋਨ 7, 32 ਜੀ.ਬੀ. (ਸਿਲਵਰ) ਮਾਡਲ 40, 799 ਰੁਪਏ ਵਿੱਚ ਮਿਲ ਰਿਹਾ ਹੈ।
ਆਈਫ਼ੋਨ 7 ਪਲੱਸ: ਐਪਲ ਆਈਫ਼ੋਨ 7 ਪਲੱਸ 32 ਜੀ.ਬੀ. ਗੋਲਡ ਮਾਡਲ ਜਿਸ ਦੀ ਕੀਮਤ ਹੁਣ ਤਕ 72, 000 ਰੁਪਏ ਸੀ ਡਿਸਕਾਊਂਟ ਤੋਂ ਬਾਅਦ ਹੁਣ ਇਹ 51, 399 ਰੁਪਏ ਵਿੱਚ ਮਿਲ ਰਿਹਾ ਹੈ। ਆਈਫ਼ੋਨ 7 ਪਲੱਸ ਦਾ 128 ਜੀ.ਬੀ. ਵਰਸ਼ਨ ਛੋਟ ਤੋਂ ਬਾਅਦ 57, 599 ਰੁਪਏ ਵਿੱਚ ਉਪਲਬਧ ਹੈ ਜਿਸ ਦੀ ਕੀਮਤ 82, 000 ਰੁਪਏ ਸੀ। ਇਸ ਤਰ੍ਹਾਂ ਤੁਸੀਂ ਆਈਫ਼ੋਨ 7 (32 ਜੀ.ਬੀ.) ਉੱਤੇ ਕਰੀਬ 20 ਹਜ਼ਾਰ ਤਕ ਦੀ ਛੋਟ ਪਾ ਸਕਦੇ ਹੋ। ਉਥੇ ਹੀ ਆਈਫ਼ੋਨ 7 ਪਲੱਸ (128 ਜੀ.ਬੀ.) 'ਤੇ 24, 000 ਰੁਪਏ ਤਕ ਦੀ ਛੋਟ ਮਿਲ ਰਹੀ ਹੈ।
ਐਪਲ ਛੇਤੀ ਹੀ ਆਈਫ਼ੋਨ 8 ਲਾਂਚ ਕਰਨ ਵਾਲਾ ਹੈ। ਹਾਲਾਂਕਿ, ਕੰਪਨੀ ਨੇ ਇਸ ਨੂੰ ਲਾਂਚ ਕਰਨ ਦੇ ਦਿਨ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਹ 12 ਸਤੰਬਰ ਨੂੰ ਕੰਪਨੀ ਅਮਰੀਕਾ ਵਿੱਚ ਆਈਫ਼ੋਨ 8 ਲਾਂਚ ਕਰੇਗੀ। ਅਜਿਹੇ ਵਿੱਚ ਆਈਫ਼ੋਨ 8 ਦੇ ਲਾਂਚ ਤੋਂ ਪਹਿਲਾਂ ਐਪਲ ਦੇ ਬਾਕੀ ਪ੍ਰੋਡਕਟਸ ਦੀ ਕੀਮਤ ਵਿੱਚ ਭਾਰੀ ਛੋਟ ਮਿਲ ਰਹੀ ਹੈ। ਪੇਟੀਐਮ ਮੌਲ 'ਤੇ ਆਈਫ਼ੋਨ 7 ਪਲੱਸ, ਆਈਫ਼ੋਨ 7, ਆਈਫ਼ੋਨ 6S ਤੇ ਆਈਫ਼ੋਨ SE ਸਮੇਤ ਪ੍ਰੀਮੀਅਮ ਸਮਾਰਟਫ਼ੋਨ 'ਤੇ 15,000 ਰੁਪਏ ਤਕ ਦਾ ਕੈਸ਼ਬੈਕ ਮਿਲ ਰਿਹਾ ਹੈ। ਆਓ, ਅਸੀਂ ਤੁਹਾਨੂੰ ਆਈਫੋਨਜ਼ 'ਤੇ ਮਿਲਣ ਵਾਲੀ ਚੰਗੀਆਂ ਡੀਲਜ਼ ਬਾਰੇ ਵਿੱਚ ਥੋੜ੍ਹੀ ਹੋਰ ਜਾਣਕਾਰੀ ਦੇ ਦੇਈਏ।
- - - - - - - - - Advertisement - - - - - - - - -