ਹੁਣ iPhones 'ਚ ਵੀ ਮਿਲੇਗਾ ਡਬਲ ਸਿੰਮ
ਰਿਪੋਰਟ 'ਚ ਇਹ ਗੱਲ ਵੀ ਆਖੀ ਗਈ ਹੈ ਕਿ ਅਪ੍ਰੇਡਿਡ ਪ੍ਰੋਸੈਸਰ ਅਤੇ ਦੋ ਸਿੰਮ ਤੋਂ ਇਲਾਵਾ ਇਸ 'ਚ ਫੇਸ ਅਨਲੌਕ ਆਈ.ਡੀ. ਨੂੰ ਵੀ ਇਸਤੇਮਾਲ ਕੀਤਾ ਜਾਵੇਗਾ।
ਇਸ ਰਿਪੋਰਟ 'ਚ ਕੂ ਦਾ ਮੰਨਣਾ ਹੈ ਕਿ ਅਗਲੇ ਸਾਲ ਆਉਣ ਵਾਲੇ iPhones ਡੂਅਲ ਸਿਮ ਕਾਰਡ ਸਪੋਰਟ ਕਰਣਗੇ। ਦੋਨਾਂ 'ਚ 4ਜੀ ਚੱਲ ਸੱਕੇਗਾ। ਇਕ 'ਚ 5ਜੀ ਵੀ ਸਪੋਰਟ ਕਰੇਗਾ।
ਫ਼ੋਨਾਂ ਦੇ ਰਿਵਿਊ ਕਰਨ ਵਾਲੇ ਮਿੰਗ-ਚੀ ਕੂ ਨੇ ਇਕ ਰਿਪੋਰਟ ਰਾਹੀਂ ਇਹ ਖੁਲਾਸਾ ਕੀਤਾ ਹੈ। ਰਿਪੋਰਟ ਮੁਤਾਬਕ ਅਗਲੇ ਸਾਲ ਆਉਣ ਵਾਲੇ iPhones 'ਚ 5ਜੀ ਸਪੀਡ ਨੂੰ ਸ਼ਾਮਲ ਕੀਤਾ ਜੇਗਾ। ਆਪਣੇ ਡਿਵਾਇਸ 'ਚ ਇਸ ਸਰਵਿਸ ਦੀ ਫਾਸਟ ਸਪੀਡ ਨੂੰ ਮੈਂਟੇਨ ਕਰਨ ਲਈ ਐਪਲ ਇੰਟਲ ਅਤੇ ਕਵਾਲਕੌਮ ਦੇ ਮੌਡਮ ਦਾ ਇਸਤੇਮਾਲ ਕਰ ਸਕਦਾ ਹੈ।
ਅਜਿਹੀਆਂ ਖ਼ਬਰਾਂ ਆ ਰਹੀਆਂ ਹਨ ਕਿ ਡੂਅਲ ਸਿੰਮ ਸਪੋਰਟ ਲਿਆਉਣ ਬਾਰੇ ਐਪਲ ਸੋਚ ਰਹੀ ਹੈ। ਅਜਿਹਾ ਦੱਸਿਆ ਜਾ ਰਿਹਾ ਹੈ ਕਿ ਸਾਲ 2018 'ਚ ਆਉਣ ਵਾਲੇ ਐਪਲ ਦੇ ਮੋਬਾਈਲਾਂ 'ਚ ਡੂਅਲ ਸਿੰਮ ਸਪੋਰਟ ਲਿਆਇਆ ਜਾ ਸਕਦਾ ਹੈ।
ਨਵੀਂ ਦਿੱਲੀ: ਜੇਕਰ ਲੋਕਾਂ ਤੋਂ ਪੁੱਛਿਆ ਜਾਵੇ ਕਿ ਦੁਨੀਆ ਦੇ ਸੱਭ ਤੋਂ ਮਸ਼ਹੂਰ ਸਮਾਰਟਫ਼ੋਨ ਐੱਪਲ ਦੇ ਡਿਵਾਇਸ iPhones 'ਚ ਕਿਹੜਾ ਨਵਾਂ ਫੀਚਰ ਜੋੜਿਆ ਜਾਣਾ ਚਾਹੀਦਾ ਹੈ ਤਾਂ ਤਕਰੀਬਨ ਸਾਰਿਆਂ ਦਾ ਜੁਆਬ ਇੱਕ ਹੀ ਹੋਵੇਗਾ ਕਿ ਇਸ 'ਚ ਡੂਅਲ ਸਿੰਮ ਸਪੋਰਟ ਵਾਲੀ ਆਪਸ਼ਨ ਹੋਣੀ ਚਾਹੀਦੀ ਹੈ।