iPhone 11 ਸਣੇ ਲਾਂਚ ਹੋਣਗੇ 4 ਵੱਡੀਆਂ ਕੰਪਨੀਆਂ ਦੇ ਬਿਹਤਰੀਨ ਸਮਾਰਟਫੋਨ
ਗੂਗਲ ਪਿਕਸਲ-4: ਇਸ ਦੇ ਨਾਲ ਹੀ ਗੂਗਲ ਪਿਕਸਲ-4 ਫੋਨ ਵੀ ਅਕਤੂਬਰ ਵਿੱਚ ਦੋ ਵਰਸ਼ਨ ਲੈ ਕੇ ਆ ਰਿਹਾ ਹੈ। ਐਪਲ ਵਾਂਗ ਗੂਗਲ ਵੀ ਇਸ ਵਾਰ ਸਿੰਗਲ ਰੀਅਰ ਕੈਮਰਾ ਦੀ ਥਾਂ ਟ੍ਰਿਪਲ ਰੀਅਰ ਕੈਮਰਾ ਲਿਆ ਸਕਦੀ ਹੈ। ਕਲਰ ਕੈਪਚਰ ਦੇ ਮਾਮਲੇ ਵਿੱਚ ਗੂਗਲ ਪਿਕਸਲ ਹੁਣ ਤਕ ਦਾ ਉੱਤਮ ਐਂਡ੍ਰੌਇਡ ਫੋਨ ਸਾਬਤ ਹੋ ਸਕਦਾ ਹੈ। ਅਮਰੀਕਾ ਵਿੱਚ ਇਸ ਦੀ ਕੀਮਤ 70 ਹਜ਼ਾਰ ਰੁਪਏ ਤੋਂ ਸ਼ੁਰੂ ਹੋ ਸਕਦੀ ਹੈ।
Download ABP Live App and Watch All Latest Videos
View In Appਆਈਫੋਨ 11: ਆਈਫੋਨ 11 ਦੀ ਗੱਲ ਕਰੀਏ ਤਾਂ ਇਹ ਆਈਓਐਸ-13 ਨਾਲ ਲੈਸ ਹੋਏਗਾ। ਐਪਲ ਪਹਿਲੀ ਵਾਰ ਟ੍ਰਿਪਲ ਰੀਅਰ ਕੈਮਰਾ ਦਏਗਾ। ਬੈਟਰੀ ਸਾਈਜ਼ ਵੀ ਹੁਣ ਤਕ ਲਾਂਚ ਹੋਏ ਆਈਫੋਨ ਦੇ ਮੁਕਾਬਲੇ ਸਭ ਤੋਂ ਵੱਧ ਹੋਏਗਾ। ਆਈਫੋਨ-11 ਸੀਰੀਜ਼ ਦੇ ਤਹਿਤ ਤਿੰਨ ਵੱਖ-ਵੱਖ ਡਿਵਾਇਸ ਲਾਂਚ ਕੀਤੇ ਜਾਣ ਦੀ ਸੰਭਾਵਨਾ ਹੈ। ਕੀਮਤ 70 ਹਜ਼ਾਰ ਤੋਂ ਲੈ ਕੇ 1 ਲੱਖ ਰੁਪਏ ਤਕ ਹੋ ਸਕਦੀ ਹੈ।
ਚੰਡੀਗੜ੍ਹ: ਐਪਲ ਇਸੇ ਸਾਲ ਦੇ ਸਤੰਬਰ ਮਹੀਨੇ ਵਿੱਚ ਆਈਫੋਨ 11 ਸੀਰੀਜ਼ ਲਾਂਚ ਕਰ ਸਕਦਾ ਹੈ। ਇਸ ਵਾਰ ਪ੍ਰੀਮੀਅਮ ਸੈਗਮੈਂਟ ਵਿੱਚ ਆਈਫੋਨ ਨੂੰ ਹੋਰ ਵੱਡੀਆਂ ਕੰਪਨੀਆਂ ਦੇ ਪ੍ਰੋਡਕਟ ਨਾਲ ਸਖ਼ਤ ਟੱਕਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਅਗਲੇ ਚਾਰ ਮਹੀਨਿਆਂ ਵਿੱਚ ਸੈਮਸੰਗ, ਹੁਵਾਵੇ, ਗੂਗਲ ਤੇ ਸੋਨੀ ਵੀ ਆਪਣੇ ਹਾਈਐਂਡ ਸਮਾਰਟਫੋਨ ਲਾਂਚ ਕਰਨ ਵਾਲੇ ਹਨ।
ਹੁਵਾਵੇ ਮੈਟ ਐਕਸ: ਅਮਰੀਕਾ-ਚੀਨ ਦੀ ਵਪਾਰਕ ਜੰਗ ਦੇ ਕਾਰਨ ਇਹ ਲਾਂਚ ਨਹੀਂ ਹੋ ਸਕਿਆ। ਹੁਣ ਖ਼ਬਰ ਹੈ ਕਿ ਇਹ ਫੋਨ ਸਤੰਬਰ ਵਿੱਚ ਲਾਂਚ ਕੀਤਾ ਜਾ ਸਕਦਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ 5-G ਹੋਵੇਗਾ। ਹਾਲਾਂਕਿ, ਇਹ 4G ਸਰਵਿਸ ਵੀ ਸਪੋਰਟ ਕਰੇਗਾ। ਫੋਲਡ ਮੋਡ ਵਿੱਚ ਇਹ 6.6 ਇੰਚ ਦਾ ਹੈ ਜਦਕਿ ਅਨਫੋਲਡ ਮੋਡ ਵਿੱਚ ਇਸ ਦੀ ਸਕਰੀਨ 8 ਇੰਚ ਹੋਵੇਗੀ। ਇਸ ਦੀ ਕੀਮਤ ਇੱਕ ਲੱਖ 86 ਹਜ਼ਾਰ ਰੁਪਏ ਹੈ।
ਗੈਲੇਕਸੀ ਫੋਲਡ: ਸੈਮਸੰਗ ਅਪਰੈਲ ਵਿੱਚ ਗਲੈਕਸੀ ਫੋਲਡ ਲਾਂਚ ਕਰਨ ਵਾਲਾ ਸੀ ਪਰ ਪ੍ਰੀਵਿਊ ਮਾਡਲ ਵਿੱਚ ਸਕ੍ਰੀਨ ਟੁੱਟਣ ਦੀਆਂ ਘਟਨਾਵਾਂ ਦੇ ਬਾਅਦ ਇਸ ਨੂੰ ਲਾਂਚ ਨਹੀਂ ਕੀਤਾ ਗਿਆ। ਹੁਣ ਇਸ ਨੂੰ ਅਗਸਤ ਵਿੱਚ ਪੇਸ਼ ਕੀਤਾ ਜਾ ਸਕਦਾ ਹੈ। ਸਮਾਰਟਫੋਨ ਮੋਡ ਵਿੱਚ ਇਸਦਾ ਸਕ੍ਰੀਨ ਸਾਈਜ਼ 4.6 ਇੰਚ ਹੈ। ਅਨਫੋਲਡ ਕਰਨ ਤੋਂ ਬਾਅਦ ਟੈਬਲਿਟ ਮੋਡ ਵਿੱਚ ਇਹ 7.3 ਇੰਚ ਦਾ ਹੋ ਜਾਂਦਾ ਹੈ। ਇਸ ਦੀ ਕੀਮਤ ਲਗਪਗ 1 ਲੱਖ, 37 ਹਜ਼ਾਰ ਰੁਪਏ ਹੈ।
- - - - - - - - - Advertisement - - - - - - - - -