WhatsApp 'ਤੇ ਇਸ ਗ਼ਲਤੀ ਕਰਕੇ ਲਾਉਣੇ ਪੈ ਸਕਦੇ ਅਦਾਲਤ ਦੇ ਚੱਕਰ
ਵ੍ਹੱਟਸਐਪ ਇਨ੍ਹਾਂ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰ ਰਿਹਾ ਹੈ ਤੇ ਇਸੇ ਲੜੀ ਵਿੱਚ ਕੰਪਨੀ ਨੇ ਉਸ ਦੇ ਪਲੇਟਫਾਰਮ ਦਾ ਗ਼ਲਤ ਇਸਤੇਮਾਲ ਕਰਨ ਵਾਲਿਆਂ 'ਤੇ ਕਾਰਵਾਈ ਦਾ ਫੈਸਲਾ ਕੀਤਾ ਹੈ।
ਭਾਰਤ ਸਰਕਾਰ ਵੀ ਵ੍ਹੱਟਸਐਪ 'ਤੇ ਫੇਕ ਨਿਊਜ਼ ਨੂੰ ਰੋਕਣ ਲਈ ਦਬਾਅ ਬਣਾ ਰਹੀ ਹੈ।
WhatsApp ਦਾ ਇਹ ਬਿਆਨ ਇੱਕ ਰਿਪੋਰਟ ਦੇ ਬਾਅਦ ਆਇਆ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਲੋਕ ਸਭਾ ਚੋਣਾਂ ਵਿੱਚ ਕਲੋਨ ਐਪ ਜ਼ਰੀਏ ਇਸ ਐਪ ਦਾ ਇਸਤੇਮਾਲ ਕੀਤਾ ਗਿਆ ਹੈ।
ਹਾਲਾਂਕਿ ਕੰਪਨੀ ਨੇ ਇਸ ਗੱਲ ਦੀ ਜਾਣਕਾਰੀ ਨਹੀਂ ਦਿੱਤੀ ਕਿ ਉਹ ਕਾਰਵਾਈ ਕਿਸ ਤਰ੍ਹਾਂ ਦੀ ਕਰੇਗੀ। WhatsApp ਨੇ ਇਹ ਸਾਫ ਕਰ ਦਿੱਤਾ ਹੈ ਕਿ ਉਨ੍ਹਾਂ ਦਾ ਪ੍ਰੋਡਕਟ ਬਲਕ ਮੈਸੇਜਿੰਗ ਲਈ ਜਾਂ ਆਟੋਮੇਟਿਡ ਮੈਸੇਜਿੰਗ ਲਈ ਨਹੀਂ ਹੈ।
ਕੰਪਨੀ ਨੇ ਕਿਹਾ ਹੈ ਕਿ ਉਹ ਲੋਕਾਂ ਦੇ ਖ਼ਿਲਾਫ਼ ਕਾਰਵਾਈ ਕਰਨਗੇ, ਜੋ ਆਟੋਮੇਟਿਡ ਜਾਂ ਬਲਕ ਮੈਸੇਜਿਸ ਕਰਦੇ ਹਨ, ਜੋ ਨਾਨ ਪਰਸਨਲ ਯਾਨੀ ਵਿਅਕਤੀਗਤ ਇਸਤੇਮਾਲ ਲਈ ਨਹੀਂ ਹੈ।
ਕੰਪਨੀ ਨੇ ਕਿਹਾ ਹੈ ਕਿ ਜੇ ਕੋਈ ਵਿਅਕਤੀ ਜਾਂ ਕੰਪਨੀ WhatsApp ਦਾ ਗ਼ਲਤ ਇਸਤੇਮਾਲ ਕਰਦਾ ਹੈ ਤਾਂ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਏਗੀ।
ਨਵੀਂ ਦਿੱਲੀ: ਵ੍ਹੱਟਸਐਪ ਦਾ ਅਧਿਕਾਰ ਰੱਖਣ ਵਾਲੀ ਫੇਸਬੁੱਕ ਨੇ WhatsApp ਦਾ ਗ਼ਲਤ ਇਸਤੇਮਾਲ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ।