✕
  • ਹੋਮ

ਬੇਹੱਦ ਵਾਜਬ ਕੀਮਤ 'ਤੇ Nokia ਦਾ ਵੱਡੀ ਬੈਟਰੀ ਵਾਲਾ ਸ਼ਾਨਦਰ ਬਜਟ ਸਮਾਰਟਫੋਨ

ਏਬੀਪੀ ਸਾਂਝਾ   |  03 Jun 2019 04:08 PM (IST)
1

ਇਹ ਸਮਾਰਟਫੋਨ ਐਂਡ੍ਰੌਇਡ ਪਾਈ ਓਐਸ ਆਪਰੇਟਿੰਗ ਸਿਸਟਮ 'ਤੇ ਚੱਲਦਾ ਹੈ।

2

ਇਸ ਨੂੰ ਕਵਾਲਕਾਮ ਸਨੈਪਡ੍ਰੈਗਨ 429 ਚਿਪਸੈਟ ਨਾਲ ਪ੍ਰੋਸੈਸ ਕੀਤਾ ਜਾਂਦਾ ਹੈ।

3

3GB ਰੈਮ+32GB ਸਟੋਰੇਜ ਵਾਲਾ ਵਰਸ਼ਨ ਵਾਟਰਡਰਾਪ ਨੌਚ ਡਿਸਪਲੇਅ ਤੇ ਪਾਲੀਕਾਰਬੋਨੇਟ ਗਲਾਸੀ ਬਾਡੀ ਨਾਲ ਲੈਸ ਹੈ। ਫਿੰਗਰਪ੍ਰਿੰਟ ਸੈਂਸਰ ਪਿੱਛੇ ਵੱਲ ਤੇਜ਼ ਤੇ ਸਟੀਕ ਹਨ। ਫੇਸ ਅਨਲਾਕ ਫੀਚਰ ਵੀ ਹੈ।

4

ਦੂਜੇ ਵਿੱਚ 3GB ਰੈਮ ਨਾਲ 32GB ਸਟੋਰੇਜ ਦਿੱਤੀ ਗਈ ਹੈ। ਇਸ ਵਰਸ਼ਨ ਦੀ ਕੀਮਤ 10,790 ਰੁਪਏ ਹੈ।

5

ਸਮਾਰਟਫੋਨ ਨੂੰ ਦੋ ਵਰਸ਼ਨਜ਼ ਵਿੱਚ ਲਾਂਚ ਕੀਤਾ ਗਿਆ ਹੈ। ਪਹਿਲੇ ਵਿੱਚ 2 GB ਰੈਮ ਨਾਲ 16 GB ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਇਸ ਦੀ ਕੀਮਤ 8,990 ਰੁਪਏ ਹੈ।

6

ਇਹ ਇਸ ਸਮਾਰਟਫੋਨ ਵਿੱਚ ਸਿਰਫ ਇੱਕ ਆਕਰਸ਼ਕ ਫੀਚਰ ਹੀ ਨਹੀਂ ਹੈ, ਬਲਕਿ ਇਹ ਗੂਗਲ ਅਸਿਸਟੈਂਸ ਬਟਨ, ਤਿੰਨ ਸਾਲਾਂ ਦੇ ਮਾਸਿਕ ਸਕਿਉਰਟੀ ਪੈਚ ਤੇ ਦੋ ਮੁੱਖ ਸਾਫਟਵੇਅਰ ਅਪਡੇਟਾਂ ਨਾਲ ਆਇਆ ਹੈ, ਜਿਸ ਦੀ ਐਂਡ੍ਰੌਇਡ ਵੰਨ ਦੇ ਪ੍ਰੋਗਰਾਮ ਵਿੱਚ ਗਾਰੰਟੀ ਦਿੱਤੀ ਗਈ ਹੈ।

7

ਨੋਕੀਆ ਸਮਾਰਟਫੋਨ ਕੰਪਨੀ ਐਚਐਮਡੀ ਗਲੋਬਲ ਦਾ ਮੰਨਣਾ ਹੈ ਕਿ ਇਸ ਵਿਸ਼ੇਸ਼ਤਾ ਨਾਲ ਇਹ ਮੁਕਾਬਲੇ ਵਿੱਚ ਅੱਗੇ ਨਿਕਲ ਸਕਦੀ ਹੈ। ਨੋਕੀਆ 3.2 ਨੂੰ ਪਿਛਲੇ ਮਹੀਨੇ 6.26 ਇੰਚ ਐਚਡੀ ਪਲੱਸ ਡਿਸਪਲੇ ਤੇ 4000 ਐਮਏਐਚ ਦੀ ਬੈਟਰੀ ਨਾਲ ਲਾਂਚ ਕੀਤਾ ਗਿਆ ਸੀ।

8

ਇਨ੍ਹਾਂ ਵਿੱਚ ਨੋਕੀਆ ਨੇ ਅਜਿਹਾ ਸਮਾਰਟਫੋਨ ਲਾਂਚ ਕੀਤਾ ਹੈ ਜੋ ਇੱਕ ਵਾਰ ਚਾਰਜ ਕਰਨ ਬਾਅਦ ਕਾਫੀ ਲੰਮੇ ਸਮੇਂ ਤਕ ਚੱਲ ਸਕਦਾ ਹੈ।

9

ਚੰਡੀਗੜ੍ਹ: ਭਾਰਤੀ ਸਮਾਰਟਫੋਨ ਬਾਜ਼ਾਰ ਵਿੱਚ 10 ਹਜ਼ਾਰ ਰੁਪਏ ਤਕ ਦੀ ਰੇਂਜ ਵਾਲੇ ਸਮਾਰਟਫੋਨਾਂ ਦੀ ਭਰਮਾਰ ਹੈ। ਜ਼ਿਆਦਾਤਰ ਕੰਪਨੀਆਂ ਇਸੇ ਰੇਂਜ ਵਿੱਚ ਖ਼ੁਦ ਨੂੰ ਬਿਹਤਰ ਸਾਬਤ ਕਰਨ ਦੀ ਰੇਸ ਲਾ ਰਹੀਆਂ ਹਨ।

  • ਹੋਮ
  • Gadget
  • ਬੇਹੱਦ ਵਾਜਬ ਕੀਮਤ 'ਤੇ Nokia ਦਾ ਵੱਡੀ ਬੈਟਰੀ ਵਾਲਾ ਸ਼ਾਨਦਰ ਬਜਟ ਸਮਾਰਟਫੋਨ
About us | Advertisement| Privacy policy
© Copyright@2025.ABP Network Private Limited. All rights reserved.