48 MP ਦੇ ਸ਼ਾਨਦਾਰ ਕੈਮਰੇ ਨਾਲ ਲਾਂਚ ਹੋਏਗਾ ਬਿਨਾ ਨੌਚ ਵਾਲਾ ਰੀਅਲਮੀ X ਸਮਾਰਟਫੋਨ
ਫੋਨ ਵਿੱਚ ਕਵਾਲਕਾਮ ਸਨੈਪਡ੍ਰੈਗਨ 710 ਪ੍ਰੋਸੈਸਰ ਹੈ ਜੋ 8 GB ਰੈਮ ਤੇ 128 GB ਬਿਲਟਇਨ ਸਟੋਰੇਜ ਨਾਲ ਆਉਂਦਾ ਹੈ। ਫੋਨ ਵਿੱਚ 3765mAh ਦੀ ਬੈਟਰੀ ਹੋਏਗੀ ਜੋ ਫਾਸਟ ਚਾਰਜਿੰਗ ਸਪੋਰਟ ਨਾਲ ਆਏਗੀ। ਫੋਨ ਐਂਡ੍ਰੋਇਡ 9 ਪਾਈ ਆਧਾਰਿਤ ਕਲਰ ਓਐਸ 6 'ਤੇ ਕੰਮ ਕਰੇਗਾ।
Download ABP Live App and Watch All Latest Videos
View In Appਰੀਅਲਮੀ ਦੀ ਟੱਕਰ ਰੈਡਮੀ ਨੋਟ 7 ਤੇ ਰੈਡਮੀ ਨੋਟ 7S ਨਾਲ ਹੋਏਗੀ। ਜਿੱਥੇ ਫੋਨ ਵਿੱਚ 48 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ ਉੱਥੇ 5 ਮੈਗਾਪਿਕਸਲ ਦਾ ਸੈਕੇਂਡਰੀ ਸੈਂਸਰ ਵੀ ਦਿੱਤਾ ਗਿਆ ਹੈ। ਸਮਾਰਟਫੋਨ ਵਿੱਚ 16 ਮੈਗਾਪਿਕਸਲ ਦਾ ਸੈਂਸਰ ਵੀ ਹੈ।
ਇਹ ਫੋਨ ਕੰਪਨੀ ਦਾ ਪਹਿਲਾ ਅਜਿਹਾ ਡਿਵਾਇਸ ਹੋਏਗਾ ਜੋ ਬਗੈਰ ਨੌਚ ਦੇ ਆਏਗਾ। ਫੋਨ ਵਿੱਚ 6.53 ਇੰਚ ਦੀ ਇਮੋਲੇਟਿਡ ਡਿਸਪਲੇਅ ਦਿੱਤੀ ਜਾਏਗੀ ਜਿਸ ਦੀ ਆਸਪੈਕਟ ਰੇਸ਼ੋ 91.2 ਫੀਸਦੀ ਹੋਏਗੀ। ਫੋਨ ਇਨ ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਨਾਲ ਆਏਗਾ।
ਰੀਅਲਮੀ X ਦੀ ਕੀਮਤ ਬਾਰੇ ਕੰਪਨੀ ਨੇ ਹਾਲੇ ਕੋਈ ਅਧਿਕਾਰਿਤ ਐਲਾਨ ਨਹੀਂ ਕੀਤਾ। ਹਾਲਾਂਕਿ ਕਿਆਸ ਲਾਏ ਜਾ ਰਹੇ ਹਨ ਕਿ ਭਾਰਤ ਵਿੱਚ ਰੀਅਲਮੀ X ਸਮਾਰਟਫੋਨ ਨੂੰ 18 ਹਜ਼ਾਰ ਰੁਪਏ ਵਿੱਚ ਲਾਂਚ ਕੀਤਾ ਜਾਏਗਾ।
ਰਿਪੋਰਟਾਂ ਮੁਤਾਬਕ ਭਾਰਤ ਵਿੱਚ ਰੀਅਲਮੀ X ਸਮਾਰਟਫੋਨ ਜੂਨ ਦੇ ਬਾਅਦ ਹੀ ਲਾਂਚ ਕੀਤਾ ਜਾਏਗਾ। ਪਹਿਲੀ ਜੂਨ ਤੋਂ ਚੀਨ ਵਿੱਚ ਰੀਅਲਮੀ X ਦੀ ਵਿਕਰੀ ਸ਼ੁਰੂ ਹੋ ਜਾਏਗੀ।
ਚੀਨੀ ਮੋਬਾਈਲ ਨਿਰਮਾਤਾ ਰੀਅਲਮੀ ਨੇ ਹਾਲ ਹੀ 'ਚ ਆਪਣੇ ਨਵੇਂ ਸਮਾਰਟਫੋਨ Realme X ਤੇ Realme X ਲਾਈਟ ਨੂੰ ਚੀਨ ਵਿੱਚ ਲਾਂਚ ਕੀਤਾ ਸੀ। ਰਿਪੋਰਟਾਂ ਮੁਤਾਬਕ ਕੰਪਨੀ ਨੇ ਦੋਵਾਂ ਸਮਾਰਟਫੋਨਜ਼ ਨੂੰ ਭਾਰਤ ਵਿੱਚ ਲਾਂਚ ਕਰਨ ਦਾ ਐਲਾਨ ਕਰ ਦਿੱਤਾ ਹੈ।
- - - - - - - - - Advertisement - - - - - - - - -