7 ਮਹੀਨਿਆਂ 'ਚ ਨਹੀਂ ਤੋੜ ਸਕਿਆ ਕੋਈ ਜੀਓ ਦਾ ਰਿਕਾਰਡ
ਰਿਲਾਇੰਸ ਜੀਓ ਦਾ ਦਾਅਵਾ ਹੈ ਕਿ ਭਾਰਤ ਦੀ 75 ਫ਼ੀਸਦੀ ਆਬਾਦੀ ਉਨ੍ਹਾਂ ਦੀ 'ਰੇਂਜ' ਵਿੱਚ ਹੈ ਤੇ ਅਗਲੇ ਸਾਲ ਤੱਕ 99 ਫ਼ੀਸਦੀ ਲੋਕਾਂ ਤੱਕ ਪਹੁੰਚਣਾ ਉਨ੍ਹਾਂ ਦਾ ਟੀਚਾ ਹੈ। ਜੀਓ ਨੇ ਥੋੜ੍ਹੇ ਸਮੇਂ ਵਿੱਚ ਗਾਹਕ ਬਣਾਉਣ ਦਾ ਇੱਕ ਰਿਕਾਰਡ ਬਣਾਇਆ ਹੈ।
Download ABP Live App and Watch All Latest Videos
View In Appਪਹਿਲਾਂ ਭਾਰਤੀ ਤਕਰੀਬਨ 20 ਕਰੋੜ ਜੀ.ਬੀ. ਡੇਟਾ ਹਰ ਮਹੀਨੇ ਖਰਚਦੇ ਸਨ ਪਰ ਹੁਣ ਇਹ 150 ਕਰੋੜ ਜੀ.ਬੀ. ਹੋ ਗਿਆ ਹੈ, ਜਿਸ ਵਿੱਚੋਂ 125 ਕਰੋੜ ਡੇਟਾ ਸਿਰਫ਼ ਜੀਓ ਦਾ ਗਾਹਕਾਂ ਦਾ ਹੈ।
ਜੀਓ ਨੇ ਇਸ ਇੱਕ ਸਾਲ ਵਿੱਚ ਹੀ ਦੇਸ਼ ਦੀ ਟੈਲੀਕਾਮ ਸਨਅਤ ਨੂੰ ਪੂਰੀ ਤਰ੍ਹਾਂ ਨਾਲ ਬਦਲ ਦਿੱਤਾ ਹੈ। ਜੀਓ ਦੇਸ਼ ਦਾ ਪਹਿਲਾ ਤੇ ਇਕੱਲਾ 4G VoLTE ਨੈੱਟਵਰਕ ਹੈ। ਜੀਓ ਇੰਟਰਨੈੱਟ ਸੇਵਾ ਦੇ ਪੈਸੇ ਲੈ ਕੇ ਮੁਫ਼ਤ ਵਾਇਸ ਕਾਲਜ਼ ਦੇ ਪੈਸੇ ਲੈ ਰਿਹਾ ਹੈ, ਇਸੇ ਕਾਰਨ ਮੋਬਾਈਲ ਇੰਟਰਨੈਟ ਡੇਟਾ ਦੇ ਮਾਮਲੇ ਵਿੱਚ ਭਾਰਤ 155ਵੇਂ ਪਾਏਦਾਨ ਤੋਂ ਉੱਠ ਕੇ ਬਿਲਕੁਲ ਸਿਖਰ 'ਤੇ ਪਹੁੰਚ ਗਿਆ ਹੈ।
ਜੀਓ ਨੇ ਜੁਲਾਈ ਵਿੱਚ 18.331 ਐਮ.ਬੀ.ਪੀ.ਐਸ. ਡਾਊਨਲੋਡਿੰਗ ਸਪੀਡ ਮੁਹੱਈਆ ਕਰਵਾਈ ਜਦਕਿ ਵੋਡਾਫੋਨ ਨੇ 9.325 ਐਮ.ਬੀ.ਪੀ.ਐਸ., ਏਅਰਟੈੱਲ ਨੇ 9.266 ਅਤੇ ਆਇਡੀਆ 8.833 ਐਮ.ਬੀ.ਪੀ.ਐਸ. ਰਫ਼ਤਾਰ ਦੇਣ ਵਿੱਚ ਸਫਲ ਰਹੀਆਂ ਜੋ ਜੀਓ ਦੇ ਮੁਕਾਬਲੇ ਤਕਰੀਬਨ ਅੱਧੀ ਹੈ।
ਔਸਤਨ ਡੇਟਾ ਸਪੀਡ ਦੇ ਮਾਮਲੇ ਵਿੱਚ ਸਪੀਡ ਚਾਰਟ 'ਤੇ ਲਗਾਤਾਰ ਸੱਤ ਮਹੀਨਿਆਂ ਤੱਕ ਜੀਓ ਨੰਬਰ ਵਨ ਰਿਹਾ ਹੈ। ਹਾਲਾਂਕਿ, ਇਸ ਬਾਜ਼ਾਰ ਵਿੱਚ ਪਹਿਲਾਂ ਤੋਂ ਮੌਜੂਦ ਕੰਪਨੀਆਂ ਭਾਰਤੀ ਏਅਰਟੈੱਲ, ਵੋਡਾਫ਼ੋਨ ਇੰਡੀਆ ਤੇ ਆਇਡੀਆ ਸੈਲੂਲਰ ਫਾਡੀ ਰਹਿ ਗਈਆਂ ਹਨ।
ਰਿਲਾਇੰਸ ਜੀਓ ਨੇ ਔਸਤਨ ਮਹੀਨਾਵਾਰ ਡੇਟਾ ਸਪੀਡ ਵਿੱਚ ਜੁਲਾਈ ਵਿੱਚ ਵੀ ਬਾਜ਼ੀ ਮਾਰ ਲਈ ਹੈ ਤੇ ਸਭ ਤੋਂ ਅੱਗੇ ਰਿਹਾ ਹੈ। ਭਾਰਤੀ ਟੈਲੀਕਾਮ ਰੈਗੂਲੇਟਰੀ ਅਥਾਰਟੀ (ਟਰਾਈ) ਵੱਲੋਂ ਜਾਰੀ ਕੀਤੇ ਤਾਜ਼ਾ ਅੰਕੜਿਆਂ ਵਿੱਚ ਇਹ ਗੱਲ ਸਾਹਮਣੇ ਆਈ ਹੈ।
- - - - - - - - - Advertisement - - - - - - - - -