ਮਰੂਤੀ ਨੇ ਇਸ ਕਾਰ ਨੂੰ ਫਿਰ ਕੀਤਾ ਲਾਂਚ.
ਕੰਪਨੀ ਨੇ ਇਸ ਐਕਸੈਸਰੀਜ਼ ਨੂੰ ਲਿਮਟਿਡ ਐਡੀਸ਼ਨ ਨਾਂ ਨਾਲ ਪੇਸ਼ ਕੀਤਾ ਹੈ। ਖ਼ਾਸ ਗੱਲ ਇਹ ਹੈ ਕਿ ਇਸ ਐਕਸੈਸਰੀਜ਼ ਨੂੰ ਸਲੇਰੀਓ ਦੇ ਕਿਸੇ ਵੀ ਵੇਰੀਐਂਟ 'ਚ ਫਿੱਟ ਕੀਤੀ ਜਾ ਸਕਦੀ ਹੈ।
ਕੈਬਿਨ 'ਚ ਡਿਊਲ-ਟੋਨ ਸੀਟ ਕਵਰ, ਮੈਚਿੰਗ ਸਟੇਅਰਿੰਗ ਕਵਰ, ਗੋਲ ਟਿਸ਼ੂ ਬਾਕਸ ਅਤੇ ਏਂਬੀਐਂਟ ਲਾਈਟਿੰਗ ਦੀ ਆਪਸ਼ਨ ਰੱਖੀ ਗਈ ਹੈ।
ਕੰਪਨੀ ਦਾ ਦਾਅਵਾ ਹੈ ਕਿ ਇਸ ਕਿੱਟ ਦੀ ਕੀਮਤ ਅਸਲੀ ਕੀਮਤ ਤੋਂ 40 ਫ਼ੀਸਦੀ ਘੱਟ ਰੱਖੀ ਗਈ ਹੈ। ਪੁਰਾਣੇ ਮਾਡਲ ਦੇ ਮੁਕਾਬਲੇ ਨਵਾਂ ਮਾਡਲ 16,280 ਰੁਪਏ ਜ਼ਿਆਦਾ ਮਹਿੰਗਾ ਹੈ।
ਹੈਚਬੈਕ ਸੈਗਮੇਂਟ 'ਚ ਮਾਰੂਤੀ ਸੁਜ਼ੂਕੀ ਨੇ ਆਪਣੀ ਛੋਟੀ ਕਾਰ Celerio ਲਈ ਇਸ ਵਾਰ ਕੁੱਝ ਖ਼ਾਸ ਐਕਸੈਸਰੀਜ਼ ਪੇਸ਼ ਕੀਤੀ ਹੈ, ਜੋ ਇੱਕ Celerio ਨੂੰ ਦੂਜੀ Celerio ਤੋਂ ਅਲੱਗ ਅੰਦਾਜ਼ ਦੇਵੇਗੀ।
ਇਸ 'ਚ 1.0 ਲੀਟਰ ਦਾ 3-ਸਿਲੰਡਰ ਇੰਜਨ ਲੱਗਾ ਹੈ, ਜੋ 68 ਪੀ. ਐੱਸ. ਦੀ ਪਾਵਰ ਅਤੇ 90 ਐਨ. ਐੱਮ ਦਾ ਟਾਰਕ ਦਿੰਦਾ ਹੈ। ਇਹ ਇੰਜਨ 5-ਸਪੀਡ ਮੈਨੂਅਲ ਅਤੇ ਆਟੋ ਗਿਅਰ- ਸ਼ਿਫ਼ਟ ਟਰਾਂਸਮਿਸ਼ਨ ਨਾਲ ਜੋੜਿਆ ਹੈ। ਇਸ ਕਿੱਟ ਦੀ ਕੀਮਤ ਸਿਰਫ਼ 11,990 ਰੁਪਏ ਹੈ।
ਜੇਕਰ ਤੁਸੀਂ ਇਨ੍ਹਾਂ ਤੋਂ ਖ਼ੁਸ਼ ਨਹੀਂ ਹੋ ਤਾਂ ਸਟਾਈਲਿਸ਼ ਬਾਡੀ ਗਰਾਫ਼ਿਕਸ, ਸਾਈਡ ਮੋਲਡਿੰਗ, ਰਿਅਰ ਪਾਰਕਿੰਗ ਸੈਂਸਰ ਅਤੇ ਡੋਰ ਵਾਇਜ਼ਰ ਦੀ ਆਪਸ਼ਨ ਵੀ ਚੁਣ ਸਕਦੇ ਹੋ।
ਬਾਹਰੀ ਹਿੱਸੇ ਤੋਂ ਇਸ ਕਿੱਟ 'ਚ ਫਾਗ ਲੈਂਪਸ, ਹੈੱਡਲੈਂਪਸ, ਟੇਲਲੈਂਪਸ, ਟੇਲਗੇਟ ਅਤੇ ਡੋਰ ਵਿੰਡੋ 'ਤੇ ਕ੍ਰੋਮ ਫਿਨੀਸ਼ਿੰਗ ਦੀ ਆਪਸ਼ਨ ਰੱਖੀ ਗਈ ਹੈ।