ਇਹ ਹਨ ਸਾਲ 2017 'ਚ ਸਭ ਤੋਂ ਵੱਧ ਸਰਚ ਕੀਤੇ ਗਏ ਸਮਾਰਟਫੋਨ
1- ਐਪਲ ਆਈਫੋਨ 8- ਸਾਲ 2017 ਚ' ਸਭਤੋਂ ਵਧੇਰੇ ਵਾਰ ਸਰਚ ਕੀਤੇ ਗਏ ਸਮਾਰਟਫੋਨ ਦੀ ਸੂਚੀ ਵਿੱਚ ਐਪਲ ਆਈਫੋਨ 8 ਨੂੰ ਸਭ ਤੋਂ ਜ਼ਿਆਦਾ ਵਾਰ ਸਰਚ ਕੀਤਾ ਗਿਆ. ਇਸ ਫੋਨ ਨੂੰ ਇਸੇ ਹੀ ਸਾਲ ਸਿਤੰਬਰ ਵਿੱਚ ਲਾਂਚ ਕੀਤਾ ਗਿਆ ਹੈ.
Download ABP Live App and Watch All Latest Videos
View In App10- ਵੀਵੋ ਵੀ 5- ਸਭ ਤੋਂ ਵੱਧ ਵਾਰ ਸਰਚ ਕੀਤੇ ਗਏ ਸਮਾਰਟਫੋਨ ਦੀ ਸੂਚੀ ਵਿੱਚ ਚੀਨੀ ਕੰਪਨੀ ਵੀਵੋ ਦਾ ਇਹ ਦੂਜਾ ਫੋਨ ਹੈ. ਭਾਰਤ ਵਿੱਚ ਇਸ ਨੂੰ ਨਵੰਬਰ 2016 ਚ ਲਾਂਚ ਕੀਤਾ ਗਿਆ ਸੀ ਅਤੇ ਇਸਦੀ ਕੀਮਤ 17,980 ਰੁਪਏ ਹੈ.
9- ਔਪੋ ਐਫ 5- ਅੋਪੋ ਨੇ ਆਪਣੇ ਇਸ ਫੋਨ ਨੂੰ ਭਾਰਤ ਵਿੱਚ ਇਸੇ ਸਾਲ ਨਵੰਬਰ ਵਿੱਚ ਲਾਂਚ ਕੀਤਾ ਸੀ. ਇਹ ਫੋਨ ਗੂਗਲ ਦੀ ਸਭ ਤੋਂ ਵੱਧ ਵਾਰ ਸਰਚ ਕੀਤੇ ਗਏ ਸਮਾਰਟਫੋਨ ਦੀ ਲਿਸਟ ਵਿੱਚ ਰਿਹਾ ਹੈ. ਇਸ ਫੋਨ ਦੀ ਕੀਮਤ 19,990 ਰੁਪਏ ਹੈ.
- ਵੀਵੋ ਵੀ7 ਪਲੱਸ- ਵੀਵੋ ਵੀ7 ਪਲੱਸ ਨੂੰ ਭਾਰਤ ਵਿੱਚ ਸਿਤੰਬਰ ਮਹੀਨੇ ਚ' ਲਾਂਚ ਕੀਤਾ ਗਿਆ ਸੀ. ਇਸ ਵਿੱਚ 24 ਮੇਗਾਪਿਕਸਲ ਦਾ ਕੈਮਰਾ ਅਤੇ 18:9 ਦਾ ਡਿਸਪਲੇ ਹੈ. ਇਸ ਫੋਨ ਦੀ ਕੀਮਤ 21,990 ਰੁਪਏ ਹੈ. ਇਸਨੂੰ ਵੀ ਇਸ ਲਿਸਟ ਵਿੱਚ ਥਾਂ ਮਿਲੀ ਹੈ.
7- ਨੋਕੀਆ 6- ਇਹ ਸਾਲ ਨੋਕੀਆ ਦੇ ਲਈ ਖਾਸ ਰਿਹਾ ਹੈ ਕਿਉਂਕਿ ਨੋਕੀਆ ਨੇ ਵਾਪਸੀ ਕਰਦੈਂ ਨੋਕੀਆ 6 ਸਮਾਰਟਫੋਨ ਲਾਂਚ ਕੀਤਾ ਸੀ.ਪਹਿਲਾਂ ਇਸ ਫੋਨ ਨੂੰ ਚੀਨ ਵਿੱਚ ਲਾਂਚ ਕੀਤਾ ਗਿਆ ਸੀ ਉਸਤੋਂ ਬਾਅਦ ਇਸਨੂੰ ਭਾਰਤ ਵਿੱਚ ਲਾਂਚ ਕੀਤਾ ਗਿਆ.
6- ਐਪਲ ਆਈਫੋਨ ਐਕਸ- ਐਪਲ ਸੀਰੀਜ਼ ਦਾ ਦਸਵਾਂ ਫੋਨ ਐਪਲ ਆਈਫੋਨ ਐਕਸ ਹੈ. ਇਹ ਦੇਸ਼ ਦੇ ਸਭਤੋਂ ਮਹਿੰਗੇ ਫੋਨ ਵਿੱਚੋਂ ਇੱਕ ਹੈ. ਇਹ ਐਪਲ ਦਾ ਪਹਿਲਾ ਅਜਿਹਾ ਫੋਨ ਹੈ ਜਿਸ ਵਿੱਚ ਪੁਰਾਣੇ ਫ਼ੀਚਰ ਦੇ ਨਾਲ ਫੇਸ ਆਈਡੀ ਟੇਕ ਅਤੇ ਵਾਇਰਲੈਸ ਚਾਰਜਿੰਗ ਟੈਕਨਾਲਜੀ ਹੈ.
5- ਵੈਨ ਪਲੱਸ 5-- ਸਭਤੋਂ ਵੱਧ ਵਾਰ ਸਰਚ ਕੀਤੇ ਗਏ ਫੋਨ ਦੀ ਸੂਚੀ ਵਿੱਚ ਵਨ ਪਲੱਸ 5 ਵੀ ਸ਼ਾਮਿਲ ਹੈ.ਇਹ ਫੋਨ ਇਸੇ ਸਾਲ ਜੁਲਾਈ ਵਿੱਚ ਲਾਂਚ ਹੋਇਆ ਹੈ.
4- ਸ਼ਿਓਮੀ ਰੈਡਮੀ 5A- ਸ਼ਿਓਮੀ ਰੈਡਮੀ ਨੋਟ 4 ਤੋਂ ਇਲਾਵਾ ਸ਼ਿਓਮੀ ਰੈਡਮੀ 5A- ਵੀ ਸਭਤੋਂ ਵੱਧ ਵਾਰ ਇੰਟਰਨੈਟ ਤੇ ਸਰਚ ਕੀਤਾ ਗਿਆ. ਇਹ ਸ਼ਿਓਮੀ ਕੰਪਨੀ ਦਾ ਚੰਗੇ ਫ਼ੀਚਰ ਵਿੱਚ ਸਸਤਾ ਫੋਨ ਹੈ. ਇਸਦੀ ਕੀਮਤ 4,999 ਰੁਪਏ ਤੋਂ ਸ਼ੁਰੂ ਹੈ.
3- ਜੀਓ ਮੋਬਾਈਲ- ਰਿਲਾਇੰਸ ਨੇ ਇਸੇ ਹੀ ਸਾਲ ਜੁਲਾਈ ਵਿੱਚ ਜੀਓ ਫੋਨ ਲਾਂਚ ਕੀਤਾ ਹੈ ਜਿਸਦੀ ਇਫੈਕਟਿਵ ਕੀਮਤ ਜ਼ੀਰੋ ਰੁਪਈਆ ਹੈ. ਇਸ 4ਜੀ ਫੋਨ ਨੂੰ ਗੂਗਲ ਤੇ ਕਈ ਵਾਰ ਸਰਚ ਕੀਤਾ ਜਾ ਚੁੱਕਾ ਹੈ ਅਤੇ ਇਹ ਜ਼ਿਆਦਾ ਵਾਰ ਸਰਚ ਕੀਤੇ ਜਾਣ ਵਾਲੇ ਫੋਨਾਂ ਦੀ ਲਿਸਟ ਵਿੱਚ ਤੀਜੇ ਨੰਬਰ ਤੇ ਹੈ.
2- ਸ਼ਿਓਮੀ ਰੈਡਮੀ ਨੋਟ 4- ਐਪਲ ਆਈਫੋਨ 8 ਤੋਂ ਬਾਅਦ ਸਭ ਤੋਂ ਜ਼ਿਆਦਾ ਵਾਰ ਸ਼ਿਓਮੀ ਰੈਡਮੀ ਨੋਟ 4 ਨੂੰ ਗੂਗਲ ਤੇ ਸਰਚ ਕੀਤਾ ਗਿਆ. ਕੰਪਨੀ ਸ਼ਿਓਮੀ ਦਾ ਕਹਿਣਾ ਹੈ ਕਿ ਇਹ ਸਮਾਰਟਫੋਨ ਕੰਪਨੀ ਦਾ ਦੇਸ਼ ਵਿੱਚ ਸਭ ਤੋਂ ਕਾਮਯਾਬ ਸਮਾਰਟਫੋਨ ਹੈ.
ਇੰਟਰਨੈਟ ਕੰਪਨੀ ਗੂਗਲ ਨੇ ਸਾਲ 2017 ਵਿੱਚ ਸਭਤੋਂ ਵੱਧ ਸਰਚ ਕੀਤੇ ਗਏ ਸਮਾਰਟਫੋਨ ਦੀ ਸੂਚੀ ਜਾਰੀ ਕੀਤੀ ਹੈ. ਅੱਜ ਅਸੀਂ ਤੁਹਾਨੂੰ ਇਨ੍ਹਾਂ ਸਮਾਰਟਫੋਨਸ ਬਾਰੇ ਦੱਸਦੇ ਹਾਂ.
- - - - - - - - - Advertisement - - - - - - - - -