9999 ਰੁਪਏ 'ਚ ਲਾਂਚ ਹੋਇਆ ਮੋਟੋਰੋਲਾ ਦਾ ਜ਼ਬਰਦਸਤ ਫੋਨ, 12 ਅਕਤੂਬਰ ਤੋਂ ਪਹਿਲੀ ਸੇਲ
ਇਸ ਦੇ ਨਾਲ ਹੀ ਇਸ ਵਿੱਚ ਐਂਡ੍ਰੌਇਡ 9 ਪਾਈ ਆਪਰੇਟਿੰਗ ਸਿਸਟਮ, ਔਕਟਾ ਕੋਰ ਮੀਡੀਆਟੈਕ ਹੀਲੀਓ ਪੀ70 ਪ੍ਰੋਸੈਸਰ, 4000 mAh ਦੀ ਰਿਮੂਵੇਬਲ ਬੈਟਰੀ, 13MP(ਪ੍ਰਾਇਮਰੀ)+2MP(ਡੈਪਥ ਸੈਂਸਰ)+2MP(ਮੈਕਰੋ ਲੈਂਜ਼), 8MP ਦਾ ਫਰੰਟ ਕੈਮਰਾ ਤੇ ਫਿੰਗਰ ਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ।
ਮੋਟੋਰੋਲਾ ਵਨ ਮੈਕਰੋ ਨੂੰ ਸਿੰਗਲ ਵੈਰੀਐਂਟ (4 ਜੀਬੀ ਰੈਮ ਤੇ 64 ਜੀਬੀ ਸਟੋਰੇਜ) ਤੇ ਸਿੰਗਲ ਕੱਲਰ (ਸਪੇਸ ਬਲੂ) ਵਿਕਲਪ ਵਿੱਚ ਲਾਂਚ ਕੀਤਾ ਗਿਆ ਹੈ। ਫੋਨ ਦੀ ਡਿਸਪਲੇਅ 6.2 ਇੰਚ ਹੈ। ਇਹ HD+ ਡਿਸਪਲੇਅ, 1520×720 ਪਿਕਸਲ ਰੈਜ਼ੋਲਿਊਸ਼ਨ, ਵਾਟਰ ਡਰਾਪ ਨਾਚ ਨਾਲ ਲੈਸ ਹੈ।
ਇਸ ਦੀ ਕੀਮਤ 9,999 ਰੁਪਏ ਹੈ। ਇਸ ਦੀ ਪਹਿਲੀ ਵਿਕਰੀ 12 ਅਕਤੂਬਰ ਤੋਂ ਸ਼ੁਰੂ ਹੋਵੇਗੀ। ਇਹ ਫਲਿੱਪਕਾਰਟ ਤੋਂ ਖਰੀਦਿਆ ਜਾ ਸਕਦਾ ਹੈ। ਫੋਨ ਦੀ ਖਰੀਦ 'ਤੇ ਜੀਓ ਦੇ ਗਾਹਕਾਂ ਨੂੰ 125 ਜੀਬੀ ਵਾਧੂ ਡਾਟਾ ਦੇ ਨਾਲ 2200 ਰੁਪਏ ਦਾ ਕੈਸ਼ਬੈਕ ਵਾਊਚਰ ਮਿਲੇਗਾ।
ਇਹ ਸਭ ਤੋਂ ਪਹਿਲਾਂ ਭਾਰਤੀ ਬਾਜ਼ਾਰ ਵਿੱਚ ਲਾਂਚ ਕੀਤਾ ਗਿਆ ਹੈ। ਫੋਨ 'ਚ 4000 mAh ਦੀ ਰਿਮੂਵੇਬਲ ਬੈਟਰੀ ਹੈ। ਇਸ ਤੋਂ ਪਹਿਲਾਂ ਮੋਟੋ ਵਨ ਸੀਰੀਜ਼ ਵਿੱਚ ਕੰਪਨੀ ਮੋਟੋਰੋਲਾ ਵਨ ਐਕਸ਼ਨ ਤੇ ਵਨ ਵਿਜ਼ਨ ਲਾਂਚ ਕਰ ਚੁੱਕੀ ਹੈ।
ਇਹ ਵਿਸ਼ੇਸ਼ ਤੌਰ 'ਤੇ ਛੋਟੇ ਆਬਜੈਕਟ ਦੀ ਫੋਟੋਗ੍ਰਾਫੀ ਲਈ ਤਿਆਰ ਕੀਤਾ ਗਿਆ ਹੈ। ਇਸ ਫੋਨ ਦੇ 2 ਮੈਗਾਪਿਕਸਲ ਦੇ ਮੈਕਰੋ ਲੈਂਜ਼ ਨਾਲ, ਛੋਟੀਆਂ ਚੀਜ਼ਾਂ ਦੀ ਸ਼ਾਨਦਾਰ ਫੋਟੋਗ੍ਰਾਫੀ ਕੀਤੀ ਜਾ ਸਕਦੀ ਹੈ।
ਮੋਟੋਰੋਲਾ ਨੇ ਆਪਣਾ ਲੇਟੈਸਟ ਸੈਂਟਰਿਕ ਸਮਾਰਟਫੋਨ ਮੋਟੋਰੋਲਾ ਵਨ ਮੈਕਰੋ ਭਾਰਤ ਵਿੱਚ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਨੂੰ 4 ਜੀਬੀ ਰੈਮ ਤੇ 64 ਜੀਬੀ ਸਟੋਰੇਜ਼ ਨਾਲ ਸਿੰਗਲ ਵਰਸ਼ਨ 'ਚ ਲਾਂਚ ਕੀਤਾ ਹੈ। ਇਸ ਦੀ ਕੀਮਤ 9,999 ਰੁਪਏ ਹੈ।