✕
  • ਹੋਮ

ਪਰਫਾਰਮੈਂਸ ਤੇ ਬਿਹਤਰ ਸਰਵਿਸ ਨਾਲ ਵੰਨਪਲੱਸ ਨੇ ਜਿੱਤਿਆ ਯੂਜ਼ਰਸ ਦਾ ਦਿਲ

ਏਬੀਪੀ ਸਾਂਝਾ   |  06 Oct 2019 06:54 PM (IST)
1

ਜੇ ਗੱਲ ਕੀਤੀ ਜਾਏ ਕਿ ਆਉਣ ਵਾਲੇ ਸਮੇਂ ਵਿੱਚ ਕਿਸ ਬਰਾਂਡ ਦੇ ਫੋਨ ਵਿਕਣਗੇ ਤਾਂ ਇਸ ਸਰਵੇਖਣ ਮੁਤਾਬਕ OnePlus ਭਵਿੱਖ ਵਿੱਚ ਵੀ ਲੋਕਾਂ ਦੇ ਦਿਲਾਂ 'ਤੇ ਰਾਜ ਕਰੇਗਾ। ਭਵਿੱਖ ਵਿੱਚ OnePlus 18.3 ਫੀਸਦੀ ਨਾਲ ਟਾਪ ਬਰਾਂਡ ਹੋਏਗਾ। 16.8 ਫੀਸਦੀ ਨਾਲ Samsung ਦੂਜੇ ਤੇ Xiaomi 16.6 ਫੀਸਦੀ ਨਾਲ ਤੀਜੇ ਸਥਾਨ 'ਤੇ ਰਹੇਗਾ।

2

ਇਸ ਤੋਂ ਇਲਾਵਾ ਸਾਫਟਵੇਅਰ ਦੇ ਮਾਮਲੇ ਵਿੱਚ ਵੀ OnePlus ਨੇ ਹੀ ਬਾਜ਼ੀ ਮਾਰੀ ਹੈ। ਇਸ ਦੇ 86 ਫੀਸਦੀ ਯੂਜ਼ਰਸ ਆਪਣੇ ਫੋਨ ਦੇ ਸਾਫਟਵੇਅਰ 'ਤੇ ਭਰੋਸਾ ਜਤਾਉਂਦੇ ਹਨ। Apple 81 ਫੀਸਦੀ ਨਾਲ ਦੂਜੇ ਤੇ Nokia 67.5 ਫੀਸਦੀ ਨਾਲ ਤੀਜੇ ਸਥਾਨ 'ਤੇ ਕਾਬਜ਼ ਹਨ।

3

ਜੇ ਫੋਨ ਦੀ ਸਕ੍ਰੀਨ ਦੀ ਗੱਲ ਕੀਤੀ ਜਾਏ ਤਾਂ ਇਸ ਮਾਮਲੇ ਵਿੱਚ ਵੀ OnePlus ਬਾਕੀ ਬਰਾਂਡਜ਼ ਤੋਂ ਅੱਗੇ ਹੈ। ਇਸ ਦੇ 83 ਫੀਸਦੀ ਯੂਜ਼ਰਸ ਇਸ ਦੀ ਸਕ੍ਰੀਨ ਤੋਂ ਕਾਫੀ ਖੁਸ਼ ਹਨ। ਇਸ ਸ਼੍ਰੇਣੀ ਵਿੱਚ 75 ਫੀਸਦੀ ਨਾਲ Apple ਦੂਜੇ ਤੇ 71 ਫੀਸਦੀ ਨਾਲ Samsung ਤੀਜੇ ਸਥਾਨ 'ਤੇ ਹੈ।

4

ਫ਼ੋਨ ਦੀ ਪਰਫਾਰਮੈਂਸ ਤੋਂ ਹੀ ਉਸ ਦੀ ਖਾਸੀਅਤ ਦਾ ਪਤਾ ਲਾਇਆ ਜਾ ਸਕਦਾ ਹੈ। ਇਸ ਮਾਮਲੇ ਵਿੱਚ ਵੀ OnePlusਨੇ ਲੋਕਾਂ ਦਾ ਭਰੋਸਾ ਜਿੱਤਿਆ ਹੈ। 88.1 ਫੀਸਦੀ ਨਾਲ OnePlus ਪਹਿਲੇ ਸਥਾਨ 'ਤੇ ਹੈ, ਨਾਲ ਹੀ 79.5 ਫੀਸਦੀ ਨਾਲ Apple ਦੂਜੇ ਤੇ 69.1 ਫੀਸਦੀ ਨਾਲ Realme ਤੀਜੇ ਸਥਾਨ 'ਤੇ ਹੈ।

5

ਸੰਤੁਸ਼ਟੀ ਦੇ ਮਾਮਲੇ ਵਿੱਚ OnePlus ਨੂੰ 79.9 ਫੀਸਦੀ ਯੂਜ਼ਰਸ ਮਿਲੇ ਹਨ। ਇਸ ਦੇ ਪਿੱਛੇ Realme 65 ਫੀਸਦੀ ਨਾਲ ਦੂਜੇ ਸਥਾਨ 'ਤੇ ਹੈ। 63.2 ਫੀਸਦੀ ਨਾਲ Apple ਤੀਜੇ ਸਥਾਨ 'ਤੇ ਹੈ।

6

ਸਰਵੇਖਣ ਮੁਤਾਬਕ ਯੂਜ਼ਰਸ ਦੀ ਸੰਤੁਸ਼ਟੀ ਕਿਸੇ ਵੀ ਬਰਾਂਡ ਲਈ ਬੇਹੱਦ ਅਹਿਮ ਹੈ। ਸੰਤੁਸ਼ਟੀ ਦੀ ਗੱਲ ਕਰੀਏ ਤਾਂ ਇੱਥੇ OnePlus ਨੇ ਬਾਜ਼ੀ ਮਾਰੀ ਹੈ। ਇਸ ਦੇ 10 ਵਿੱਚੋਂ 8 ਯੂਜ਼ਰਸ ਮੰਨਦੇ ਹਨ ਕਿ ਉਹ OnePlus ਫੋਨ ਨੂੰ ਲੈ ਕੇ ਕਾਫੀ ਖ਼ੁਸ਼ ਹਨ। ਇਸ ਬਰਾਂਡ ਨੇ ਕਾਫੀ ਘੱਟ ਸਮੇਂ ਵਿੱਚ ਯੂਜ਼ਰਸ ਦਾ ਭਰੋਸਾ ਜਿੱਤਿਆ ਹੈ।

7

ਚੰਡੀਗੜ੍ਹ: ਵੰਨਪਲੱਸ ਦੇ ਨਵੇਂ ਸਮਾਰਟਫੋਨ ਨੇ ਲਾਂਚ ਹੁੰਦਿਆਂ ਹੀ ਮੋਬਾਈਲ ਬਾਜ਼ਾਰ 'ਤੇ ਆਪਣਾ ਕਬਜ਼ਾ ਕਰ ਲਿਆ ਹੈ। ਹਾਲ ਹੀ ਵਿੱਚ ‘Great Indian Smartphone Survey 2019’ ਨਾਂ ਤੋਂ ਇੱਕ ਸਰਵੇਖਣ ਕੀਤਾ ਗਿਆ ਹੈ ਜਿਸ ਦਾ ਮੁੱਖ ਲਕਸ਼ ਉਹ ਪਤਾ ਲਾਉਣਾ ਸੀ ਕਿ ਸਮਾਰਟਫੋਨ ਯੂਜ਼ਰਸ ਆਪਣੇ ਬਾਰਂਡ ਤੋਂ ਸੰਤੁਸ਼ਟ ਹਨ ਜਾਂ ਨਹੀਂ। ਇਸ ਵਿੱਚ ਵੰਨਪਲੱਸ ਨੇ ਵਧੀਆ ਨਤੀਜੇ ਹਾਸਲ ਕੀਤੇ ਹਨ।

  • ਹੋਮ
  • Gadget
  • ਪਰਫਾਰਮੈਂਸ ਤੇ ਬਿਹਤਰ ਸਰਵਿਸ ਨਾਲ ਵੰਨਪਲੱਸ ਨੇ ਜਿੱਤਿਆ ਯੂਜ਼ਰਸ ਦਾ ਦਿਲ
About us | Advertisement| Privacy policy
© Copyright@2025.ABP Network Private Limited. All rights reserved.