ਛੇਤੀ ਹੀ ਸੜਕਾਂ 'ਤੇ ਵੇਖੋਗੇ ਨਵੀਂ ਸਵਿਫਟ, ਕੰਪਨੀ ਵੱਲੋਂ ਅਜਮਾਇਸ਼ ਸ਼ੁਰੂ
ਹਾਲ ਹੀ ਵਿੱਚ ਜਾਪਾਨ ਵਿੱਚ ਹੋਏ ਟੋਕਿਓ ਮੋਟਰ ਸ਼ੋਅ ਵਿੱਚ ਸੁਜ਼ੂਕੀ ਨੇ ਸਵਿਫਟ ਸਪੋਰਟ ਪੇਸ਼ ਕੀਤੀ ਸੀ, ਜਿਸ ਵਿੱਚ 1.4 ਲੀਟਰ ਦਾ ਬੂਸਟਰਜੈੱਟ ਇੰਜਣ ਲੱਗਿਆ ਹੋਇਆ ਸੀ। ਕਿਆਸੇ ਲਾਏ ਜਾ ਰਹੇ ਹਨ ਕਿ ਕੰਪਨੀ ਇਸ ਕਾਰ ਨੂੰ ਬਲੇਨੋ ਵਾਂਗ 1.0 ਲੀਟਰ ਵਾਲੇ ਬੂਸਟਰਜੈੱਟ ਇੰਜਣ ਨਾਲ ਸਵਿਫਟ RS ਨੂੰ ਵੀ ਭਾਰਤ ਵਿੱਚ ਉਤਾਰ ਸਕਦੀ ਹੈ।
Download ABP Live App and Watch All Latest Videos
View In Appਸੁਰੱਖਿਆ ਦੇ ਲਿਹਾਜ਼ ਨਾਲ ਨਵੀਂ ਸਵਿਫਟ ਵਿੱਚ ਡੂਅਲ ਏਅਰਬੈਗਜ਼ ਤੇ ਐਂਟੀ ਲੌਕ ਬ੍ਰੇਕਿੰਗ ਸਿਸਟਮ (ABS) ਸਾਰੇ ਮਾਡਲਾਂ ਵਿੱਚ ਇੱਕਸਾਰ ਮਿਲੇਗਾ। ਇਸ ਕਾਰ ਦਾ ਕੈਬਿਨ ਵਿੱਚ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਜਗ੍ਹਾ ਹੋਵੇਗੀ ਤੇ ਚੰਗੇ ਫੀਚਰਜ਼ ਨਾਲ ਲੈੱਸ ਹੋਵੇਗਾ। ਕੈਬਿਨ ਵਿੱਚ ਡਿਜ਼ਾਇਰ ਵਾਲਾ 7 ਇੰਚ ਦਾ ਐਸ.ਐਲ.ਡੀ.ਏ. ਇਨਫੋਟੇਨਮੈਂਟ ਸਿਸਟਮ ਮਿਲੇਗਾ, ਜਿਸ ਵਿੱਚ ਐੱਪਲ ਕਾਰ ਪਲੇਅ ਤੇ ਐਂਡ੍ਰੌਇਡ ਆਟੋ ਤੇ ਮਿਰਰ ਲਿੰਕ ਕੁਨੈਕਟਿਵਿਟੀ ਦਿੱਤੀ ਜਾਵੇਗੀ।
ਭਾਰਤ ਵਿੱਚ ਨਵੀਂ ਸਵਿਫਟ ਨੂੰ ਅਗਲੇ ਸਾਲ ਦੀ ਸ਼ੁਰੂਆਤ ਵਿੱਚ ਜਾਰੀ ਕੀਤਾ ਜਾ ਸਕਦਾ ਹੈ। ਕੀਮਤ ਬਾਰੇ ਗੱਲ ਕਰੀਏ ਤਾਂ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਮਿਲੀ ਹੈ। ਹਾਲਾਂਕਿ, ਫੀਚਰਜ਼ ਨੂੰ ਵੇਖਦਿਆਂ ਇਹ ਮੌਜੂਦਾ ਸਵਿਫਟ ਨਾਲੋਂ ਥੋੜ੍ਹੀ ਮਹਿੰਗੀ ਹੋ ਸਕਦੀ ਹੈ। ਹੁਣ ਸਵਿਫਟ ਦੀ ਕੀਮਤ 4.80 ਲੱਖ ਤੋਂ ਲੈ ਕੇ 7.58 ਲੱਖ ਰੁਪਏ ਤਕ ਜਾਂਦੀ ਹੈ।
ਇੰਜਣ ਬਾਰੇ ਜ਼ਿਆਦਾ ਜਾਣਕਾਰੀ ਹਾਲੇ ਤਕ ਪਤਾ ਨਹੀਂ ਲੱਗ ਸਕੀ ਹੈ। ਕਿਆਸੇ ਲਾਏ ਜਾ ਰਹੇ ਹਨ ਕਿ ਇਸ ਵਿੱਚ ਮੌਜੂਦਾ ਇੰਜਣ ਨੂੰ ਹੀ ਮੁੜ ਤੋਂ ਸੋਧ ਕੇ ਭਾਵ ਰੀ-ਟਿਊਨ ਕਰ ਕੇ ਦਿੱਤਾ ਜਾਵੇਗਾ। ਇਹ ਚਰਚਾ ਜ਼ਰੂਰ ਹੈ ਕਿ ਨਵੀਂ ਸਵਿਫਟ ਵਿੱਚ ਆਟੋਮੈਟਿਕ ਗੇਅਰਬਾਕਸ ਦਾ ਵਿਕਲਪ ਵੀ ਦਿੱਤਾ ਜਾਵੇਗਾ।
ਤਸਵੀਰਾਂ 'ਤੇ ਗੌਰ ਕਰਨ 'ਤੇ ਪਤਾ ਲਗਦਾ ਹੈ ਕਿ ਨਵੀਂ ਸਵਿਫਟ ਹੈਚਬੈਕ ਪਹਿਲਾਂ ਨਾਲੋਂ ਜ਼ਿਆਦਾ ਪ੍ਰੀਮੀਅਮ ਤੇ ਆਕਰਸ਼ਕ ਨਜ਼ਰ ਆ ਰਹੀ ਹੈ। ਨਵੀਂ ਸਵਿਫਟ ਨੂੰ ਹਿਅਰਟੈਕ ਪਲੇਟਫਾਰਮ 'ਤੇ ਤਿਆਰ ਕੀਤਾ ਗਿਆ ਹੈ, ਜਿਸ 'ਤੇ ਪਹਿਲਾਂ ਬਲੇਨੋ, ਇਗਨਿਸ ਤੇ ਡਿਜ਼ਾਇਰ ਵੀ ਬਣੀਆਂ ਹਨ। ਇਸ ਵਿੱਚ ਆਟੋ ਐਲ.ਈ.ਡੀ. ਹੈੱਡਲੈਂਪਸ, ਡੇਅ-ਟਾਈਮ ਰਨਿੰਗ ਐਲ.ਈ.ਡੀ. ਲਾਈਟਾਂ, 15 ਇੰਚ ਦੇ ਡਾਇਮੰਡ ਕੱਟ ਅਲੌਇ ਵ੍ਹੀਲਜ਼ ਤੇ ਐਲ.ਈ.ਡੀ. ਗ੍ਰਾਫਿਕਸ ਵਾਲੇ ਟੇਲ ਲੈਂਪ ਦਿੱਤੇ ਗਏ ਹਨ।
ਮਾਰੂਤੀ ਆਪਣੀ ਸਭ ਤੋਂ ਵੱਧ ਮਸ਼ਹੂਰ ਕਾਰ ਸਵਿਫਟ ਦਾ ਨਵਾਂ ਰੂਪ ਲਿਆ ਰਹੀ ਹੈ। ਬੀਤੇ ਦਿਨੀਂ ਕੰਪਨੀ ਨੇ ਚਲੰਤ ਸਵਿਫਟ ਦੀ ਆਖ਼ਰੀ ਕਾਰ ਦਾ ਨਿਰਮਾਣ ਕੀਤਾ ਸੀ। ਇਸ ਲਈ ਕਿਆਸ ਲਾਏ ਜਾ ਰਹੇ ਹਨ ਕਿ ਨਵੀਂ ਸਵਿਫਟ ਅਗਲੇ ਮਹੀਨੇ ਯਾਨੀ ਫਰਵਰੀ ਵਿੱਚ ਹੋਣ ਵਾਲੇ ਇੰਡੀਅਨ ਆਟੋ ਐਕਸਪੋ-2018 ਵਿੱਚ ਦੁਨੀਆ ਸਾਹਮਣੇ ਪੇਸ਼ ਕੀਤੀ ਜਾਵੇਗੀ।
- - - - - - - - - Advertisement - - - - - - - - -