ਸਾਲ 2017 ਦੇ ਦਮਦਾਰ ਤੇ ਆਮ ਬੰਦੇ ਦੀ ਰੇਂਜ਼ 'ਚ ਆਉਣ ਵਾਲੇ ਸਮਾਰਟਫੋਨ
Redmi Note 4: ਰੈਡਮੀ ਨੋਟ 4 ਵਿੱਚ 5.5 ਇੰਚ ਦਾ ਫੁੱਲ ਐਚਡੀ ਡਿਸਪਲੇ 2.5D ਕਵਰਡ ਗਲਾਸ ਨਾਲ ਦਿੱਤਾ ਗਿਆ ਹੈ ਜਿਸ ਦੀ ਪਿਕਸਲ ਡੈਂਸਿਟੀ 401 ਪੀਪੀਆਈ ਹੈ। ਸਮਾਰਟਫੋਨ ਵਿੱਚ ਕਵਾਲਕਾਮ ਸਨੈਪ ਡਰੈਗਨ 625 ਚਿਪਸੈੱਟ ਵਰਤਿਆ ਗਿਆ ਹੈ। ਰੈਡਮੀ ਨੋਟ 4 ਸਮਾਰਟਫੋਨ ਦੀ ਸਭ ਤੋਂ ਵੱਡੀ ਖੂਬੀ ਇਸ ਵਿੱਚ ਮੌਜੂਦ 4100 mAh ਦੀ ਬੈਟਰੀ ਹੈ। ਫਰੰਟ ਕੈਮਰੇ ਦੀ ਗੱਲ ਕਰੀਏ ਤਾਂ ਸਮਾਰਟਫੋਨ ਵਿੱਚ 13 ਮੈਗਾਪਿਕਸਲ ਦਾ ਰਿਅਰ ਤੇ 5 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। ਸਮਾਰਟਫੋਨ ਵਿੱਚ ਫਿੰਗਰਪ੍ਰਿੰਟ ਸੈਂਸਰ ਤੇ ਇੰਫਰਾਰੈੱਡ ਸੈਂਸਰ ਵੀ ਦਿੱਤਾ ਗਿਆ ਹੈ। ਕੀਮਤ- 9,999 ਰੁਪਏ।
Download ABP Live App and Watch All Latest Videos
View In Appਮੋਟੋ ਜੀ 5 ਐਸ ਪਲੱਸ: ਇਸ ਵਿੱਚ 1080x1920 ਪਿਕਸਲ ਦੇ ਰੈਜ਼ੋਲੂਸ਼ਨ ਦੇ ਨਾਲ 5.5 ਇੰਚ ਦੀ ਸਕਰੀਨ ਹੈ। ਇਸ ਵਿੱਚ Snapdragon 625 ਪ੍ਰੋਸੈਸਰ ਦਿੱਤਾ ਗਿਆ ਹੈ। ਰੈਮ ਦੇ ਅਧਾਰ 'ਤੇ, ਇਸ ਦੇ ਦੋ ਰੂਪ 3GB RAM+ 32GB ਤੇ 4GBRAM + 64GB ਨੂੰ ਸ਼ੁਰੂ ਕੀਤਾ ਗਿਆ ਹੈ। ਇਸ ਦਾ ਕੈਮਰਾ ਬਹੁਤ ਸ਼ਾਨਦਾਰ ਰਿਹਾ ਹੈ। ਇਸ ਵਿੱਚ 13-ਮੈਗਾਪਿਕਸਲ ਦੋਹਰਾ ਰਿਅਰ ਕੈਮਰਾ ਸੈੱਟਅੱਪ ਹੈ, ਜਦਕਿ 8-ਮੈਗਾਪਿਕਲ ਫਰੰਟ ਕੈਮਰਾ ਫਲੈਸ਼ ਨਾਲ ਦਿੱਤਾ ਗਿਆ ਹੈ। 3000 mAh ਦੀ ਬੈਟਰੀ ਡਿਵਾਈਸ ਨੂੰ ਪਾਵਰ ਦੇਣ ਲਈ ਦਿੱਤੀ ਗਈ ਹੈ। ਟਰਬੋ ਚਾਰਜਰ ਕੇਵਲ 6 ਮਿੰਟ ਲਈ ਚਾਰ ਘੰਟਿਆਂ ਦਾ ਚਾਰਜ ਲਾਉਂਦਾ ਹੈ। ਕੀਮਤ- 15,999
ਸ਼ਾਓਮੀ Mi A1: ਇਹ ਡੁਇਲ ਸਿਮ ਸਮਾਰਟਫੋਨ ਹੈ ਜੋ ਐਂਡਰਾਇਡ ਦੇ ਨਾਗੱਟ 7.1 ਓਐਸ 'ਤੇ ਚੱਲਦਾ ਹੈ। ਇਸ ਵਿੱਚ 5.5 ਇੰਚ ਦੀ ਸਕਰੀਨ ਹੈ ਜਿਸ ਦੀ ਰੈਜ਼ਲਿਊਲੇਸ਼ਨ 1080x 1920 ਹੈ ਤੇ ਇਹ ਕਾਰਨਿੰਗ ਗੋਰਿਲਾ ਗਲਾਸ ਪ੍ਰੋਟੈਕਸ਼ਨ 5 ਦੇ ਨਾਲ ਆਉਂਦਾ ਹੈ। ਪ੍ਰੋਸੈਸਰ ਦੀ ਗੱਲ ਕਰੀਏ ਤਾਂ ਇਸ ਵਿੱਚ ਕਵਾਲਕਾਮ ਸਨੈਪ ਡਰੈਗਨ 625 SOC ਦੇ ਨਾਲ 4 ਜੀਬੀ ਰੈਮ ਦਿੱਤੀ ਗਈ ਹੈ। Mi A1ਦਾ ਕੈਮਰਾ ਇਸ ਦੀ ਸਭ ਤੋਂ ਵੱਡੀਆਂ ਖਾਸੀਅਤਾਂ ਵਿੱਚੋਂ ਇੱਕ ਹੈ। ਇਸ ਦੇ ਨਾਲ ਹੀ ਇਹ ਕੰਪਨੀ ਦਾ ਭਾਰਤ ਵਿੱਚ ਪਹਿਲਾ ਸਮਾਰਟਫੋਨ ਹੈ ਜੋ ਡੁਇਲ ਰਿਅਰ ਕੈਮਰੇ ਦੇ ਨਾਲ ਆਇਆ ਹੈ। ਇਸ ਵਿੱਚ 5 ਮੈਗਾਪਕਿਸਲ ਦਾ ਫਰੰਟ ਫੈਸਿੰਗ ਕੈਮਰਾ ਹੈ। ਕੀਮਤ-14,999 ਰੁਪਏ।
Redmi 5A: ਇਸ ਦੇ ਦੋ ਵੈਰੀਐਂਟ 2 ਜੀਬੀ ਰੈਮ/16 ਜੀਬੀ ਮੈਮੋਰੀ ਤੇ 3 ਜੀਬੀ ਰੈਮ/32 ਜੀਬੀ ਮੈਮੋਰੀ ਹਨ। ਰੈਡਮੀ 5A ਵਿੱਚ 5 ਇੰਚ ਸਕਰੀਨ ਦਿੱਤੀ ਗਈ ਹੈ ਜਿਸ ਦੀ ਰੈਜ਼ੂਲਿਊਸ਼ਨ ਫੁੱਲ ਐਚਡੀ 720 ਪਿਕਸਲ ਹੈ। ਇਸ ਸਮਾਰਟਫੋਨ ਵਿੱਚ 64 ਬਿੱਟ ਕਵਾਰਡਕੋਰ ਸਨੈਪ ਡਰੈਗਨ 425 ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਹ 2 ਜੀਬੀ ਤੇ 3 ਜੀਬੀ ਰੈਮ ਵੈਰੀਐਂਟ ਨਾਲ ਆਉਂਦਾ ਹੈ। ਡੁਇਲ ਸਿਮ ਵਾਲੇ ਇਸ ਸਮਾਰਟਫੋਨ ਦੀ ਇੰਟਰਨਲ ਮੈਮੋਰੀ 128 ਜੀਬੀ ਤੱਕ ਵਧਾਈ ਜਾ ਸਕਦੀ ਹੈ। ਇਸ ਵਿੱਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਕੀਮਤ ਸਿਰਫ 4,999 ਰੁਪਏ।
2017 ਖਤਮ ਹੋਣ 'ਤੇ ਆ ਗਿਆ ਹੈ। ਅਜਿਹੇ ਵਿੱਚ ਨਿਊ ਯੀਅਰ ਜਾਂ ਕ੍ਰਿਸਮਿਸ ਨੂੰ ਖਾਸ ਬਣਾਉਣ ਲਈ ਤੁਸੀਂ ਆਪਣੇ ਜਾਂ ਕਿਸੇ ਆਪਣੇ ਖਾਸ ਨੂੰ ਤੋਹਫ਼ਾ ਦੇਣਾ ਲਈ ਮੋਬਾਈਲ ਫੋਨ ਖਰੀਦਣਾ ਚਾਹੁੰਦੇ ਹੋ। ਉਹ ਵੀ ਆਪਣੇ ਬਜਟ ਦੇ ਅੰਦਰ ਤਾਂ ਅੱਗੇ ਦੀ ਸਲਾਈਡ ਵਿੱਚ ਦੇਖੋ ਅਜਿਹੇ ਸਮਾਰਟਫੋਨ ਜੋ ਘੱਟ ਕੀਮਤ ਤੇ ਸ਼ਾਨਦਾਰ ਫੀਚਰਜ਼ ਨਾਲ ਆਉਂਦੇ ਹਨ।
ਐਲਜੀ Q6: ਇਸ ਵਿੱਚ 5 ਇੰਚ ਦੀ ਸਕਰੀਨ ਹੈ ਜੋ 18:9 ਦੇ ਐਸਪੈਕਟ ਰੇਸ਼ਿਓ ਨਾਲ ਆਉਂਦੀ ਹੈ। 3 ਜੀਬੀ ਰੈਮ, ਇਸ ਵਿੱਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਤੇ 5 ਮੈਗਾਪਿਕਲ ਫਰੰਟ ਕੈਮਰਾ ਹੈ। ਇਸ ਤੋਂ ਇਲਾਵਾ, 3,000 ਐਮਏਐਚ ਬੈਟਰੀ ਮੁਹੱਈਆ ਕੀਤੀ ਜਾਂਦੀ ਹੈ। ਕੀਮਤ -14990
- - - - - - - - - Advertisement - - - - - - - - -