ਨੋਕੀਆ 3310 ਦਾ ਮੁੜ ਬਾਜ਼ਾਰ 'ਚ ਧਮਾਕਾ, ਕੀਮਤ 4,600 ਰੁ.
ਇਸ ਫ਼ੀਚਰ ਫ਼ੋਨ ਦੀ ਬੈਟਰੀ ਕਾਫ਼ੀ ਜ਼ਬਰਦਸਤ ਹੈ। 1200mAh ਰੀਮੂਵੇਬਲ ਬੈਟਰੀ ਵਾਲੇ ਇਸ ਫ਼ੋਨ ਨੂੰ ਲੈ ਕੇ ਕੰਪਨੀ ਦਾ ਦਾਅਵਾ ਹੈ ਕਿ ਇਹ ਫ਼ੋਨ 22 ਘੰਟੇ ਤੱਕ ਦਾ ਟਾਕਟਾਈਮ ਦੇਵੇਗੀ। 16 ਐਮਬੀ ਮੈਮਰੀ ਵਾਲੇ ਇਸ ਫ਼ੋਨ ਵਿੱਚ ਮਾਈਕਰੋਐਸਡੀ ਕਾਰਡ ਸਲਾਟ ਦਿੱਤਾ ਗਿਆ ਹੈ ਜਿਸ ਨੂੰ 32 ਜੀਬੀ ਤੱਕ ਵਧਾਇਆ ਜਾ ਸਕਦਾ ਹੈ। ਇਸ ਨਵੇਂ ਨੋਕੀਆ 3310 ਵਿੱਚ ਮਾਈਕਰੋ ਯੂਐਸਬੀ ਪੋਰਟ ਦਿੱਤਾ ਜਾਵੇਗਾ। ਨੋਕੀਆ 3310 ਵਿੱਚ ਹੈਡਫੋਨ ਜੈਕ, ਐਫਐਮ ਰੇਡੀਓ, mp3 ਪਲੇਅਰ ਵਰਗੇ ਕਨੇਕਟਿੰਗ ਆਪਸ਼ਨ ਦਿੱਤੇ ਗਏ ਹਨ।
ਇਸ ਸਾਲ ਮਈ ਮਹੀਨੇ ਵਿੱਚ ਨੋਕੀਆ 3310 ਨੂੰ ਭਾਰਤ ਵਿੱਚ ਲਾਂਚ ਕੀਤਾ ਗਿਆ ਸੀ। ਇਸ ਦੀ ਕੀਮਤ 3310 ਰੁਪਏ ਹੈ। ਇਸ ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਪਹਿਲਾਂ ਦੇ ਨੋਕੀਆ ਹੈਂਡਸੈੱਟ ਦੇ ਮੁਕਾਬਲੇ ਨਵਾਂ ਨੋਕੀਆ 3310 (2017) ਕਾਫ਼ੀ ਹਲਕਾ ਤੇ ਕੱਲਰਫੁੱਲ ਡਿਸਪਲੇ ਦੇ ਨਾਲ ਆਉਂਦਾ ਹੈ। ਇਸ ਵਿੱਚ 2.4 QGVP ਡਿਸਪਲੇ ਕਵਰਡ ਸਕਰੀਨ ਹੈ ਜਿਹੜੀ ਪਹਿਲਾਂ ਤੋਂ ਵੱਡੀ ਤੇ ਬਿਹਤਰੀਨ ਹੈ। ਕੈਮਰੇ ਦੀ ਗੱਲ ਕਰੀਏ ਤਾਂ ਇਸ ਵਿੱਚ ਫਲੈਸ਼ ਦੇ ਨਾਲ 2 ਮੈਗਫਿਕਸਲ ਦਾ ਰਿਅਰ ਕੈਮਰਾ ਹੋਵੇਗਾ।
ਨੋਕੀਆ 3310 ਦੇ 3ਜੀ ਵੈਰੀਐਂਟ ਦੀ ਵਿਕਰੀ ਆਸਟ੍ਰੇਲੀਆ ਬਾਜ਼ਾਰਾਂ ਵਿੱਚ 16 ਅਕਤੂਬਰ ਤੋਂ ਸ਼ੁਰੂ ਹੋਵੇਗੀ। ਇਸ ਦੀ ਕੀਮਤ 89.95 ਆਸਟ੍ਰੇਲੀਆ ਡਾਲਰ (4,600 ਰੁਪਏ) ਹੋਵੇਗੀ।
ਨਵੀਂ ਦਿੱਲੀ: ਨੋਕੀਆ ਬਰਾਂਡ ਦੇ ਸਮਾਰਟਫ਼ੋਨ ਬਣਾਉਣ ਵਾਲੀ ਕੰਪਨੀ HMD ਗਲੋਬਲ ਨੇ ਆਈਕੌਨਿਕ ਫ਼ੋਨ ਨੋਕੀਆ 3310 ਦਾ ਨਵਾਂ ਬੇਸਬਰੀ ਨਾਲ ਉਡੀਕਿਆ ਜਾ ਰਿਹਾ ਮਾਡਲ ਉਤਾਰਿਆ ਹੈ। ਨਵੇਂ ਨੋਕੀਆ 3310 ਦਾ 3G ਵੈਰੀਐਂਟ ਕੰਪਨੀ ਨੇ ਹੁਣੇ ਆਸਟ੍ਰੇਲੀਆ ਬਾਜ਼ਾਰ ਵਿੱਚ ਉਤਾਰਿਆ ਹੈ। ਜਲਦ ਹੀ ਇਹ ਬਾਕੀ ਬਾਜ਼ਾਰਾਂ ਵਿੱਚ ਵੀ ਉਪਲਬਧ ਹੋਵੇਗਾ।