ਆਈਫੋਨ ਸਣੇ ਸਮਾਰਟਫੋਨਾਂ ਦੇ ਰੇਟਾਂ 'ਚ ਵੱਡੀ ਕਟੌਤੀ
ਵੀਵੋ Y83: ਇਸ ਫੋਨ ਚ 1000 ਰੁਪਏ ਦੀ ਕਟੌਤੀ ਕੀਤੀ ਗਈ ਹੈ। ਫੋਨ ਨੂੰ ਹੁਣ 13,990 ਰੁਪਏ ਦੀ ਕੀਮਤ ਤੇ ਖਰੀਦਿਆ ਜਾ ਸਕਦਾ ਹੈ।
Download ABP Live App and Watch All Latest Videos
View In Appਆਈਫੋਨ 7 ਪਲੱਸ: ਇਸ ਫੋਨ ਚ 12,940 ਰੁਪਏ ਦੀ ਕਟੌਤੀ ਕੀਤੀ ਗਈ ਹੈ। 32 ਜੀਬੀ ਵਾਲੇ ਵੇਰੀਐਂਟ ਦੀ ਕੀਮਤ 49,900 ਰੁਪਏ ਹੈ ਜਦਕਿ 128 ਜੀਬੀ ਵਾਲੇ ਵੇਰੀਐਂਟ ਦੀ ਕੀਮਤ 59,900 ਰੁਪਏ ਹੈ।
ਆਈਫੋਨ 6S ਪਲੱਸ: ਇਸ ਫੋਨ ਦੀ ਕੀਮਤ ਚ 17,340 ਰੁਪਏ ਕਟੌਤੀ ਕੀਤੀ ਗਈ ਹੈ। 32 ਜੀਬੀ ਵਾਲੇ ਵੇਰੀਐਂਟ ਦੀ ਕੀਮਤ 34,900 ਰੁਪਏ ਹੈ ਜਦਕਿ 128 ਜੀਬੀ ਵਾਲੇ ਵੇਰੀਐਂਟ ਦੀ ਕੀਮਤ 44,900 ਰੁਪਏ ਹੈ।
ਆਈਫੋਨ 6S: ਇਸ ਫੋਨ ਦੀ ਕੀਮਤ ਚ 13,000 ਰੁਪਏ ਦੀ ਕਟੌਤੀ ਕੀਤੀ ਗਈ ਹੈ। 32 ਜੀਬੀ ਵਾਲਾ ਵੇਰੀਐਂਟ 29,900 ਰੁਪਏ ਖਰੀਦਿਆ ਜਾ ਸਕਦਾ ਹੈ ਜਦਕਿ 128 ਜੀਬੀ ਵਾਲੇ ਵੇਰੀਐਂਟ ਦੀ ਕੀਮਤ 39,900 ਰੁਪਏ ਹੈ।
ਆਈਫੋਨ 7: ਇਸ ਫੋਨ ਚ 12000 ਰੁਪਏ ਦੀ ਕਟੌਤੀ ਕੀਤੀ ਗਈ ਹੈ। ਸਾਲ 2016 ਚ ਲਾਂਚ ਕੀਤੇ ਇਸ ਫੋਨ ਦੇ 32 ਜੀਬੀ ਵਾਲੇ ਵੇਰੀਐਂਟ ਦੀ ਕੀਮਤ ਸਿਰਫ 39,900 ਰੁਪਏ ਹੈ ਜਦਕਿ 128 ਜੀਬੀ ਵੇਰੀਐਂਟ ਦੀ ਕੀਮਤ 49,990 ਰੁਪਏ ਹੈ।
ਵੀਵੋ X21: ਇਸ ਫੋਨ ਚ 4000 ਰੁਪਏ ਦੀ ਕਟੌਤੀ ਕੀਤੀ ਗਈ ਹੈ। ਵੀਵੋ ਦਾ ਇਹ ਪਹਿਲਾ ਅਜਿਹਾ ਫੋਨ ਜੋ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਨਾਲ ਆਇਆ ਹੈ। ਇਸ ਸਾਲ ਮਈ ਚ ਲਾਂਚ ਕੀਤੇ ਇਸ ਫੋਨ ਦੀ ਕੀਮਤ 35,900 ਰੁਪਏ ਹੈ ਜਦਕਿ ਕਟੌਤੀ ਤੋਂ ਬਾਅਦ ਕੀਮਤ 31,900 ਰੁਪਏ ਹੈ।
ਆਈਫੋਨ8: ਇਸ ਚ 8,000 ਰੁਪਏ ਦੀ ਕਟੌਤੀ ਕੀਤੀ ਗਈ ਹੈ। 64 ਜੀਬੀ ਵੇਰੀਐਂਟ ਦੀ ਕੀਮਤ 59,900 ਰੁਪਏ ਹੈ ਜਦਕਿ 256 ਜੀਬੀ ਵੇਰੀਐਂਟ ਦੀ ਕੀਮਤ 74,900 ਰੁਪਏ ਹੈ।
ਆਈਫੋਨ 8 ਪਲੱਸ: ਇਸ ਚ 15,000 ਰੁਪਏ ਦੀ ਕਟੌਤੀ ਕੀਤੀ ਗਈ ਹੈ। ਇਸ ਦੇ 64 ਜੀਬੀ ਵਾਲੇ ਵੇਰੀਐਂਟ ਨੂੰ ਹੁਣ 69,990 ਰੁਪਏ ਚ ਖਰੀਦਿਆ ਜਾ ਸਕਦਾ ਹੈ ਜਦਕਿ 256 ਜੀਬੀ ਵਾਲੇ ਵੇਰੀਐਂਟ ਨੂੰ 84,900 ਰੁਪਏ ਚ ਖਰੀਦਿਆ ਜਾ ਸਕਦਾ ਹੈ। ਫੋਨ ਚ ਆਈਓਐਸ 11 ਦੀ ਵਰਤੋਂ ਕੀਤੀ ਗਈ ਹੈ।
ਆਈਫੋਨX: ਐਪਲ ਦੇ ਇਸ ਸਭ ਤੋਂ ਸ਼ਾਨਦਾਰ ਸਮਾਰਟਫੋਨ ਮਾਡਲ ਦੀ ਕੀਮਤ ਵੀ ਕਟੌਤੀ ਹੋਈ ਹੈ। 64 ਜੀਬੀ ਵੇਰੀਐਂਟ ਦੀ ਕੀਮਤ 95,390 ਤੋਂ ਹੁਣ 91,000 ਰੁਪਏ ਹੋ ਗਈ ਹੈ। ਇਸ ਤੋਂ ਇਲਾਵਾ 256 ਜੀਬੀ ਵਾਲੇ ਵੇਰੀਐਂਟ ਦੀ ਕੀਮਤ 108,930 ਤੋਂ ਘੱਟ ਕੇ 106,900 ਰੁਪਏ ਹੋ ਗਈ ਹੈ।
ਸੈਮਸੰਗ ਗੈਲੇਕਸੀ ਐਸ8 ਪਲੱਸ: ਪਿਛਲੇ ਸਾਲ ਸੈਮਸੰਗ ਨੇ ਆਪਣਾ ਫਲੈਗਸ਼ਿਪ ਸਮਾਰਟਫੋਨ ਗੈਲੇਕਸੀ ਐਸ8 ਪਲੱਸ ਲਾਂਚ ਕੀਤਾ ਸੀ। ਇਸ ਡਿਵਾਇਸ ਦੀ ਕੀਮਤ ਵਿੱਚ ਹੁਣ ਕਟੌਤੀ ਹੋਈ ਹੈ। ਫੋਨ ਨੂੰ 64,900 ਰੁਪਏ ਦੀ ਕੀਮਤ ਤੇ ਲਾਂਚ ਕੀਤਾ ਗਿਆ ਸੀ ਪਰ ਹੁਣ ਫੋਨ ਦੀ ਕੀਮਤ ਵਿੱਚ 2,5000 ਰੁਪਏ ਦੀ ਕਟੌਤੀ ਕੀਤੀ ਗਈ ਹੈ। ਫੋਨ ਵਿੱਚ 6.2 ਇੰਚ ਦਾ ਕੁਆਡ HD+ ਇਨਫਿਨਟੀ ਡਿਸਪਲੇਅ ਹੈ। ਫੋਨ ਵਿੱਚ ਐਗਜਿਨਾਸ ਸੀਰੀਜ਼ 9 ਪ੍ਰੋਸੈਸਰ ਦੀ ਵਰਤੋਂ ਕੀਤੀ ਗਈ ਹੈ।
ਨਵਾਂ ਸਮਾਰਟਫੋਨ ਖਰੀਦਣ ਦੀ ਸੋਚ ਰਹੇ ਹੋ ਤਾਂ ਤਹਾਨੂੰ ਦੱਸਦੇ ਹਾਂ ਬੱਜ਼ਟ ਸਮਾਰਟਫੋਨਸ ਬਾਰੇ। ਇਸ ਲਿਸਟ 'ਚ ਸੈਮਸੰਗ ਗੈਲਕੇਸੀ ਨੋਟ 8, ਸੈਮਸੰਗ ਗੈਲੇਕਸੀ ਐਸ8 ਪਲੱਸ, ਆਈਫੋਨX ਤੇ ਵੀਵੋ x21 ਸ਼ਾਮਲ ਹਨ। ਇਨ੍ਹਾਂ 10 ਸਮਾਰਟਫੋਨਾਂ ਨੂੰ ਤੁਸੀਂ ਵੱਡੀ ਕਟੌਤੀ 'ਤੇ ਖਰੀਦ ਸਕਦੇ ਹੋ।
- - - - - - - - - Advertisement - - - - - - - - -