ਧਮਾਲਾਂ ਪਾਵੇਗਾ ਸੈਮਸੰਗ ਦਾ ਗੈਲਕਸੀ A 7.0 ਟੈਬ
ਬਾਜ਼ਾਰ ਵਿੱਚ ਇਹ ਟੈਬ ਅੱਜ ਤੋਂ ਵਿਕਰੀ ਲਈ ਉਪਲਬਧ ਹੋਵੇਗਾ।
ਸੈਮਸੰਗ ਇੰਡੀਆ ਦੇ ਨਿਰਦੇਸ਼ਕ ਵਿਸ਼ਾਲ ਕੌਲ ਨੇ ਕਿਹਾ ਕਿ 2017 ਟੈਬਲੇਟ ਮਾਰਕੀਟ ਲਈ ਮੰਦਾ ਸਾਲ ਰਿਹਾ ਪਰ ਕੰਪਨੀ ਨੇ 2016 ਦੇ ਮੁਕਾਬਲੇ ਚੰਗਾ ਪ੍ਰਦਰਸ਼ਨ ਕੀਤਾ।
ਹਾਲ ਹੀ ਵਿੱਚ ਕੰਪਨੀ ਵੱਲੋਂ ਬਿਆਨ ਜਾਰੀ ਕੀਤਾ ਗਿਆ ਹੈ ਕਿ ਕੰਪਨੀ ਇਸ ਸਾਲ ਕਿਫਾਇਤੀ ਟੈਬਲੇਟ ਜਾਰੀ ਕਰੇਗੀ। ਇਸ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਟੈਬਲੇਟ ਬਾਜ਼ਾਰ ਵਿੱਚ ਇੱਕ ਵਾਰ ਫਿਰ ਤੋਂ ਤੇਜ਼ੀ ਵੇਖਣ ਨੂੰ ਮਿਲੇਗੀ।
ਕੰਪਨੀ ਨੇ ਕਿਹਾ ਇਸ ਡਿਵਾਇਸ ਨੂੰ ਜੀਓ ਦੇ ਗਾਹਕ 2 ਸਾਲਾਂ ਤਕ 299 ਵਾਲਾ ਪਲਾਨ ਹਰ ਮਹੀਨੇ ਖਰੀਦਣਗੇ ਤਾਂ ਜੀਓ ਮਨੀ ਖਾਤੇ ਵਿੱਚ 2,000 ਰੁਪਏ ਕੈਸ਼ਬੈਕ ਮਿਲੇਗਾ।
ਇਸ ਡਿਵਾਈਸ ਵਿੱਚ 1.5 ਜੀ.ਬੀ. ਰੈਮ ਤੇ 8 ਜੀ.ਬੀ. ਸਟੋਰੇਜ ਸਮਰੱਥਾ ਹੈ ਜਿਸ ਨੂੰ 200 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ।
ਇਸ 4G ਟੈਬਲੇਟ ਵਿੱਚ ਐੱਚ.ਡੀ. ਡਿਸਪਲੇਅ ਤੇ 4000 mAh ਦੀ ਸਮਰੱਥਾ ਵਾਲੀ ਬੈਟਰੀ ਹੈ, ਜੋ 9 ਘੰਟਿਆਂ ਦਾ ਵੀਡੀਓ ਪਲੇਅਬੈਕ ਟਾਈਮ ਦਿੰਦੀ ਹੈ।
ਦਿੱਗਜ ਟੈਕ ਕੰਪਨੀ ਨੇ ਕਿਫਾਇਤੀ ਟੈਬਲੇਟ ਬਾਜ਼ਾਰ ਵਿੱਚ ਉਤਾਰ ਦਿੱਤਾ ਹੈ। ਗੈਲੇਕਸੀ ਟੈਬ ਏ 7.0 ਦੀ ਕੀਮਤ 9500 ਰੁਪਏ ਹੋਵੇਗੀ। ਇਹ ਕਿਨਾਰਿਆਂ ਤੋਂ ਗੋਲ ਤੇ ਤਿਲ੍ਹਕਣ ਤੋਂ ਬਚਾਉਣ ਵਾਲੇ ਪੈਟਰਨ ਵਾਲਾ ਹੋਵੇਗਾ।
ਭਾਰਤ ਵਿੱਚ ਟੈਬਲੇਟ ਦੀ ਵਿਕਰੀ ਲਗਾਤਾਰ ਘਟ ਰਹੀ ਹੈ। ਅਜਿਹੇ ਵਿੱਚ ਸੈਮਸੰਗ ਇੰਡੀਆ ਨੇ ਟੈਬਲੇਟ ਬਾਜ਼ਾਰ ਵਿੱਚ ਤੇਜ਼ੀ ਲਿਆਉਣ ਲਈ ਕਦਮ ਚੁੱਕੇ ਹਨ।