ਆਈਫੋਨ X ਲਈ ਦਿੱਤੇ 62 ਹਜ਼ਾਰ, ਡੱਬਾ ਖੋਲ੍ਹਿਆ ਤਾਂ....
ਉਮਰ ਲੰਡਨ ਦਾ ਰਹਿਣ ਵਾਲਾ ਹੈ। ਇਸ ਪੂਰੀ ਘਟਨਾ ਦੀ ਜਾਣਕਾਰੀ ਉਸਨੇ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ ਤਾਂ ਕਿ ਲੋਕ ਸ਼ਾਪਾਕ ਐਪ ਜ਼ਰੀਏ ਠੱਗਾਂ ਦਾ ਸ਼ਿਕਾਰ ਨਾ ਬਣ ਸਕਣ।
Download ABP Live App and Watch All Latest Videos
View In Appਇਸਦੇ ਬਾਅਦ ਉਮਰ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਾਈ। ਪੁਲਿਸ ਨੇ ਉਸ ਡੱਬੇ ਨੂੰ ਜ਼ਬਤ ਕਰਕੇ ਜੇਮੀ ਨੂੰ ਟਰੈਕ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਵੀ ਹੱਥ ਖੜੇ ਕਰ ਲਏ।
ਉਮਰ ਨੇ ਜਦੋਂ ਡੱਬਾ ਖੋਲ੍ਹਿਆ ਤਾਂ ਹੈਰਾਨ ਰਹਿ ਗਿਆ। ਆਈਫੋਨ ਦੀ ਬਜਾਏ ਡੱਬੇ ਵਿੱਚ ਪੱਥਰ ਤੇ ਰੇਤ ਭਰੀ ਸੀ। ਉਸ ਨੂੰ ਫਿਰ ਪਤਾ ਲੱਗਾ ਕਿ ਉਸ ਨਾਲ ਠੱਗੀ ਹੋਈ ਹੈ। ਇਸ ਪਿੱਛੋਂ ਜਦੋਂ ਉਸਨੇ ਜੇਮੀ ਨੂੰ ਟਰੈਕ ਕਰਨ ਦੀ ਕੋਸ਼ਿਸ਼ ਕੀਤੀ ਪਰ ਸਫਲ ਨਹੀਂ ਹੋ ਪਾਇਆ।
ਉਮਰ ਨੇ ਇਹ ਆਈਫੋਨ ਆਪਣੀ ਮਾਂ ਨੂੰ ਗਿਫ਼ਟ ਕਰਨ ਲਈ ਲੈਣਾ ਸੀ। ਇਸੇ ਲਈ ਜਦੋਂ ਉਸਨੇ ਜੇਮੀ ਨੂੰ ਕੈਸ਼ ਫੜ੍ਹਾਇਆ ਤਾਂ ਡੱਬਾ ਖੋਲ੍ਹ ਕੇ ਨਹੀਂ ਵੇਖਿਆ।
ਬੂਟ ਬਿਕਰੀ ਐਪ ਸ਼ਾਪਾਕ ਦੇ ਇਸਤੇਮਾਲ ਨਾਲ ਉਮਰ ਨੇ 3 ਅਪ੍ਰੈਲ ਨੂੰ ਸੈਂਟਰਲ ਨਿਊਕੈਸਲ ਵਿੱਚ ਆਪਣੇ ਘਰ ‘ਜੇਮੀ ਏ’ ਨਾਂ ਦੇ ਵਿਅਕਤੀ ਨੂੰ ਆਈਫੋਨ ਲਈ ਕੈਸ਼ ਦਿੱਤਾ। ਵਿਅਕਤੀ ਨੇ ਕੈਸ਼ ਦੀ ਰਸੀਦ ਬਾਰੇ ਕਿਹਾ ਕਿ ਉਹ ਉਮਰ ਦੇ ਘਰ ਕੁਰੀਅਰ ਸਰਵਿਸ ਰਾਹੀਂ ਆਏਗੀ।
ਉਮਰ ਮੁਤਾਬਕ ਆਈਫੋਨ X ਦੀ ਸੈਕਿੰਡ ਹੈਂਡ ਆਨਲਾਈਨ ਸੇਲ ਵੇਖੀ ਤਾਂ ਉਸ ਨੂੰ ਲੱਗਾ ਕਿ ਉਹ ਬਿਹਤਰੀਨ ਡੀਲ ਵੇਖ ਰਿਹਾ ਹੈ।
ਅੱਜਕਲ੍ਹ ਕਈ ਥਾਈਂ ਆਈਫੋਨ ਦੀ ਠੱਗੀ ਦੇ ਮਾਮਲੇ ਸਾਹਮਣੇ ਆ ਰਹੇ ਹਨ। ਨਿਊਕੈਸਲ ਯੂਨੀਵਰਸਿਟੀ ਵਿੱਚ ਪੜ੍ਹਨ ਵਾਲੇ ਉਮਰ ਨਾਲ ਕੁਝ ਇਹੋ ਜਿਹਾ ਹੀ ਵਾਪਰਿਆ।
- - - - - - - - - Advertisement - - - - - - - - -