Swift ਦਾ ਨਵਾਂ ਮਾਡਲ ਹੋਇਆ ਲਾਂਚ, ਜਾਣੋ ਖੂਬੀਆਂ...
ਇੰਟੀਰਿਅਰ ਦੇ ਫਰੰਟ 'ਤੇ ਵੇਖੀਏ ਤਾਂ ਸੁਜ਼ੂਕੀ ਸਵਿਫਟ ਦੇ ਇਸ ਨਵੇਂ ਮਾਡਲ ਦੇ ਅੰਦਰ ਲੈਦਰ ਰੈਪਡ ਸਟੀਅਰਿੰਗ ਵ੍ਹੀਲ ਹੈ ਜੋ ਕਿ ਲਾਲ ਰੰਗ ਦੀ ਸਿਲਾਈ ਦੇ ਨਾਲ ਆਉਂਦਾ ਹੈ।
ਜਾਪਾਨ 'ਚ ਲਾਂਚ ਕੀਤੇ ਗਏ Suzuki Swift Sport ਮਾਡਲ 'ਚ ਡਿਊਲ ਸੇਂਸਰ ਬ੍ਰੇਕ ਸਪਾਰਟ, ਅਡੈਪਟਿਵ ਕਰੂਜ ਕੰਟਰੋਲ ਸਿਸਟਮ, 17 ਇੰਚ ਅਲੌਏ ਵ੍ਹੀਲਜ਼,ਐੱਲ. ਈ. ਡੀ ਹੈੱਡਲੈਂਪਸ, ਰਿਅਰ ਟੇਲਗੇਟ ਸਪਾਇਲਰ, ਡਿਊਲ ਐਗਜਾਸਟ ਸੈੱਟਅਪ ਆਦਿ ਫੀਚਰਸ ਦਿੱਤੇ ਗਏ ਹਨ।
2017 Suzuki Swift Sport ਦਾ ਮੈਨੂਅਲ ਵੇਰੀਐਂਟ 970 ਕਿੱਲੋਗ੍ਰਾਮ ਵਜ਼ਨੀ ਹੈ, ਜਦ ਕਿ ਇਸ ਦੇ ਆਟੋਮੈਟਿਕ ਵੇਰੀਐਂਟ ਦਾ ਭਾਰ 990 ਕਿੱਲੋਗ੍ਰਾਮ ਹੈ। ਇਹ ਕਾਰ ਪੁਰਾਨੀ ਸਵਿਫਟ ਮਾਡਲ ਦੇ ਮੁਕਾਬਲੇ ਹੱਲਕੀ ਹੈ। ਕੰਪਨੀ ਦਾ ਦਾਅਵਾ ਹੈ ਕਿ ਸਵਿਫਟ ਦਾ ਨਵਾਂ ਸਪਾਰਟ ਮਾਡਲ ਇਕ ਲਿਟਰ 'ਚ 16.4 ਕਿਲੋਮੀਟਰ ਦੀ ਮਾਈਲੇਜ ਦੇਵੇਗੀ।
Suzuki Swift Sport 2017 'ਚ 1.4-litre K143 ਬੂਸਟਰਜੈੱਟ ਟਰਬੋ ਚਾਰਜਡ 4 ਸਿਲੰਡਰ ਇੰਜਣ ਦਿੱਤਾ ਗਿਆ ਹੈ ਜੋ ਕਿ ਵੱਧ ਤੋ ਵੱਧ 138 ਬੀ. ਐੱਚ. ਪੀ. ਦਾ ਪਾਵਰ ਅਤੇ 230 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਨੂੰ 6 ਸਪੀਡ ਮੈਨੂਅਲ ਗਿਅਰਬਾਕਸ ਦੇ ਨਾਲ ਹੀ 6 ਸਪੀਡ ਆਟੋਮੈਟਿਕ ਗਿਅਰਬਾਕਸ ਨਾਲ ਵੀ ਲੈਸ ਕੀਤਾ ਗਿਆ ਹੈ।
ਭਾਰਤੀ ਕਰੰਸੀ ਦੇ ਹਿਸਾਬ ਨਾਲ ਵੇਖਿਏ ਤਾਂ ਇਸ ਕਾਰ ਦੀ ਕੀਮਤ 10 ਲੱਖ 47 ਹਜ਼ਾਰ ਰੁਪਏ ਤੋਂ 11 ਲੱਖ 70 ਹਜ਼ਾਰ ਰੁਪਏ ਦੇ ਕਰੀਬ ਹੈ। ਇਸ ਕਾਰ ਨੂੰ ਕੰਪਨੀ ਭਾਰਤ 'ਚ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ।
ਜਾਪਾਨੀ ਕਾਰ ਨਿਰਮਾਤਾ ਕੰਪਨੀ ਸੁਜ਼ੂਕੀ ਨੇ ਨਵੀਂ ਸੁਜ਼ੂਕੀ ਸਵਿਫਟ ਸਪੋਰਟ ਨੂੰ ਟੋਕਿਓ ਮੋਟਰ ਸ਼ੋਅ 2017 'ਚ ਪਰਦਾ ਉੱਠਾ ਦਿੱਤਾ ਹੈ। Swift Sport ਨੂੰ 2017 ਫਰੈਂਕਫਰਟ ਮੋਟਰ ਸ਼ੋਅ ਦੌਰਾਨ ਸਤੰਬਰ 'ਚ ਅਨਵੀਲ ਕੀਤਾ ਗਿਆ ਸੀ। ਇਸ ਕਾਰ ਨੂੰ ਜਾਪਾਨ 'ਚ ਕੀਮਤ 1,836,000 ਜਾਪਾਨੀ ਯੇਨ ਤੋਂ 2,050,920 ਜਾਪਾਨੀ ਯੇਨ ਹੈ।