✕
  • ਹੋਮ

ਇਸ ਤਕਨੀਕ ਨਾਲ ਮਿਲੇਗਾ ਇੰਟਰਨੈੱਟ ਦੀ ਹੌਲੀ ਰਫ਼ਤਾਰ ਤੋ ਛੁਟਕਾਰਾ

ਏਬੀਪੀ ਸਾਂਝਾ   |  24 Oct 2017 10:18 AM (IST)
1

‘ਨੇਚਰ ਕਮਿਊਨੀਕੇਸ਼ਨਜ਼’ ਵਿੱਚ ਪ੍ਰਕਾਸ਼ਤ ਇਸ ਖੋਜ ਦੇ ਮੋਹਰੀ ਖੋਜੀ ਅਰਕਿਲਨਿਕ ਨੇ ਕਿਹਾ, ‘‘ਮੋਬਾਈਲ ਉਪਕਰਨਾਂ ਦੀ ਗਿਣਤੀ ਵਧਣ ਅਤੇ 5ਜੀ ਸੇਵਾਵਾਂ ਨਾਲ ਸਾਨੂੰ ਬੈਂਡਵਿਡਥ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਸਾਡੀ ਨਵੀਂ ਓਪਟੀਕਲ ਰਿਸੀਵਰ ਤਕਨਾਲੋਜੀ ਇਸ ਸਮੱਸਿਆ ਨਾਲ ਸਿੱਝਣ ਵਿੱਚ ਮਦਦਗਾਰ ਹੋਵੇਗੀ।’’

2

ਕੈਂਬਰਿਜ ਯੂਨੀਵਰਸਿਟੀ ਦੇ ਖੋਜੀਆਂ ਦੀ ਸ਼ਮੂਲੀਅਤ ਵਾਲੀ ਇਸ ਖੋਜ ਵਿੱਚ ਵਿਗਿਆਨੀਆਂ ਨੇ ਓਪਟੀਕਲ ਫਾਈਬਰ ਲਿੰਕ ਅਤੇ ਵੱਖ ਵੱਖ ਵੇਵਲੈਂਥ ਉਤੇ ਡੇਟਾ ਟਰਾਂਸਮਿਸ਼ਨ ਦੀ ਸਮਰੱਥਾ ਨੂੰ ਆਪਣੀ ਸਿਖਰ ਉਤੇ ਪਹੁੰਚਾ ਦਿੱਤਾ।’’ -

3

ਬਰਤਾਨੀਆ ਦੇ ‘ਯੂਨੀਵਰਸਿਟੀ ਕਾਲਜ ਆਫ ਲੰਡਨ’ ਦੇ ਸੇਜ਼ਰ ਅਰਕਿਲਨਿਕ ਨੇ ਕਿਹਾ ਕਿ 2025 ਤੱਕ ਅਲਟਰਾ-ਹਾਈ ਡੈਫੀਨੇਸ਼ਨ ਵੀਡੀਓ, ਆਨਲਾਈਨ ਗੇਮਾਂ ਵਰਗੀਆਂ ਐਪਲੀਕੇਸ਼ਨਾਂ ਲਈ ਔਸਤਨ ਰਫ਼ਤਾਰ ਹੁਣ ਨਾਲੋਂ 100 ਗੁਣਾ ਤੇਜ਼ ਕਰਨ ਦੀ ਲੋੜ ਹੋਵੇਗੀ।

4

ਖੋਜੀਆਂ ਨੇ ਕਿਹਾ ਕਿ ਇਹ ਨਵੀਂ ਤਕਨਾਲੋਜੀ ਬਰਾਡਬੈਂਡ ਕੁਨੈਕਸ਼ਨ ਵਿੱਚ 10 ਹਜ਼ਾਰ ਮੈਗਾਬਿਟਸ ਪ੍ਰਤੀ ਸਕਿੰਟ ਉਤੇ ਡੇਟਾ ਰਫ਼ਤਾਰ ਮੁਹੱਈਆ ਕਰਨ ਯੋਗ ਹੈ।

5

ਲੰਡਨ: ਇੰਟਰਨੈੱਟ ਦੀ ਹੌਲੀ ਰਫ਼ਤਾਰ ਅਤੇ ਵੱਧ ਵਰਤੋਂ ਸਮੇਂ ਡੇਟਾ ਸਪੀਡ 30 ਫੀਸਦੀ ਤੱਕ ਘਟਣਾ ਹੁਣ ਇਤਿਹਾਸ ਦੀ ਗੱਲ ਹੋ ਸਕਦੀ ਹੈ। ਵਿਗਿਆਨੀਆਂ ਨੇ ਲਗਾਤਾਰ ਤੇਜ਼ ਰਫ਼ਤਾਰ ਬਰਾਡਬੈਂਡ ਕੁਨੈਕਟੀਵਿਟੀ ਮੁਹੱਈਆ ਕਰਨ ਲਈ ਨਵਾਂ ਹਾਰਡਵੇਅਰ ਵਿਕਸਤ ਕੀਤਾ ਹੈ।

  • ਹੋਮ
  • Gadget
  • ਇਸ ਤਕਨੀਕ ਨਾਲ ਮਿਲੇਗਾ ਇੰਟਰਨੈੱਟ ਦੀ ਹੌਲੀ ਰਫ਼ਤਾਰ ਤੋ ਛੁਟਕਾਰਾ
About us | Advertisement| Privacy policy
© Copyright@2025.ABP Network Private Limited. All rights reserved.