✕
  • ਹੋਮ

ਇਹ ਨੇ ਸਸਤੇ ਤੇ ਦਮਦਾਰ 7 ਸਮਾਰਟਫੋਨ, ਵੇਖੋ ਤਸਵੀਰਾਂ ਤੇ ਜਾਣੋ ਫੀਚਰਸ

ਏਬੀਪੀ ਸਾਂਝਾ   |  16 Apr 2019 02:08 PM (IST)
1

ਸ਼ਿਓਮੀ C1- ਇਸ ਦੇ 2GB ਰੈਮ ਤੇ 32 GB ਸਟੋਰੇਜ ਵਾਲੇ ਵਰਸ਼ਨ ਦੀ ਕੀਮਤ 7,499 ਰੁਪਏ ਜਦਕਿ 3GB ਰੈਮ ਤੇ 32 GB ਸਟੋਰੇਜ ਵਾਲੇ ਵਰਸ਼ਨ ਦੀ ਕੀਮਤ 8,499 ਰੁਪਏ ਹੈ। ਇਹ 6.2 ਇੰਚ ਦੀ HD+ ਡਿਸਪਲੇਅ, ਸਨੈਪਡਰੈਗਨ 450 ਚਿਪਸੈਟ, 13 ਮੈਗਾਪਿਕਸਲ+2 MP ਡਿਊਲ ਰੀਅਰ ਕੈਮਰਾ, 5 MP ਦਾ ਫਰੰਟ ਕੈਮਰਾ ਤੇ 4230mAh ਬੈਟਰੀ ਨਾਲ ਲੈਸ ਹੈ।

2

ਸ਼ਿਓਮੀ ਰੈਡਮੀ 6A- ਇਸ ਦੀ ਕੀਮਤ 5,999 ਰੁਪਏ ਹੈ। ਇਸ ਵਿੱਚ 5.45 ਇੰਚ ਦੀ HD+ ਡਿਸਪਲੇਅ, ਕਵਾਡ ਕੋਰ ਮੀਡੀਆਟੈਕ CPU, 13 ਤੇ 5 MP ਦਾ ਕੈਮਰਾ ਤੇ 3000mAh ਦਾ ਬੈਟਰੀ ਬੈਕਅੱਪ ਦਿੱਤਾ ਗਿਆ ਹੈ।

3

ਆਸੂਸ ਜ਼ੈਨਫੋਨ ਮੈਕਸਪ੍ਰੋ M1- 10,000 ਰੁਪਏ ਦੀ ਰੇਂਜ ਵਿੱਚ ਇਹ ਬੈਸਟ ਸਮਾਰਟਫੋਨ ਹੈ। ਇਸ ਦੇ 3GB ਰੈਮ ਵਾਲੇ ਵਰਸ਼ਨ ਦੀ ਕੀਮਤ 7,999 ਰੁਪਏ ਜਦਕਿ 4 GB ਰੈਮ ਵਾਲੇ ਵਰਸ਼ਨ ਦੀ ਕੀਮਤ 9,999 ਰੁਪਏ ਹੈ। ਇਹ 5.99 ਇੰਚ ਦੀ ਫੁਲ HD+ ਡਿਸਪਲੇਅ, ਸਨੈਪਡ੍ਰੈਗਨ 636 SoC ਪ੍ਰੋਸੈਸਰ, ਡਿਊਲ ਰੀਅਰ ਕੈਮਰਾ ਸੈਟਅੱਪ, 8 MP ਦੇ ਫਰੰਟ ਕੈਮਰੇ ਤੇ 5000mAh ਬੈਟਰੀ ਨਾਲ ਲੈਸ ਹੈ।

4

ਰੀਅਲਮੀ 3- ਇਸ ਨੂੰ ਸ਼ਿਓਮੀ ਦੇ ਫੋਨ ਦੀ ਟੱਕਰ ਦਾ ਮੰਨਿਆ ਜਾ ਰਿਹਾ ਹੈ। ਫੋਨ ਦੀ ਕੀਮਤ 8,999 ਰੁਪਏ ਹੈ। ਹੁਣ ਤਕ ਇਸ ਦੇ 2 ਲੱਖ ਯੂਨਿਟਸ ਵਿਕ ਚੁੱਕੇ ਹਨ। ਫੋਨ ਵਿੱਚ 6.22 ਇੰਚ ਦੀ HD+ ਡਿਸਪਲੇਅ ਹੈ। ਫਰੰਟ ਵਿੱਚ ਵਾਟਰਡਰਾਪ ਨੌਚ ਹੈ। ਫੋਨ ਮੀਡੀਆਟੈਕ ਹੀਲੀਓ P70 ਚਿਪਸੈਟ 'ਤੇ ਕੰਮ ਕਰਦਾ ਹੈ। ਇਹ 3 ਤੇ 4 GB ਰੈਮ ਤੇ 32 GB ਸਟੋਰੇਜ਼ ਨਾਲ ਆਉਂਦਾ ਹੈ। ਕੈਮਰੇ ਵਿੱਚ 13 ਤੇ 2 MP ਦਾ ਡੂਅਲ ਰੀਅਰ ਕੈਮਰਾ ਦਿੱਤਾ ਗਿਆ ਹੈ। ਫਰੰਟ ਵਿੱਚ 13 MP ਦਾ ਕੈਮਰਾ ਹੈ। ਬੈਟਰੀ 4230mAh ਦੀ ਹੈ।

5

ਸ਼ਿਓਮੀ ਰੈਡਮੀ ਗੋ- ਇਹ ਪਹਿਲਾ ਐਂਡ੍ਰੌਇਡ ਗੋ ਸਮਾਰਟਫੋਨ ਹੈ। ਇਹ 5 ਇੰਚ ਦੀ ਡਿਸਪਲੇਅ, 425 SoC ਸਨੈਪਡ੍ਰੈਗਨ ਪ੍ਰੋਸੈਸਰ, ਇੱਕ GB ਰੈਮ ਤੇ 8 GB ਸਟੋਰੇਜ, 8 ਤੇ 5 MP ਕੈਮਰਾ ਤੇ 3000mAh ਬੈਟਰੀ ਨਾਲ ਲੈਸ ਹੈ।

6

ਸੈਮਸੰਗ ਗੈਲੇਕਸੀ M10- ਇਸ ਸਮਾਰਟਫੋਨ ਦੇ 2 GB ਰੈਮ ਤੇ 16 GB ਸਟੋਰੇਜ਼ ਵਾਲੇ ਵਰਸ਼ਨ ਦੀ ਕੀਮਤ 7,990 ਰੁਪਏ ਹੈ। 3 GB ਰੈਮ ਤੇ 32 GB ਸਟੋਰੇਜ ਵਾਲੇ ਵਰਸ਼ਨ ਦੀ ਕੀਮਤ 8,990 ਰੁਪਏ ਹੈ। 13 ਤੇ 5 MP ਦਾ ਰੀਅਰ ਤੇ 5 MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਦੀ ਬੈਟਰੀ 4000mAh ਹੈ।

7

ਸ਼ਿਓਮੀ ਰੈਡ ਮੀ ਨੋਟ 7- ਇਸ ਨੂੰ ਪਿਛਲੇ ਮਹੀਨੇ ਲਾਂਚ ਕੀਤਾ ਗਿਆ ਸੀ। ਇਸ ਦੇ 3 GB ਰੈਮ ਵਾਲੇ ਵਰਸ਼ਨ ਦੀ ਕੀਮਤ 9,999 ਰੁਪਏ ਤੇ 4 GB ਰੈਮ ਵਾਲੇ ਵਰਸ਼ਨ ਦੀ ਕੀਮਤ 11,999 ਰੁਪਏ ਹੈ। ਇਹ 6.3 ਇੰਚ ਦੀ ਡਿਸਪਲੇਅ, ਸਨੈਪਡ੍ਰੈਗਨ 660 SoC ਪ੍ਰੋਸੈਸਰ, 32 ਤੇ 64 GB ਸਟੋਰੇਜ਼ ਤੇ 4000mAh ਬੈਟਰੀ ਨਾਲ ਲੈਸ ਹੈ।

8

ਜੇ ਤੁਸੀਂ ਨਵਾਂ ਪਰ ਸਸਤਾ ਫੋਨ ਖਰੀਦਣ ਦੀ ਸੋਚ ਰਹੇ ਹੋ ਤਾਂ ਅਸੀਂ ਤੁਹਾਡੇ ਲਈ ਬਿਹਤਰ ਵਿਕਲਪ ਲੈ ਕੇ ਆਏ ਹਾਂ। ਬਾਜ਼ਾਰ ਵਿੱਚ ਕਿੰਨੇ ਹੀ ਫੋਨ ਉਪਲੱਬਧ ਹਨ ਜਿਨ੍ਹਾਂ ਦੀ ਕੀਮਤ 10 ਹਜ਼ਾਰ ਰੁਪਏ ਤੋਂ ਵੀ ਘੱਟ ਹੈ। ਚੀਨੀ ਸਮਾਰਟਫੋਨ ਕੰਪਨੀਆਂ ਹੁਣ ਤਕ ਇਸ ਰੇਂਜ ਵਿੱਚ ਕਿੰਨੇ ਹੀ ਫੋਨ ਲਾਂਚ ਕਰ ਚੁੱਕੀਆਂ ਹਨ। ਇਸ ਲਿਸਟ ਵਿੱਚ ਸ਼ਿਓਮੀ, ਰੀਅਲਮੀ ਤੇ ਹੋਰ ਬ੍ਰਾਂਡ ਸ਼ਾਮਲ ਹਨ।

  • ਹੋਮ
  • Gadget
  • ਇਹ ਨੇ ਸਸਤੇ ਤੇ ਦਮਦਾਰ 7 ਸਮਾਰਟਫੋਨ, ਵੇਖੋ ਤਸਵੀਰਾਂ ਤੇ ਜਾਣੋ ਫੀਚਰਸ
About us | Advertisement| Privacy policy
© Copyright@2026.ABP Network Private Limited. All rights reserved.