ਟਵਿੱਟਰ ਨੇ ਮਿਲਾਈਆਂ ਬਚਪਨ ਤੋਂ ਵਿੱਛੜੀਆਂ ਸਹੇਲੀਆਂ
ਪੰਜ ਘੰਟਿਆਂ ਦੌਰਾਨ ਇਨ੍ਹਾਂ ਕਈ ਲੋਕਾਂ ਨੇ ਇਨ੍ਹਾਂ ਦੀ ਦੋਸਤੀ ਦੀ ਮਿਸਾਲ ਪੇਸ਼ ਕੀਤੀ ਤੇ ਕਈ ਮੈਸੇਜਿਸ ਤੇ ਕੁਮੈਂਟ ਕੀਤੇ।
ਉਸ ਦੀ ਦੋਸਤ ਹੇਈ ਨੇ ਬ੍ਰਿਯਾਨ ਨੂੰ ਲਿਖਿਆ ਕਿ ਉਸ ਨੇ ਸੁਣਿਆ ਹੈ ਕਿ ਉਹ ਉਸ ਨੂੰ ਲੱਭ ਰਹੀ ਸੀ। ਹੁਣ ਇਹ ਦੋਵੇਂ ਚੰਗੀਆਂ ਸਹੇਲੀਆਂ ਹਨ।
ਬ੍ਰਿਯਾਨ ਦੀ ਇਹ ਪੋਸਟ ਝੱਟ ਵਾਇਰਲ ਹੋ ਗਈ। ਹੈਰਾਨੀ ਵਾਲੀ ਗੱਲ ਇਹ ਸੀ ਕਿ ਪੰਜ ਘੰਟਿਆਂ ਅੰਦਰ ਹੀ ਉਸ ਨੂੰ ਆਪਣੀ ਸਹੇਲੀ ਮਿਲ ਗਈ।
ਬ੍ਰਿਯਾਨ ਨੇ ਲਿਖਿਆ ਕਿ ਉਹ ਆਪਣੀ ਸਹੇਲੀ ਨੂੰ ਦੇਖਣਾ ਚਾਹੁੰਦੀ ਹੈ। ਉਹ ਜਾਣਨਾ ਚਾਹੁੰਦੀ ਸੀ ਕਿ ਉਸ ਦੀ ਸਹੇਲੀ ਦਾ ਕੀ ਹਾਲ ਹੈ ਤੇ ਉਹ ਅੱਜਕਲ੍ਹ ਕੀ ਕਰਦੀ ਹੈ।
ਬ੍ਰਿਯਾਨ ਨੇ ਆਪਣੀ ਦੋਸਤ ਬਾਰੇ ਦੱਸਦਿਆਂ ਲਿਖਿਆ ਕਿ ਉਹ ਹਵਾਈ ਵਿੱਚ ਕਰੂਜ਼ ਟ੍ਰਿਪ ਦੌਰਾਨ ਮਿਲੀਆਂ ਸੀ ਤੇ ਪੱਕੀਆਂ ਸਹੇਲੀਆਂ ਬਣ ਗਈਆਂ।
ਸਿਸੀਪੀ ਦੀ ਰਹਿਣ ਵਾਲੀ ਬ੍ਰਿਯਾਨ ਨੈਕਰੀ ਨਾਂ ਦੀ ਮਹਿਲਾ ਨੇ ਟਵਿੱਟਰ ’ਤੇ ਆਪਣੀ ਸਹੇਲੀ ਨਾਲ ਬਚਪਨ ਦੀ ਤਸਵੀਰ ਸਾਂਝੀ ਕੀਤੀ। ਇਸ ਦੇ ਨਾਲ ਕੈਪਸ਼ਨ ਵਿੱਚ ਉਸ ਨੇ ਲਿਖਿਆ ਕਿ ਉਹ ਆਪਣੇ ਬਚਪਨ ਦੀ ਸਹੇਲੀ ਨੂੰ ਲੱਭ ਰਹੀ ਹੈ। ਉਸ ਨੇ ਟਵਿੱਟਰ ਨੂੰ ਸਹੇਲੀ ਲੱਭਣ ਵਿੱਚ ਮਦਦ ਕਰਨ ਲਈ ਕਿਹਾ।
ਅੱਜਕਲ੍ਹ ਲੋਕ ਕਾਫੀ ਹੱਦ ਤਕ ਇੰਟਰਨੈੱਟ ’ਤੇ ਨਿਰਭਰ ਹੋ ਗਏ ਹਨ। ਲੋਕਾਂ ਨੂੰ ਇੱਕ-ਦੂਜੇ ਨਾਲ ਸੰਪਰਕ ’ਚ ਰਹਿਣ ਲਈ ਵੀ ਇੰਟਰਨੈੱਟ ਦਾ ਸਹਾਰਾ ਲੈਣਾ ਪੈਂਦਾ ਹੈ। ਇੰਨਾ ਹੀ ਨਹੀਂ, ਵਿਛੜਿਆਂ ਨੂੰ ਮਿਲਾਉਣ ਵਿੱਚ ਵੀ ਇੰਟਰਨੈੱਟ ਚੰਗੀ ਭੂਮਿਕਾ ਨਿਭਾਅ ਰਿਹਾ ਹੈ।