ਜੀਓ ਫ਼ੋਨ ਬਾਰੇ ਵੱਡਾ ਅਪਡੇਟ, ਡਿਲੀਵਰੀ ਦੀ ਤਾਰੀਖ 25 ਸਤੰਬਰ..!
ਜੋ ਲੋਕ ਜੀਓ ਫ਼ੋਨ ਖਰੀਦਣਾ ਚਾਹੁੰਦੇ ਹਨ ਤੇ ਬੁਕਿੰਗ ਕਰਨ ਵਿੱਚ ਸਫਲ ਨਹੀਂ ਰਹੇ ਤਾਂ ਉਨ੍ਹਾਂ ਨੂੰ ਉਦਾਸ ਹੋਣ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਲਈ ਹੁਣ ਵੀ ਮੌਕਾ ਬਚਾ ਹੈ। ਹਾਂ..! ਉਨ੍ਹਾਂ ਨੂੰ ਥੋੜ੍ਹਾ ਸਮਾਂ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ। ਫ਼ੋਨ ਦੀ ਕੀਮਤ ਦੀ ਗੱਲ ਕਰੀਏ ਤਾਂ ਸ਼ੁਰੂਆਤੀ ਫ਼ੀਸ ਯਾਨੀ ਕਿ ਪ੍ਰੀ-ਬੁਕਿੰਗ ਚਾਰਜਿਜ਼ ਸਿਰਫ਼ 500 ਰੁਪਏ ਹਨ। ਹਾਂਲਾਕਿ, ਫ਼ੋਨ ਦੀ ਡਿਲੀਵਰੀ ਦੇ ਵਕਤ ਸਿਕਉਰਿਟੀ ਦੇ ਤੌਰ 'ਤੇ 1000 ਰੁਪਏ ਅਤੇ ਦੇਣੇ ਪੈਣਗੇ।
Download ABP Live App and Watch All Latest Videos
View In Appਭਾਰੀ ਗਿਣਤੀ ਵਿੱਚ ਹੋਈ ਪ੍ਰੀ-ਬੁਕਿੰਗਜ਼ ਤੋਂ ਬਾਅਦ ਕੰਪਨੀ ਨੇ ਫਿਲਹਾਲ ਫ਼ੋਨ ਦੀ ਬੁਕਿੰਗ ਕੁਝ ਸਮੇਂ ਲਈ ਰੋਕ ਦਿੱਤੀ ਹੈ। ਵੈੱਬਸਾਈਟ ਮੁਤਾਬਕ ਜੀਓ ਫ਼ੋਨ ਦੀ ਪ੍ਰੀ-ਬੁਕਿੰਗ ਬਾਰੇ ਛੇਤੀ ਹੀ ਜਾਣਕਾਰੀ ਦਿੱਤੀ ਜਾਵੇਗੀ।
ਅਗਸਤ ਨੂੰ ਰਿਲਾਇੰਸ ਨੇ ਜੀਓ ਫ਼ੋਨ ਦੀ ਪ੍ਰੀ-ਬੁਕਿੰਗ ਸ਼ੁਰੂ ਕੀਤੀ ਸੀ। ਇਹ ਬੁਕਿੰਗ ਸ਼ੁਰੂ ਹੁੰਦੇ ਹੀ ਰਿਲਾਇੰਸ ਜੀਓ ਦੀ ਵੈਬਸਾਈਟ 'ਤੇ ਲੋਕਾਂ ਦਾ ਜਿਵੇਂ ਹੜ੍ਹ ਹੀ ਆ ਗਿਆ। ਵੈਬਸਾਈਟ ਤੇ ਐਪਲੀਕੇਸ਼ਨ 'ਤੇ ਇੰਨੀ ਵੱਡੀ ਗਿਣਤੀ ਵਿੱਚ ਲੋਕ ਬੁਕਿੰਗ ਲਈ ਆਏ ਕਿ ਕੰਪਨੀ ਲਈ ਉਨ੍ਹਾਂ ਨੂੰ ਸੰਭਾਲਣਾ ਮੁਸ਼ਕਲ ਹੋ ਗਿਆ, ਜਿਸ ਕਾਰਨ ਵੈੱਬਸਾਈਟ ਕਈ ਵਾਰ ਕ੍ਰੈਸ਼ ਵੀ ਹੋਈ।
ਜਦੋਂ ਇਹ ਫ਼ੋਨ ਕੰਪਨੀ ਦੇ ਆਊਟਲੈਟ ਤਕ ਪਹੁੰਚਣਗੇ ਤਾਂ ਬੁਕਿੰਗ ਕਰਨ ਵਾਲੇ ਗਾਹਕਾਂ ਨੂੰ ਇੱਕ ਮੈਸੇਜ ਮਿਲੇਗਾ। ਇਸ ਵਿੱਚ ਗਾਹਕ ਨੂੰ ਨਜ਼ਦੀਕੀ ਜੀਓ ਸਟੋਰ ਤੋਂ ਫ਼ੋਨ ਪ੍ਰਾਪਤ ਕਰਨ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਹ ਡਿਵਾਇਸ ਕਸਟਮਰ ਆਪਣੇ ਨਜ਼ਦੀਕੀ ਸਟੋਰ ਤੋਂ ਪ੍ਰਾਪਤ ਕਰ ਸਕਦਾ ਹੈ।
ਖ਼ਬਰਾਂ 'ਤੇ ਨਿਗ੍ਹਾ ਮਾਰੀਏ ਤਾਂ ਜੀਓ ਫ਼ੋਨ ਦਿੱਲੀ-ਐਨ.ਸੀ.ਆਰ. ਦੇ ਸਟੋਰਜ਼ ਤੱਕ 24 ਸਤੰਬਰ ਨੂੰ ਪਹੁੰਚ ਸਕਦੇ ਹਨ ਤੇ 25 ਸਤੰਬਰ ਤਕ ਇਸ ਦੀ ਸ਼ਿਪਿੰਗ ਸ਼ੁਰੂ ਹੋ ਜਾਵੇਗੀ।
ਇਹ ਤਾਰੀਖ ਅੱਗੇ ਵਧਾਉਣ ਪਿੱਛੇ ਮੁੱਖ ਕਾਰਨ ਇਹ ਹੈ ਕਿ ਇਸ ਫ਼ੋਨ ਦੀ ਉਮੀਦ ਤੋਂ ਕਈ ਗੁਣਾ ਜ਼ਿਆਦਾ ਮੰਗ। ਜੀਓ ਫ਼ੋਨ ਨੂੰ ਆਸ ਤੋਂ ਕਿਤੇ ਜ਼ਿਆਦਾ ਲੋਕਾਂ ਨੇ ਬੁੱਕ ਕੀਤਾ ਹੈ।
ਜੀਓ ਫ਼ੋਨ ਦੀ ਸ਼ਿਪਿੰਗ ਜੋ ਸਤੰਬਰ ਮਹੀਨੇ ਦੇ ਪਹਿਲੇ ਹਫ਼ਤੇ ਵਿੱਚ ਸ਼ੁਰੂ ਹੋਣ ਵਾਲੀ ਸੀ, ਹੁਣ ਖ਼ਬਰ ਹੈ ਕਿ ਇਸ ਫ਼ੋਨ ਦੀ ਸ਼ਿਪਿੰਗ ਕੁਝ ਦਿਨ ਅੱਗੇ ਪਾ ਦਿੱਤੀ ਹੈ। ਹੁਣ ਜੀਓ ਫ਼ੋਨ 25 ਸਤੰਬਰ ਤੋਂ ਆਪਣਾ ਖਰੀਦਦਾਰਾਂ ਕੋਲ ਪਹੁੰਚਣਾ ਸ਼ੁਰੂ ਹੋ ਜਾਵੇਗਾ।
ਜੀਓ ਫ਼ੋਨ ਖਰੀਦਣ ਦੀ ਚਾਹ ਰੱਖਣ ਵਾਲਿਆਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਹੋ ਰਹੀਆਂ ਹਨ। ਇਸ ਫ਼ੋਨ ਦੀ ਬੁਕਿੰਗ ਵੀ ਰੋਕ ਦਿੱਤੀ ਗਈ ਹੈ। ਅਜਿਹਾ ਗਾਹਕਾਂ ਤੋਂ ਮਿਲਣ ਵਾਲੇ ਜ਼ਬਰਦਸਤ ਹੁੰਗਾਰੇ ਕਾਰਨ ਕੀਤਾ ਗਿਆ ਹੈ। ਇਸ ਵਿੱਚ ਜਿਨ੍ਹਾਂ ਲੋਕਾਂ ਨੇ ਜੀਓ ਫ਼ੋਨ ਦੀ ਬੁਕਿੰਗ ਕਰ ਲਈ ਹੈ, ਉਨ੍ਹਾਂ ਲਈ ਇਹ ਜ਼ਰੂਰੀ ਖ਼ਬਰ ਹੈ।
- - - - - - - - - Advertisement - - - - - - - - -