ਜੀਓ ਦੀ ਟੱਕਰ 'ਚ ਵੋਡਾਫੋਨ ਦਾ ਨਵਾਂ ਪਲਾਨ
ਹਾਲਾਂਕਿ ਮੁਫਤ ਕਾਲਿੰਗ ਲਈ ਵੋਡਾਫੋਨ ਨੇ ਇੱਕ ਸੀਮਾ ਰੱਖੀ ਹੈ। ਇਸ ਵਿੱਚ 300 ਮਿੰਟ ਹਰ ਦਿਨ ਕਾਲਿੰਗ ਲਈ ਮੁਫਤ ਤੇ ਉੱਥੇ ਹੀ ਹਫਤੇ ਦੇ 1200 ਮਿੰਟ ਤੋਂ ਜ਼ਿਆਦਾ ਕਾਲਿੰਗ ਨਹੀਂ ਹੋ ਸਕਦੀ।
ਇਸ ਵਿੱਚ ਉਪਭੋਗਤਾ ਨੂੰ 84 ਜੀਬੀ ਡੇਟਾ ਤੇ ਮੁਫਤ ਕਾਲਿੰਗ ਤੇ ਮੈਸੇਜ ਵੀ ਮਿਲਣਗੇ। 445 ਰੁਪਏ ਦੇ ਪਹਿਲੇ ਰੀਚਾਰਜ ਤੋਂ ਬਾਅਦ ਇਹ ਲਾਭ 352 ਰੁਪਏ ਵਿੱਚ ਮਿਲਣਗੇ।
ਇਸ ਤੋਂ ਇਲਾਵਾ ਵੋਡਾਫੋਨ ਨੇ ਹਾਲ ਹੀ ਵਿੱਚ 352 ਰੁਪਏ ਦੀ ਕੀਮਤ ਦਾ ਨਵਾਂ ਪਲਾਨ ਸਟੂਡੈਂਟ ਸਰਵਾਈਵਲ ਕਿੱਟ ਵੀ ਉਤਾਰਿਆ ਹੈ। ਇਸ ਅਧੀਨ 84 ਦਿਨਾਂ ਲਈ ਵਿਦਿਆਰਥੀਆਂ ਨੂੰ ਹਰ ਦਿਨ 1 ਜੀ.ਬੀ. 4G/3G ਡੇਟਾ, ਰਿਆਇਤੀ ਕੂਪਨ, ਮੈਸੰਜਰ ਬੈਗ ਮੁਫ਼ਤ ਦਿੱਤਾ ਜਾ ਰਿਹਾ ਹੈ।
ਵੋਡਾਫੋਨ ਸਰਵਾਈਵਲ ਕਿੱਟ ਦਿੱਲੀ-ਐਨ.ਸੀ.ਆਰ. ਦੇ ਵਿਦਿਆਰਥੀਆਂ ਵੀ ਲਿਆਂਦਾ ਗਿਆ ਹੈ।
ਇਹ ਪਲਾਨ ਕੰਪਨੀ ਦੇ ਕਿਸੇ ਵੀ ਆਫਲਾਈਨ ਸਟੋਰ, ਅਧਿਕਾਰਤ ਸਟੋਰ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇਹ ਪਲਾਨ MyVodafone 'ਤੇ ਵੀ ਉਪਲਬਧ ਹੈ।
ਇਹ ਪਲਾਨ ਰਾਜਸਥਾਨ ਖੇਤਰ ਦੇ ਪ੍ਰੀ-ਪੇਡ ਗਾਹਕਾਂ ਲਈ ਹੈ। ਇਸ ਪਲਾਨ ਵਿੱਚ ਹਰ ਉਪਭੋਗਤਾ ਨੂੰ 1 ਜੀ.ਬੀ. 4G ਡੇਟਾ FUP ਸੀਮਾ ਨਾਲ ਮਿਲੇਗਾ। ਜੇਕਰ ਉਪਭੋਗਤਾ 4G ਨੈਟਵਰਕ ਵਰਤ ਨਹੀਂ ਪਾ ਰਿਹਾ ਤਾਂ ਉਹ 2G/3G ਨੈਟਵਰਕ 'ਤੇ ਇੰਟਰਨੈੱਟ ਵਰਤ ਸਕਦਾ ਹੈ।
ਵੋਡਾਫੋਨ ਦੇ ਪ੍ਰੀ-ਪੇਡ ਉਪਭੋਗਤਾਵਾਂ ਨੂੰ 348 ਰੁਪਏ ਵਿੱਚ ਰੋਜ਼ਾਨਾ 1 ਜੀਬੀ ਡੇਟਾ ਤੇ ਅਸੀਮਤ ਕਾਲਾਂ ਮਿਲਣਗੀਆਂ। ਇਸ ਪਲਾਨ ਦੀ ਮਿਆਦ 28 ਦਿਨਾਂ ਦੀ ਹੋਵੇਗੀ।
ਰਿਲਾਇੰਸ ਜੀਓ ਦੇ ਟੈਰਿਫ ਪਲਾਨ ਦੇ ਜਵਾਬ ਵਿੱਚ ਵੋਡਾਫੋਨ ਨੇ ਆਪਣੇ ਗਾਹਕਾਂ ਲਈ ਹੁਣ ਨਵਾਂ ਟੈਰਿਫ ਪਲਾਨ ਲਾਂਚ ਕੀਤਾ ਹੈ।