ਜੀਪ ਕੰਪਾਸ ਨੂੰ ਟੱਕਰ ਦੇਵੇਗੀ ਫ਼ੌਕਸਵੈਗਨ ਦੀ ਇਹ ਕਾਰ
ਕੌਮਾਂਤਰੀ ਬਾਜ਼ਾਰ ਵਿੱਚ ਇਸ ਦਾ ਸਿੱਧਾ ਮੁਕਾਬਲਾ ਜੀਪ ਕੰਪਾਸ ਨਾਲ ਹੋਵੇਗਾ। ਜਿਵੇਂ ਕੰਪਾਸ ਨੂੰ ਭਾਰਤ ਵਿੱਚ ਚੰਗਾ ਹੁੰਗਾਰਾ ਮਿਲਿਆ ਹੈ, ਉਸ ਤੋਂ ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਫ਼ੌਕਸਵੈਗਨ ਆਪਣੀ ਨਵੀਂ ਐਸ.ਯੂ.ਵੀ. ਨੂੰ ਭਾਰਤ ਵਿੱਚ ਉਤਾਰੇਗੀ। ਇਸ ਦੀ ਕੀਮਤ 18 ਲੱਖ ਰੁਪਏ ਦੇ ਨੇੜੇ-ਤੇੜੇ ਹੋ ਸਕਦੀ ਹੈ।
ਫ਼ੌਕਸਵੈਗਨ ਆਪਣੀ ਨਵੀਂ ਕਾਰ ਨੂੰ ਇਸੇ ਸਾਲ ਚੀਨ ਵਿੱਚ ਉਤਾਰੇਗਾ।
ਇੰਜਣ ਦੀ ਗੱਲ ਕਰੀਏ ਤਾਂ ਇਸ ਵਿੱਚ ਸਕੋਡਾ ਕਾਰੌਕ ਵਾਂਗ 1.0 ਲੀਟਰ ਦਾ ਪੈਟਰੋਲ, 1.5 ਲੀਟਰ ਟਰਬੋਚਾਰਜਡ ਪੈਟ੍ਰੋਲ, 1.6 ਲੀਟਰ ਡੀਜ਼ਲ ਤੇ 2.0 ਲੀਟਰ ਡੀਜ਼ਲ ਇੰਜਨ ਦਾ ਵਿਕਲਪ ਰੱਖਿਆ ਜਾ ਸਕਦਾ ਹੈ, ਜੋ 6-ਸਪੀਡ ਮੈਨੂਅਲ ਤੇ 7-ਸਪੀਡ ਡੀ.ਐਸ.ਜੀ. ਆਟੋਮੈਟਿਕ ਗੇਅਰਬਾਕਸ ਦਾ ਵਿਕਲਪ ਦਿੱਤਾ ਜਾ ਸਕਦਾ ਹੈ।
ਫ਼ੌਕਸਵੈਗਨ ਟੀ-ਰੌਕ ਕੱਦ ਕਾਠੀ ਦੇ ਮਾਮਲੇ ਵਿੱਚ ਸਕੋਡਾ ਕਾਰੌਕ ਤੋਂ ਥੋੜ੍ਹੀ ਛੋਟੀ ਹੈ। ਕਿਆਸ ਲਾਏ ਜਾ ਰਹੇ ਹਨ ਕਿ ਨਵੀਂ ਫ਼ੌਕਸ ਐਸ.ਯੂ.ਵੀ. ਵਿੱਚ ਸਕੋਟਾ ਕਾਰੌਕ ਵਰਗੀਆਂ ਖ਼ੂਬੀਆਂ ਮਿਲਣਗੀਆਂ। ਇਸ ਵਿੱਚ 12.3 ਇੰਚ ਦੀ ਡਿਜੀਟਲ ਇੰਸਟਰੂਮੈਂਟ ਕਲੱਸਟਰ, ਮਾਡਿਊਲਰ ਇੰਫੋਟੇਨਮੈਂਟ ਮੈਟ੍ਰਿਕਸ ਟੱਚਸਕ੍ਰੀਨ ਸਿਸਟਮ, ਐਲ.ਈ.ਡੀ. ਹੈੱਡਲੈਂਪਸ ਤੇ ਟੇਲਲੈਂਪਸ ਦਿੱਤੇ ਜਾ ਸਕਦੇ ਹਨ।
ਫ਼ੌਕਸਵੈਗਨ ਦੀ ਚਾਈਨੀਜ਼ ਫਰਮ ਵੱਲੋਂ ਤਿਆਰ ਕੀਤੀ ਗਈ ਇਹ ਪਹਿਲੀ ਕਾਰ ਹੋਵੇਗੀ, ਜਿਸ ਨੂੰ ਕੌਮਾਂਤਰੀ ਪੱਧਰ 'ਤੇ ਉਤਾਰਿਆ ਜਾਵੇਗਾ। ਯੂਰਪ ਵਿੱਚ ਇਸ ਨੂੰ ਪੇਸ਼ ਨਹੀਂ ਕੀਤਾ ਜਾਵੇਗਾ ਕਿਉਂਕਿ ਉੱਥ ਪਹਿਲਾਂ ਤੋਂ ਹੀ ਇਸ ਨਾਲ ਮੇਲ ਖਾਂਦੀ ਟੀ-ਰੌਕ ਮੌਜੂਦ ਹੈ।
ਫ਼ੌਕਸ ਐਸ.ਯੂ.ਵੀ. ਨੂੰ ਕੰਪਨੀ ਦੇ ਐਮ.ਕਿਊ.ਬੀ. ਪਲੇਟਫਾਰਮ 'ਤੇ ਤਿਆਰ ਕੀਤਾ ਜਾਵੇਗਾ। ਇਸੇ ਪਲੇਟਫਾਰਮ 'ਤੇ ਸਕੋਡਾ ਕਾਰੌਕ ਨੂੰ ਵੀ ਤਿਆਰ ਕੀਤਾ ਜਾਵੇਗਾ। ਸਕੋਡਾ ਕਾਰੌਕ ਨੂੰ ਯੇਤੀ ਦੀ ਥਾਂ 'ਤੇ ਉਤਾਰਿਆ ਜਾਵੇਗਾ।
ਫ਼ੌਕਸਵੈਗਨ ਇਨ੍ਹੀਂ ਦਿਨੀ ਮੱਧ ਆਕਾਰੀ ਐਸ.ਯੂ.ਵੀ. 'ਤੇ ਕੰਮ ਕਰ ਰਹੀ ਹੈ। ਇਸ ਨੂੰ ਫ਼ਿਲਹਾਲ 'ਫ਼ੌਕਸ-ਐਸ.ਯੂ.ਵੀ.' ਕੋਡਨੇਮ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਇਸ ਨੂੰ ਅਗਸਤ 2018 ਵਿੱਚ ਚੀਨ 'ਚ ਉਤਾਰਿਆ ਜਾਵੇਗਾ। ਫ਼ੌਕਸਵੈਗਨ ਕਾਰਾਂ ਦੀ ਰੇਂਜ ਵਿੱਚ ਇਸ ਨੂੰ ਟੀ-ਕ੍ਰਾਸ ਤੇ ਟਿਗੂਆਨ ਦੇ ਦਰਮਿਆਨ ਰੱਖਿਆ ਜਾਵੇਗਾ। ਇਸ ਦਾ ਮੁਕਾਬਲਾ ਸਿੱਧੇ ਤੌਰ 'ਤੇ ਜੀਪ ਕੰਪਾਸ ਨਾਲ ਹੋਵੇਗਾ।