ਹੁਣ WhatsApp ਵਰਤਦੇ ਸਮੇਂ ਹੀ ਮਾਣੋ ਯੂ-ਟਿਊਬ ਦਾ ਆਨੰਦ
ਏਬੀਪੀ ਸਾਂਝਾ | 18 Jan 2018 06:59 PM (IST)
1
ਕੰਪਨੀ ਇਸ ਫੀਚਰ ਨੂੰ ਐਂਡ੍ਰੌਇਡ ਪਲੇਟਫਾਰਮ 'ਤੇ ਵੀ ਛੇਤੀ ਹੀ ਸ਼ੁਰੂ ਕਰ ਦੇਵੇਗੀ।
2
ਨਵੇਂ ਫੀਚਰ ਨੂੰ ਵ੍ਹੱਟਸਐਪ ਦੇ ਅੱਪਡੇਟਿਡ ਵਰਸ਼ਨ v2.18.11 ਵਿੱਚ ਵੇਖਿਆ ਜਾ ਸਕਦਾ ਹੈ।
3
ਪਹਿਲਾਂ ਇਹ ਯੂ-ਟਿਊਬ ਐਪ ਜਾਂ ਇੰਟਰਨੈੱਟ ਬ੍ਰਾਊਜ਼ਰ ਵਿੱਚ ਖੁੱਲ੍ਹਦਾ ਸੀ।
4
ਇਸ ਫੀਚਰ ਤਹਿਤ ਜੇਕਰ ਯੂਜ਼ਰ ਨੂੰ ਯੂ-ਟਿਊਬ ਦਾ ਲਿੰਕ ਮਿਲੇਗਾ ਤਾਂ ਇਸ 'ਤੇ ਕਲਿੱਕ ਕਰਦਿਆਂ ਹੀ ਉਹ ਵੀਡੀਓ ਐਪ ਵਿੱਚ ਹੀ ਚੱਲਣਾ ਸ਼ੁਰੂ ਹੋ ਜਾਵੇਗਾ।
5
ਇਸ PiP ਫੀਚਰ ਦੀ ਖਾਸੀਅਤ ਇਹ ਵੀ ਹੈ ਕਿ ਹੁਣ ਵੀਡੀਓ ਦੇਖਦੇ ਸਮੇਂ ਯੂਜ਼ਰ ਚੈਟ ਬਾਕਸ ਵਿੱਚ ਵੀ ਜਾ ਸਕਦਾ ਹੈ। ਇਸ ਵੀਡੀਓ ਬਬਲ ਨਾਲ ਪਲੇਅ, ਪੌਜ਼, ਵਿੰਡੋ ਬੰਦ ਕਰਨ ਤੇ ਫੁੱਲ ਸਕ੍ਰੀਨ ਕਰਨ ਦਾ ਵਿਕਲਪ ਵੀ ਦਿੱਤਾ ਗਿਆ ਹੈ।
6
ਵ੍ਹੱਟਸਐਪ ਨੇ iOS ਯੂਜ਼ਰਜ਼ ਲਈ ਸਭ ਤੋਂ ਵੱਧ ਉਡੀਕੇ ਜਾਣ ਵਾਲੇ ਫੀਚਰ ਯੂ-ਟਿਊਬ ਪਿਕਚਰ-ਇਨ-ਪਿਕਚਰ ਯਾਨੀ PiP ਫੀਚਰ ਸ਼ੁਰੂ ਹੋ ਗਿਆ ਹੈ।