ਸ਼ਿਓਮੀ ਦਾ ਵੱਡਾ ਧਮਾਕਾ, ਆ ਰਿਹਾ ਜੇਬ ਲਈ ਹਲਕਾ ਪਰ ਫੀਚਰਜ਼ ਦੇ ਮਾਮਲੇ 'ਚ ਭਾਰੀ ਸਮਾਰਟਫ਼ੋਨ
ਫੋਨ ਵਿੱਚ 8MP ਦਾ ਰੀਅਰ ਤੇ 5MP ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। ਕੁਨੈਕਟੀਵਿਟੀ ਦੀ ਗੱਲ ਕਰੀਏ ਤਾਂ ਇਸ ਵਿੱਚ 4G ਵੋਲਟੀ, ਡੂਅਲ ਸਿਮ, ਬਲੂਟੁੱਥ, FM, ਮਾਈਕ੍ਰੋ USB, GPS ਤੇ ਵਾਈਫਾਈ ਦੀ ਸਹੂਲਤ ਦਿੱਤੀ ਗਈ ਹੈ। ਫੋਨ ਦੀ ਬੈਟਰੀ 3000mAh ਦੀ ਹੈ ਜੋ ਸੁਪਰ ਚਾਰਜ ਸਪੋਰਟ ਕਰਦੀ ਹੈ।
ਫੀਚਰਜ਼ ਦੀ ਗੱਲ ਕੀਤੀ ਜਾਏ ਤਾਂ ਫੋਨ ਵਿੱਚ 5 ਇੰਚ ਦੀ ਡਿਸਪਲੇਅ ਦਿੱਤੀ ਜਾ ਸਕਦੀ ਹੈ। ਇਹ ਕਵਾਲਕਾਮ ਸਨੈਪਡ੍ਰੈਗਨ 425 SoC ਪ੍ਰੋਸੈਸਰ, 1 GB ਰੈਮ ਤੇ 8 GB ਸਟੋਰੇਜ ਨਾਲ ਲੈਸ ਹੋਏਗਾ। ਫੋਨ ਵਿੱਚ ਮਾਈਕ੍ਰੋ ਐਸਡੀ ਕਾਰਡ ਦਾ ਵੀ ਵਿਕਲਪ ਦਿੱਤਾ ਗਿਆ ਹੈ।
ਫੋਨ ਵਿੱਚ ‘#AapkiNayiDuniya’ ਹੈਸ਼ਟੈਗ ਦਾ ਇਸਤੇਮਾਲ ਕੀਤਾ ਗਿਆ ਹੈ। ਇਹ ਫੋਨ ਯੂਰੋਪ ਵਿੱਚ ਲਾਂਚ ਹੋ ਚੁੱਕਿਆ ਹੈ। ਉੱਥੋ ਇਸ ਦੀ ਕੀਮਤ 6513 ਰੁਪਏ ਹੈ। ਭਾਰਤ ਵਿੱਚ ਵੀ ਇਹ ਫੋਨ ਘੱਟ ਬਜਟ ਵਾਲੇ ਪਹਿਲਾਂ ਤੋਂ ਮੌਜੂਦ ਸਮਾਰਟਫੋਨ ਨੂੰ ਸਖ਼ਤ ਟੱਕਰ ਦੇ ਸਕਦਾ ਹੈ।
ਕੰਪਨੀ ਨੇ ਇਸ ਫੋਨ ਦਾ ਟੀਜ਼ਰ ਲਾਂਚ ਕੀਤਾ ਸੀ। ਇਸ ਵਿੱਚ ਹਾਂਲਾਕਿ ਫੋਨ ਦੇ ਨਾਂ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਪਰ ਇਸ ਵਿੱਚ ਗੋ ਸ਼ਬਦ ਜਰੂਰ ਦੇਖਿਆ ਜਾ ਸਕਦਾ ਹੈ।
ਇਹ ਫੋਨ ਐਂਡ੍ਰੌਇਡ 8.1 ਓਰੀਓ ਗੋ ਐਡੀਸ਼ਨ ’ਤੇ ਉਨ੍ਹਾਂ ਸਮਾਰਟਫੋਨ ਲਈ ਕੰਮ ਕਰਦਾ ਹੈ ਜੋ ਘੱਟ ਰੈਮ ਤੇ ਮੈਮਰੀ ’ਤੇ ਕੰਮ ਕਰਦੇ ਹਨ। ਹੁਣ 19 ਮਾਰਚ ਨੂੰ ਸ਼ਿਓਮੀ ਇਹ ਫੋਨ ਭਾਰਤ ਵਿੱਚ ਲਾਂਚ ਕਰੇਗਾ।
ਚੰਡੀਗੜ੍ਹ: ਇਸ ਸਾਲ ਦੀ ਸ਼ੁਰੂਆਤ ਵਿੱਚ ਸ਼ਿਓਮੀ ਨੇ ਆਪਣੇ ਸਭ ਤੋਂ ਸਸਤੇ ਤੇ ਐਂਟਰੀ ਲੈਵਲ ਸਮਾਰਟਫੋਨ ਰੈਡ ਮੀ ਗੋ ਦਾ ਐਲਾਨ ਕੀਤਾ ਸੀ।