✕
  • ਹੋਮ

ਸ਼ਿਓਮੀ MiA1 'ਤੇ ਮਿਲ ਰਹੀ ਭਾਰੀ ਛੋਟ, ਡੂਅਲ ਕੈਮਰੇ ਵਾਲਾ ਫ਼ੋਨ ਖਰੀਦਣ ਦਾ ਸੁਨਹਿਰੀ ਮੌਕਾ

ਏਬੀਪੀ ਸਾਂਝਾ   |  06 Dec 2017 11:46 AM (IST)
1

ਫ਼ੋਨ ਵਿੱਚ 3080 mAh ਦੀ ਬੈਟਰੀ ਦਿੱਤੀ ਗਈ ਹੈ ਤੇ ਇਸ ਵਿੱਚ 4G VoLTE ਦੇ ਨਾਲ ਨਾਲ ਡੂਅਲ ਬੈਂਡ ਵਾਈ-ਫਾਈ, ਜੀ.ਪੀ.ਐੱਸ. ਆਦਿ ਹੋਰ ਜ਼ਰੂਰੀ ਫੀਚਰਜ਼ ਮੌਜੂਦ ਹਨ।

2

ਸੈਕੰਡਰੀ ਕੈਮਰੇ ਦੀ ਗੱਲ ਕਰੀਏ ਤਾਂ ਇਸ ਵਿੱਚ 5 ਮੈਗਾਪਿਕਸਲ ਦਾ ਫਰੰਟ ਫੇਸਿੰਗ ਕੈਮਰਾ ਦਿੱਤਾ ਗਿਆ ਹੈ।

3

ਇਸ ਵਿੱਚ 12 ਮੈਗਾਪਿਕਸਲ ਵਾਲਾ ਕੈਮਰਾ ਜਿਸ ਦਾ ਅਪਰਚਰ f/2.2 ਹੈ। ਮੁੱਖ ਕੈਮਰੇ ਦੀ ਜੋੜੀ ਵਾਈਡ ਐਂਗਲ ਲੈਂਜ਼ ਨਾਲ ਬਣਾਈ ਗਈ ਹੈ। ਪ੍ਰਮੁੱਖ ਕੈਮਰੇ 2 ਗੁਣਾ ਜ਼ੂਮ ਵੀ ਸਪੋਰਟ ਕਰਦਾ ਹੈ।

4

Mi A1 ਦਾ ਕੈਮਰਾ ਇਸ ਦੀ ਸਭ ਤੋਂ ਵੱਡੀ ਖ਼ੂਬੀ ਹੈ। ਇਸ ਕੀਮਤ ਵਿੱਚ ਡੂਅਲ ਕੈਮਰੇ ਵਾਲਾ ਇਹ ਇੱਕੋ-ਇੱਕ ਸਮਾਰਟਫ਼ੋਨ ਹੈ।

5

ਇਸ ਫ਼ੋਨ ਵਿੱਚ ਸਨੈਪਡ੍ਰੈਗਨ 625 ਪ੍ਰੋਸੈਸਰ ਤੇ 4 ਜੀ.ਬੀ. ਰੈਮ ਦਿੱਤੀ ਗਈ ਹੈ। MiA1 ਵਿੱਚ 64 ਜੀ.ਬੀ. ਇੰਟਰਨਲ ਸਟੋਰੇਜ ਹੈ ਤੇ ਇਸ ਨੂੰ ਵਧਾ ਕੇ 128 ਜੀ.ਬੀ. ਕੀਤਾ ਜਾ ਸਕਦਾ ਹੈ।

6

ਇਹ ਸ਼ਿਓਮੀ ਦਾ ਪਹਿਲਾ ਫ਼ੋਨ ਹੈ ਜੋ ਪੂਰੀ ਤੌਰ 'ਤੇ ਐਂਡ੍ਰੌਇਡ ਆਪ੍ਰੇਟਿੰਗ ਸਿਸਟਮ 'ਤੇ ਆਧਾਰਤ ਹੈ। ਵੱਡੀ ਗੱਲ ਇਹ ਹੈ ਕਿ ਇਸ ਸਮਾਰਟਫ਼ੋਨ ਵਿੱਚ ਐਂਡ੍ਰੌਇਡ O ਤੇ ਐਂਡ੍ਰੌਇਡ P ਤਕ ਅੱਪਡੇਟਸ ਵੀ ਮਿਲੇਗਾ।

7

ਇਹ ਛੋਟ 7 ਤੋਂ 9 ਦਸੰਬਰ ਤਕ ਫਲਿੱਪਕਾਰਟ ਤੇ ਕੰਪਨੀ ਦੇ ਔਨਲਾਈਨ ਸਟੋਰ mi.com 'ਤੇ ਮਿਲੇਗੀ।

8

ਇਸ ਫ਼ੋਨ ਦੀ ਕੀਮਤ 14,999 ਰੁਪਏ ਹੈ ਜੋ ਇਸ ਛੋਟ ਤਹਿਤ ਤੁਹਾਨੂੰ 12,999 ਰੁਪਏ ਵਿੱਚ ਪ੍ਰਾਪਤ ਹੋਵੇਗਾ।

9

ਸ਼ਾਓਮੀ ਦੇ ਫੈਨਜ਼ ਲਈ ਖੁਸ਼ਖਬਰੀ ਹੈ। ਕੰਪਨੀ ਦਾ ਪਹਿਲਾਂ ਐਂਡ੍ਰੌਇਡ ਸਮਾਰਟਫ਼ੋਨ MiA1 ਖਰੀਦਣ ਦਾ ਇਹ ਬਿਹਤਰੀਨ ਮੌਕਾ ਹੈ। ਇਸ ਸਮਾਰਟਫ਼ੋਨ 'ਤੇ ਕੰਪਨੀ 2000 ਰੁਪਏ ਦੀ ਛੋਟ ਦੇ ਰਹੀ ਹੈ।

  • ਹੋਮ
  • Gadget
  • ਸ਼ਿਓਮੀ MiA1 'ਤੇ ਮਿਲ ਰਹੀ ਭਾਰੀ ਛੋਟ, ਡੂਅਲ ਕੈਮਰੇ ਵਾਲਾ ਫ਼ੋਨ ਖਰੀਦਣ ਦਾ ਸੁਨਹਿਰੀ ਮੌਕਾ
About us | Advertisement| Privacy policy
© Copyright@2025.ABP Network Private Limited. All rights reserved.