Doctor Clothes in Operation Theatre: ਅੱਜ ਕੱਲ੍ਹ ਦੇ ਇੰਨੇ ਵਿਅਸਤ ਜੀਵਨ 'ਚ ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਤੁਸੀਂ ਜਾਣਨਾ ਤਾਂ ਚਾਹੁੰਦੇ ਹੋ ਪਰ ਸਮੇਂ ਦੀ ਘਾਟ ਕਾਰਨ ਜਾਣ ਨਹੀਂ ਪਾਉਂਦੇ। ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਹਨ ਜਿਹਨਾਂ ਨੂੰ ਜਾਣਨ ਦੀ ਉਤਸੁਕਤਾ ਤਾਂ ਹੁੰਦੀ ਹੈ ਪਰ ਅਸੀਂ ਅਣਗੌਲਿਆ ਕਰ ਦਿੰਦੇ ਹਾਂ। ਅਜਿਹੀ ਹੀ ਇੱਕ ਚੀਜ਼ ਜੋ ਅਸੀਂ ਅਕਸਰ ਦੇਖਦੇ ਤਾਂ ਹਾਂ ਪਰ ਅਸੀਂ ਧਿਆਨ ਨਹੀਂ ਦਿੰਦੇ। ਕੀ ਤੁਸੀਂ ਕਦੇ ਦੇਖਿਆ ਹੈ ਕਿ ਓਪਰੇਸ਼ਨ ਥੀਏਟਰ ਵਿਚ ਹਰ ਡਾਕਟਰ ਤੇ ਨਰਸ ਹਰੇ ਜਾਂ ਨੀਲੇ ਰੰਗ ਦੇ ਕੱਪੜੇ ਕਿਉਂ ਪਹਿਨਦੇ ਹਨ? ਇਸ ਲਈ ਅੱਜ ਅਸੀਂ ਤੁਹਾਨੂੰ ਇਸ ਚੀਜ਼ ਦਾ ਰਾਜ਼ ਦੱਸਾਂਗੇ।
ਜੇਕਰ ਤੁਹਾਨੂੰ ਲੱਗਦਾ ਹੈ ਕਿ ਆਪਰੇਸ਼ਨ ਥੀਏਟਰ ਬਿਨਾਂ ਕਿਸੇ ਕਾਰਨ ਹਰਾ ਜਾਂ ਨੀਲਾ ਹੈ ਤਾਂ ਤੁਸੀਂ ਗਲਤ ਹੋ। ਅਪਰੇਸ਼ਨ ਥੀਏਟਰ ਵਿੱਚ ਇਨ੍ਹਾਂ ਦੋ ਰੰਗਾਂ ਨੂੰ ਪਹਿਨਣ ਦਾ ਇੱਕ ਖਾਸ ਕਾਰਨ ਹੈ।
ਇਹ ਹੈ ਕਾਰਨ
ਕਲੀਨਿਕਾਂ ਤੇ ਹਸਪਤਾਲਾਂ ਵਿੱਚ, ਡਾਕਟਰ ਮਰੀਜ਼ਾਂ ਦੀ ਜਾਂਚ ਕਰਨ ਲਈ ਚਿੱਟੇ ਕੱਪੜੇ ਪਹਿਨਦੇ ਹਨ ਪਰ ਓਟੀ 'ਤੇ ਆਉਂਦੇ ਹੀ ਉਨ੍ਹਾਂ ਦੇ ਕੱਪੜੇ ਹਰੇ ਜਾਂ ਨੀਲੇ ਹੋ ਜਾਂਦੇ ਹਨ। ਅਜਿਹਾ ਕਰਨ ਪਿੱਛੇ ਕੋਈ ਕਾਰਨ ਹੈ। ਅਜਿਹਾ ਡਾਕਟਰਾਂ ਤੇ ਨਰਸਾਂ ਦੀਆਂ ਅੱਖਾਂ ਨੂੰ ਆਰਾਮ ਦੇਣ ਲਈ ਕੀਤਾ ਜਾਂਦਾ ਹੈ। ਨਾਲ ਹੀ, ਇਨ੍ਹਾਂ ਰੰਗਾਂ ਨਾਲ ਜੁੜੇ ਕਈ ਵਿਗਿਆਨਕ ਕਾਰਨ ਹਨ। ਖੋਜ ਅਨੁਸਾਰ, ਇਹ ਕਿਹਾ ਜਾਂਦਾ ਹੈ ਕਿ ਸਰਜਰੀ ਦੌਰਾਨ, ਨਰਸਾਂ ਤੇ ਡਾਕਟਰ ਸਿਰਫ ਹਰੇ ਜਾਂ ਨੀਲੇ ਕੱਪੜੇ ਪਹਿਨਦੇ ਹਨ ਕਿਉਂਕਿ ਇਸ ਨਾਲ ਅੱਖਾਂ ਨੂੰ ਆਰਾਮ ਮਿਲਦਾ ਹੈ।
ਖੋਜਕਰਤਾਵਾਂ ਦਾ ਮੰਨਣਾ ਹੈ ਕਿ ਆਮ ਜੀਵਨ ਵਿੱਚ ਵੀ ਜੇਕਰ ਤੁਸੀਂ ਚਮਕਦਾਰ ਰੌਸ਼ਨੀ ਤੋਂ ਬਾਅਦ ਹਨੇਰੇ ਵਿੱਚ ਆਉਂਦੇ ਹੋ ਤਾਂ ਹਰੇ ਜਾਂ ਨੀਲੇ ਰੰਗ ਨਾਲ ਅੱਖਾਂ ਨੂੰ ਰੋਸ਼ਨੀ ਤੋਂ ਆਰਾਮ ਮਿਲਦਾ ਹੈ। ਇਹ ਦੋਵੇਂ ਰੰਗ ਆਰਾਮਦਾਇਕ ਮੰਨੇ ਜਾਂਦੇ ਹਨ ਜਿਸ ਨਾਲ ਅੱਖਾਂ ਨੂੰ ਆਰਾਮ ਮਿਲਦਾ ਹੈ। ਅਪਰੇਸ਼ਨ ਦੌਰਾਨ ਨਰਸ ਤੇ ਡਾਕਟਰ ਦੋਵਾਂ ਨੂੰ ਬਹੁਤ ਸਾਵਧਾਨ ਰਹਿਣਾ ਪੈਂਦਾ ਹੈ, ਜਿਸ ਕਾਰਨ ਉਨ੍ਹਾਂ ਨੂੰ ਸਿਰਫ਼ ਇਹ ਰੰਗ ਪਹਿਨਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਤਾਂ ਜੋ ਉਹ ਪੂਰੀ ਇਕਾਗਰਤਾ ਨਾਲ ਅਪਰੇਸ਼ਨ ਕਰ ਸਕਣ।
ਇਹ ਹੈ ਵਿਗਿਆਨਕ ਕਾਰਨ
ਜੇਕਰ ਇਸ ਦੇ ਪਿੱਛੇ ਵਿਗਿਆਨਕ ਕਾਰਨ ਦੀ ਗੱਲ ਕਰੀਏ ਤਾਂ ਮਨੁੱਖੀ ਅੱਖ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਇਹ ਲਾਲ, ਹਰੇ ਅਤੇ ਨੀਲੇ ਰੰਗਾਂ ਨੂੰ ਆਸਾਨੀ ਨਾਲ ਦੇਖ ਸਕੇ। ਪਰ ਸੂਰਜ ਦੀ ਰੌਸ਼ਨੀ ਵਿੱਚ ਰੰਗਾਂ ਨੂੰ ਮਿਲਾਉਣ ਨਾਲ, ਉਹ ਇੱਕ ਵੱਖਰੇ ਰੰਗ ਵਿੱਚ ਬਦਲ ਜਾਂਦੇ ਹਨ, ਜੋ ਸਾਡੀ ਨਜ਼ਰ ਵਿੱਚ ਆਉਂਦਾ ਹੈ। ਕਿਸੇ ਵੀ ਸਰਜਰੀ ਦੌਰਾਨ ਆਪਰੇਸ਼ਨ ਥੀਏਟਰ ਵਿੱਚ ਸਰਜਨਾਂ ਦੇ ਆਲੇ-ਦੁਆਲੇ ਵੱਖ-ਵੱਖ ਤਰ੍ਹਾਂ ਦੀਆਂ ਲਾਈਟਾਂ ਜਗਾਈਆਂ ਜਾਂਦੀਆਂ ਹਨ। ਅਜਿਹੇ 'ਚ ਉਹਨਾਂ ਦੀਆਂ ਅੱਖਾਂ 'ਚ ਕੋਈ ਕਨਫਿਊਜ਼ਨ ਨਹੀਂ ਰਹਿੰਦਾ ਹੈ, ਜਿਸ ਕਾਰਨ ਉਹ ਸਰਜਰੀ ਕਰਦੇ ਸਮੇਂ ਇਹ ਦੋਵੇਂ ਰੰਗ ਚੁਣਦੇ ਹਨ ।