ਵਿੱਚ ਮਹਿਜ਼ ਇੱਕ ਦਿਨ ਬਾਕੀ ਬਚਿਆ ਹੈ ਕਿਉਂਕਿ ਇੱਥੇ 30 ਨਵੰਬਰ ਨੂੰ ਵੋਟਾਂ ਪੈਣ ਜਾ ਰਹੀਆਂ ਹਨ ਪਰ ਇਸ ਤੋਂ ਪਹਿਲਾਂ ਹੀ ਤੇਲੰਗਾਨਾ ਨੇ ਇੱਕ ਰਿਕਾਰਡ ਆਪਣੇ ਨਾਅ ਕਰ ਲਿਆ ਹੈ। ਦਰਅਸਲ ਇੱਥੇ ਮਹਿਲਾ ਵੋਟਰਾਂ ਦੀ ਗਿਣਤੀ ਪੁਰਸ਼ ਵੋਟਰਾਂ ਤੋਂ ਜ਼ਿਆਦਾ ਹੈ। ਚੋਣ ਕਮਿਸ਼ਨ ਵੱਲੋਂ ਜਾਰੀ ਵੋਟਰ ਲਿਸਟ ਮੁਤਾਬਕ, ਤੇਲੰਗਾਨਾ ਵਿੱਚ ਵੋਟਰਾਂ ਦੀ ਗਿਣਤੀ 3,26,18,205 ਹੈ ਜਦੋਂ ਕਿ ਪੁਰਸ਼ਾਂ ਦੀ ਗਿਣਤੀ 1,62,98,418 ਤੇ ਮਹਿਲਾ ਵੋਟਰਾਂ ਦੀ ਗਿਣਤੀ 1,63,01,705 ਹੈ।
ਗੱਲ ਮਹਿਲਾ ਵੋਟਰਾਂ ਦੀ ਹੋ ਰਹੀ ਹੈ ਤਾਂ ਵੋਟਾਂ ਤੋਂ ਪਹਿਲਾਂ ਅੱਜ ਦੀ ਤਾਰੀਕ ( 28 ਨਵੰਬਰ) ਵੀ ਇਨ੍ਹਾਂ ਲਈ ਬਹੁਤ ਖ਼ਾਸ ਹੈ। 28 ਨਵੰਬਰ 1893 ਨੂੰ ਹੀ ਨਿਊਜ਼ੀਲੈਂਡ ਵਿੱਚ ਮਹਿਲਾਵਾਂ ਨੇ ਪਹਿਲੀ ਵਾਰ ਵੋਟ ਦਿੱਤੀ ਸੀ। WCTX ਦੀ ਅਗਵਾਈ ਵਿੱਚ ਮਹਿਲਾਵਾਂ ਨੂੰ ਇਸ ਅਧਿਕਾਰ ਲਈ 13 ਸਾਲ ਅੰਦੋਲਨ ਕਰਨਾ ਪਿਆ ਸੀ।
82 ਫ਼ੀਸਦ ਮਹਿਲਾਵਾਂ ਨੇ ਕੀਤਾ ਸੀ ਮਤਦਾਨ
WCTU ਤੇ ਇਸ ਦੀ ਲੀਡਰ ਕੇਟ ਸ਼ੇਪਰਥ ਦੇ ਸੰਘਰਸ਼ ਤੋਂ ਬਾਅਦ 28 ਨਵੰਬਰ 1893 ਵਿੱਚ ਨਿਊਜ਼ੀਲੈਂਡ ਦੀਆਂ ਆਮ ਚੋਣਾਂ ਵਿੱਚ ਮਹਿਲਾਵਾਂ ਨੂੰ ਵੋਟ ਪਾਉਣ ਦਾ ਅਧਿਕਾਰ ਮਿਲਿਆ ਸੀ ਉਸ ਵੇਲੇ 82 ਫ਼ੀਸਦੀ ਮਹਿਲਾਵਾਂ ਨੇ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕੀਤੀ ਸੀ। ਇਸ ਅੰਦੋਲਨ ਦੇ ਦੌਰਾਨ ਕੇਟ ਨੇ 32 ਹਜ਼ਾਰ ਔਰਤਾਂ ਤੋਂ ਇੱਕ ਪਟੀਸ਼ਨ ਉੱਤੇ ਸਾਇਨ ਕਰਵਾਏ ਸਨ।
ਅੱਜ ਹੀ ਦਿਨ ਇੰਦਰਾਣੀ ਸਿੰਘ ਨੇ ਹਾਸਲ ਕੀਤੀ ਸੀ ਇਹ ਉਪਲੱਭਧੀ
ਇੱਕ ਹੋਰ ਮਾਮਲੇ ਵਿੱਚ ਅੱਜ ਦਾ ਦਿਨ ਔਰਤਾਂ ਦੇ ਨਾਂਅ ਹੈ। 28 ਨਵੰਬਰ 1996 ਵਿੱਚ ਭਾਰਤੀ ਮੂਲ ਦੀ ਇੰਦਰਾਣੀ ਸਿੰਘ ਨੇ ਏਅਰਬਸ A-300 ਜਹਾਜ਼ ਨੂੰ ਉਡਾ ਕੇ ਇਤਿਹਾਸ ਬਣਾਇਆ ਸੀ। ਉਹ ਅਜਿਹਾ ਕਰਨ ਵਾਲੀ ਪਹਿਲੀ ਮਹਿਲਾ ਸੀ।
ਮਾਗ੍ਰੈਟ ਥੈਚਰ ਨੇ 28 ਨਵੰਬਰ ਨੂੰ ਦਿੱਤਾ ਸੀ ਅਸਤੀਫ਼ਾ
28 ਨਵੰਬਰ ਨੂੰ ਮਹਿਲਾਵਾਂ ਨਾਲ ਜੁੜੇ ਮਾਮਲੇ ਇੱਥੇ ਹੀ ਖ਼ਤਮ ਨਹੀਂ ਹੁੰਦੇ। ਅੱਜ ਹੀ ਦੇ ਦਿਨ 1990 ਵਿੱਚ ਬ੍ਰਿਟੇਨ ਦੀ 'ਆਇਰਲਨ ਲੇਡੀ' ਦੇ ਨਾਂਅ ਨਾਲ ਮਸ਼ਹੂਰ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਮਾਗ੍ਰੈਟ ਥੈਚਰ ਨੇ ਬ੍ਰਿਟੇਨ ਦੀ ਮਹਾਰਾਨੀ ਨੂੰ ਆਪਣਾ ਅਸਤੀਫ਼ਾ ਦਿੱਤਾ ਸੀ। ਉਹ 11 ਸਾਲ ਪ੍ਰਧਾਨ ਮੰਤਰੀ ਰਹੇ।
28 ਨਵੰਬਰ ਨੂੰ ਜੁੜਿਆ ਕੁਝ ਹੋਰ ਇਤਿਹਾਸ
1660: 28 ਨਵੰਬਰ ਨੂੰ ਲੰਡਨ ਵਿੱਚ ਰਾਇਲ ਸੁਸਾਇਟੀ ਦਾ ਗਠਨ ਕੀਤਾ ਗਿਆ ਸੀ।
1676: ਫਰਾਂਸ ਨੇ ਬੰਗਾਲ ਦੀ ਖਾੜੀ ਦੇ ਤੱਟ 'ਤੇ ਪੂਰਬੀ ਭਾਰਤ ਦੀ ਇੱਕ ਮਹੱਤਵਪੂਰਨ ਬੰਦਰਗਾਹ ਪੁਡੂਚੇਰੀ 'ਤੇ ਕਬਜ਼ਾ ਕਰ ਲਿਆ।
1814: ਲੰਡਨ ਦਾ ਟਾਈਮਜ਼ ਪਹਿਲੀ ਵਾਰ ਆਟੋਮੈਟਿਕ ਪ੍ਰਿੰਟਿੰਗ ਮਸ਼ੀਨ ਨਾਲ ਛਾਪਿਆ ਗਿਆ।
1821: ਪਨਾਮਾ ਨੇ ਸਪੇਨ ਤੋਂ ਆਜ਼ਾਦੀ ਦਾ ਐਲਾਨ ਕੀਤਾ।
1912: ਇਸਮਾਈਲ ਕਾਦਰੀ ਨੇ ਤੁਰਕੀ ਤੋਂ ਅਲਬਾਨੀਆ ਦੀ ਆਜ਼ਾਦੀ ਦਾ ਐਲਾਨ ਕੀਤਾ।
1954: ਮਹਾਨ ਭੌਤਿਕ ਵਿਗਿਆਨੀ ਐਨਰੀਕੋ ਫਰਮੀ ਦਾ ਦਿਹਾਂਤ।
1956: ਚੀਨ ਦੇ ਪ੍ਰਧਾਨ ਮੰਤਰੀ ਚੌ ਐਨ ਲਾਈ ਨੇ ਭਾਰਤ ਦਾ ਦੌਰਾ ਕੀਤਾ।
1962: ਬੰਗਾਲ ਦੇ ਮਸ਼ਹੂਰ ਨੇਤਰਹੀਣ ਗਾਇਕ ਕੇਸੀ ਡੇ ਦਾ ਦਿਹਾਂਤ।
1966: ਡੋਮਿਨਿਕਨ ਰੀਪਬਲਿਕ ਨੇ ਸੰਵਿਧਾਨ ਨੂੰ ਅਪਣਾਇਆ।
1997: ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।
2012: ਸੀਰੀਆ ਦੀ ਰਾਜਧਾਨੀ ਦਮਿਸ਼ਕ ਵਿੱਚ ਦੋ ਕਾਰ ਬੰਬ ਧਮਾਕਿਆਂ ਵਿੱਚ 54 ਦੀ ਮੌਤ ਹੋ ਗਈ ਅਤੇ 120 ਜ਼ਖਮੀ ਹੋਏ।