ਭਾਰਤ ਦੇ ਸਾਰੇ ਸ਼ਹਿਰਾਂ 'ਚ ਜ਼ਮੀਨ ਦੀ ਖਰੀਦੋ-ਫਰੋਖਤ ਤੇਜ਼ੀ ਨਾਲ ਹੋ ਰਹੀ ਹੈ। ਇਸ ਖਰੀਦ-ਵੇਚ ਦੌਰਾਨ ਹੋਣ ਵਾਲੀ ਧੋਖਾਧੜੀ ਨੂੰ ਰੋਕਣ ਲਈ ਸਰਕਾਰ ਨੇ ਦੋ ਪੇਪਰ ਲਾਜ਼ਮੀ ਕੀਤੇ ਹਨ। ਇਸ ਤੋਂ ਇਲਾਵਾ, ਇਹ ਪ੍ਰਣਾਲੀ ਦੇਸ਼ ਭਰ ਵਿੱਚ ਲਾਗੂ ਕੀਤੀ ਗਈ ਹੈ।

ਖਬਰਾਂ ਮੁਤਾਬਕ ਸਰਕਾਰ ਨੇ ਜ਼ਮੀਨ ਦੀ ਖਰੀਦੋ-ਫਰੋਖਤ ਦੌਰਾਨ ਇਕ ਨਵਾਂ ਨਿਯਮ ਲਾਗੂ ਕੀਤਾ ਹੈ, ਜਿਸ ਤਹਿਤ ਜ਼ਮੀਨ ਵੇਚਣ ਵਾਲੇ ਨੂੰ ਆਪਣਾ ਪੈਨ ਕਾਰਡ ਜਾਂ ਫਾਰਮ ਨੰਬਰ 16 ਦਿਖਾਉਣਾ ਹੋਵੇਗਾ। ਇਸ ਦੇ ਨਾਲ ਹੀ ਖਰੀਦਦਾਰ ਨੂੰ ਆਪਣੇ ਪੈਨ ਕਾਰਡ ਅਤੇ ਆਧਾਰ ਨੰਬਰ ਦੀ ਕਾਪੀ ਵੀ ਜਮ੍ਹਾ ਕਰਾਉਣੀ ਹੋਵੇਗੀ।

ਤੁਹਾਨੂੰ ਦੱਸ ਦੇਈਏ ਕਿ ਸਰਕਾਰ ਨੇ ਇਸ ਪ੍ਰਣਾਲੀ ਨੂੰ ਸਾਲ 2023 ਵਿੱਚ ਹੀ ਲਾਗੂ ਕੀਤਾ ਸੀ। ਇਸ ਪ੍ਰਣਾਲੀ ਨਾਲ ਹੁਣ ਕੋਈ ਵੀ ਵਿਅਕਤੀ ਕਿਸੇ ਹੋਰ ਵਿਅਕਤੀ ਦੀ ਜ਼ਮੀਨ ਨਹੀਂ ਵੇਚ ਸਕੇਗਾ। ਨਾਲ ਹੀ, ਧੋਖਾਧੜੀ ਦੇ ਮਾਮਲੇ ਵਿੱਚ, ਆਧਾਰ ਕਾਰਡ ਦੀ ਮਦਦ ਨਾਲ ਜ਼ਮੀਨ ਵੇਚਣ ਵਾਲੇ ਦੀ ਪਛਾਣ ਕੀਤੀ ਜਾ ਸਕਦੀ ਹੈ।

 ਜ਼ਮੀਨ ਦੀ ਖਰੀਦੋ-ਫਰੋਖਤ ਲਈ ਇਹ 2 ਕਾਗਜ਼ ਜ਼ਰੂਰੀ 

1. ਜ਼ਮੀਨ ਵੇਚਣ ਵਾਲੇ ਨੂੰ ਆਪਣੇ ਪੈਨ ਕਾਰਡ ਦੀ ਕਾਪੀ ਜਾਂ ਫਾਰਮ ਨੰਬਰ 16 ਜਮ੍ਹਾ ਕਰਵਾਉਣਾ ਹੋਵੇਗਾ।

2. ਜ਼ਮੀਨ ਦੀ ਰਜਿਸਟਰੀ ਲਈ, ਖਰੀਦਦਾਰ ਨੂੰ ਆਪਣੇ ਪੈਨ ਕਾਰਡ ਅਤੇ ਆਧਾਰ ਕਾਰਡ ਦੀ ਇੱਕ ਕਾਪੀ ਵੀ ਜਮ੍ਹਾਂ ਕਰਾਉਣੀ ਪਵੇਗੀ।

 

ਜਮੀਨ ਖਰੀਦਦੇ ਸਮੇਂ ਇਹਨਾਂ ਗੱਲਾਂ ਦਾ ਧਿਆਨ ਰੱਖੋ

1. ਟਾਈਟਲ ਡੀਡ ਦੀ ਜਾਂਚ ਕਰੋ।

2. ਵਿਕਰੀ ਡੀਡ ਦੀ ਜਾਂਚ ਕਰੋ।

3. ਟੈਕਸ ਰਸੀਦ ਦੀ ਜਾਂਚ ਕਰੋ।

4. ਗਿਰਵੀ ਰੱਖੀ ਜ਼ਮੀਨ ਦੀ ਜਾਂਚ ਕਰੋ।