First Billionaire Independence India: ਅੱਜ ਜਦੋਂ ਅਸੀਂ ਦੇਸ਼ ਦੇ ਅਮੀਰ ਲੋਕਾਂ ਦੀ ਗੱਲ ਕਰਦੇ ਹਾਂ ਤਾਂ ਮੁਕੇਸ਼ ਅੰਬਾਨੀ, ਗੌਤਮ ਅਡਾਨੀ ਤੇ ਟਾਟਾ ਵਰਗੇ ਨਾਂ ਸਾਹਮਣੇ ਆਉਂਦੇ ਹਨ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਜਦੋਂ ਦੇਸ਼ ਨੂੰ ਆਜ਼ਾਦੀ ਮਿਲੀ ਸੀ ਤਾਂ ਭਾਰਤ ਦਾ ਪਹਿਲਾ ਅਰਬਪਤੀ ਕੌਣ ਸੀ? ਅਜਿਹੇ 'ਚ ਆਓ ਜਾਣਦੇ ਹਾਂ 1947 'ਚ ਦੇਸ਼ ਦਾ ਸਭ ਤੋਂ ਅਮੀਰ ਵਿਅਕਤੀ ਕੌਣ ਸੀ ਤੇ ਉਸ ਕੋਲ ਕਿੰਨੀ ਜਾਇਦਾਦ ਸੀ?


ਆਜ਼ਾਦ ਭਾਰਤ ਦਾ ਪਹਿਲਾ ਅਮੀਰ ਅਰਬਪਤੀ
15 ਅਗਸਤ 1947 ਨੂੰ ਦੇਸ਼ ਆਜ਼ਾਦ ਹੋਇਆ। ਉਸ ਸਮੇਂ ਦੇਸ਼ ਦੇ ਸਭ ਤੋਂ ਅਮੀਰ ਵਿਅਕਤੀ ਮੀਰ ਉਸਮਾਨ ਅਲੀ ਖ਼ਾਨ (Usman Ali Khan) ਸਨ। ਉਹ 1911 ਵਿੱਚ ਹੈਦਰਾਬਾਦ ਦਾ ਨਿਜ਼ਾਮ ਬਣੇ ਤੇ ਜਦੋਂ 1947 ਵਿੱਚ ਭਾਰਤ ਆਜ਼ਾਦ ਹੋਇਆ, ਉਦੋਂ ਵੀ ਉਹ ਹੈਦਰਾਬਾਦ ਦੇ ਨਿਜ਼ਾਮ ਸਨ। ਮੀਰ ਉਸਮਾਨ ਅਲੀ ਖਾਨ ਕੋਲ ਹੀਰੇ, ਸੋਨਾ, ਨੀਲਮ ਤੇ ਪੁਖਰਾਜ ਵਰਗੇ ਕੀਮਤੀ ਹੀਰਿਆਂ ਦੀਆਂ ਖਾਣਾਂ ਸਨ। ਕਿਹਾ ਜਾਂਦਾ ਹੈ ਕਿ ਸੋਨੇ ਦੀਆਂ ਇੱਟਾਂ ਨਾਲ ਭਰੇ ਟਰੱਕ ਉਨ੍ਹਾਂ ਦੇ ਬਾਗ ਵਿੱਚ ਖੜ੍ਹੇ ਰਹਿੰਦੇ ਸਨ। ਇੰਨਾ ਹੀ ਨਹੀਂ ਲਗਜ਼ਰੀ ਕਾਰਾਂ ਦਾ ਵੀ ਭੰਡਾਰ ਸੀ।


ਹੀਰੇ, ਨਿੱਜੀ ਜਹਾਜ਼ ਤੇ ਰੋਲਸ ਰਾਇਸ ਕਾਰਾਂ 
ਮੀਰ ਉਸਮਾਨ ਅਲੀ ਖਾਨ ਕੋਲ 185 ਕੈਰੇਟ ਦਾ ਜੈਕਬ ਹੀਰਾ ਸੀ, ਜਿਸ ਨੂੰ ਉਹ ਪੇਪਰਵੇਟ ਵਜੋਂ ਵਰਤਦੇ ਸੀ। ਉਸ ਹੀਰੇ ਦੀ ਕੀਮਤ 1340 ਕਰੋੜ ਰੁਪਏ ਸੀ। ਉਨ੍ਹਾਂ ਕੋਲ ਕਈ ਮਹਿੰਗੀਆਂ ਕਾਰਾਂ ਸਨ। ਕਿਹਾ ਜਾਂਦਾ ਹੈ ਕਿ ਜਦੋਂ ਰੋਲਸ-ਰਾਇਸ ਮੋਟਰ ਕਾਰਸ ਲਿਮਟਿਡ ਨੇ ਮੀਰ ਉਸਮਾਨ ਨੂੰ ਆਪਣੀ ਕਾਰ ਵੇਚਣ ਤੋਂ ਇਨਕਾਰ ਕਰ ਦਿੱਤਾ ਤਾਂ ਹੈਦਰਾਬਾਦ ਦੇ ਸ਼ਾਸਕ ਨੇ ਕੁਝ ਪੁਰਾਣੀਆਂ ਰੋਲਸ-ਰਾਇਸ ਕਾਰਾਂ ਖਰੀਦੀਆਂ ਤੇ ਉਨ੍ਹਾਂ ਨਾਲ ਕੂੜਾ ਸੁੱਟਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕੋਲ 50 ਰੋਲਸ ਰਾਇਸ ਕਾਰਾਂ ਸਨ। ਉਨ੍ਹਾਂ ਕੋਲ ਇੱਕ ਨਿੱਜੀ ਜਹਾਜ਼ ਵੀ ਸੀ।


ਜਾਇਦਾਦ ਦੀ ਕੀਮਤ ਕਰੋੜਾਂ ਰੁਪਏ
ਅੱਜ ਤੱਕ ਮੀਰ ਉਸਮਾਨ ਅਲੀ ਖਾਨ ਕੋਲ 230 ਬਿਲੀਅਨ ਡਾਲਰ (ਲਗਪਗ 18 ਲੱਖ ਕਰੋੜ ਰੁਪਏ) (Usman Ali Khan Net Worth) ਦੀ ਸੰਪਤੀ ਸੀ। ਉਸ ਸਮੇਂ ਉਨ੍ਹਾਂ ਦੀ ਕੁੱਲ ਦੌਲਤ ਅਮਰੀਕਾ ਦੇ ਜੀਡੀਪੀ ਦਾ 2 ਪ੍ਰਤੀਸ਼ਤ ਸੀ। ਨਿਜ਼ਾਮ ਉਸਮਾਨ ਦਾ ਜਨਮ 6 ਅਪ੍ਰੈਲ 1886 ਨੂੰ ਹੋਇਆ ਸੀ। ਉਹ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿੱਚ ਚੌਥੇ ਨੰਬਰ 'ਤੇ ਆਉਂਦੇ ਹਸੀ। ਉਨ੍ਹਾਂ ਦੀ ਜ਼ਿਆਦਾਤਰ ਦੌਲਤ ਗੋਲਕੁੰਡਾ ਦੀਆਂ ਹੀਰਿਆਂ ਦੀਆਂ ਖਾਣਾਂ ਤੋਂ ਆਈ ਸੀ। ਉਹ ਉਸ ਸਮੇਂ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਵੀ ਸੀ।



ਪਹਿਲੇ ਵਿਸ਼ਵ ਯੁੱਧ ਦੌਰਾਨ ਉਨ੍ਹਾਂ ਨੇ ਹਥਿਆਰ ਤੇ ਪੈਸਾ ਭੇਜ ਕੇ ਅੰਗਰੇਜ਼ਾਂ ਦੀ ਮਦਦ ਕੀਤੀ ਸੀ। ਉਨ੍ਹਾਂ ਨੇ ਸਿੱਕਿਆਂ ਲਈ ਇੱਕ ਵੱਖਰੀ ਟਕਸਾਲ ਵੀ ਬਣਾਈ। ਉਸਮਾਨ ਨੂੰ 'ਨਾਈਟ ਗ੍ਰੈਂਡ ਕਮਾਂਡਰ ਆਫ ਸਟਾਰ ਆਫ ਇੰਡੀਆ' ਦਾ ਖਿਤਾਬ ਵੀ ਮਿਲਿਆ ਪਰ ਦਿਲਚਸਪ ਗੱਲ ਇਹ ਹੈ ਕਿ ਇਸ ਸਭ ਦੇ ਬਾਵਜੂਦ ਨਿਜ਼ਾਮ ਦੀ ਸ਼ਾਹੀ ਸ਼ਾਨ ਦੀਆਂ ਨਹੀਂ ਸਗੋਂ ਉਨ੍ਹਾਂ ਦੀ ਕੰਜੂਸੀ ਦੀਆਂ ਕਹਾਣੀਆਂ ਦੁਨੀਆਂ ਭਰ ਵਿੱਚ ਮਸ਼ਹੂਰ ਸਨ।


ਪਹਿਰਾਵਾ ਕਾਫ਼ੀ ਸਧਾਰਨ ਸੀ
ਨਿਜ਼ਾਮ ਬਾਰੇ ਕਿਹਾ ਜਾਂਦਾ ਹੈ ਕਿ ਉਹ ਬਹੁਤੇ ਸ਼ਾਹੀ ਕੱਪੜਿਆਂ ਦੀ ਬਜਾਏ ਬੇਰੰਗ ਕੁੜਤਾ-ਪਜਾਮਾ ਪਹਿਨਦੇ ਸੀ ਤੇ ਪੈਰਾਂ ਵਿੱਚ ਸਾਧਾਰਨ ਚੱਪਲਾਂ ਹੁੰਦੀਆਂ ਸਨ। ਉਨ੍ਹਾਂ ਕੋਲ ਤੁਰਕੀ ਦੀ ਟੋਪੀ ਸੀ, ਜੋ ਉਨ੍ਹਾਂ 35 ਸਾਲਾਂ ਤੱਕ ਪਹਿਨੀ ਸੀ। ਉਹ ਜਿਸ ਥਾਂ 'ਤੇ ਸੌਂਦੇ ਸਨ, ਉੱਥੇ ਪੁਰਾਣਾ ਬੈੱਡ, ਟੁੱਟੇ ਮੇਜ਼ ਤੇ ਕੁਰਸੀਆਂ, ਸੁਆਹ ਨਾਲ ਭਰੀ ਐਸ਼ਟ੍ਰੇ ਤੇ ਕੂੜੇ ਨਾਲ ਭਰੀਆਂ ਟੋਕਰੀਆਂ ਹੁੰਦੀਆਂ ਸਨ।



ਮਹਿਮਾਨਾਂ ਦੀ ਬਚੀ ਸਿਗਰਟ ਵੀ ਨਹੀਂ ਸੀ ਛੱਡਦੇ
ਨਿਜ਼ਾਮ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਉਹ ਮਹਿਮਾਨਾਂ ਦੁਆਰਾ ਪੀਤੀ ਗਈ ਸਿਗਰਟ ਨੂੰ ਵੀ ਨਹੀਂ ਛੱਡਦੇ ਸੀ। ਉਹ ਸਾਧਾਰਨ ਗਲੀਚੇ 'ਤੇ ਬੈਠ ਕੇ ਆਮ ਤਰੀਕੇ ਨਾਲ ਖਾਣਾ ਖਾਂਦੇ ਸੀ। ਜੇਕਰ ਕੋਈ ਮਹਿਮਾਨ ਉਨ੍ਹਾਂ ਦੇ ਘਰ ਆਉਂਦਾ ਤੇ ਸਿਗਰਟ ਪੀ ਕੇ ਚਲਾ ਜਾਂਦਾ ਤਾਂ ਬਾਕੀ ਬਚਿਆ ਹਿੱਸਾ ਵੀ ਉਹ ਪੀ ਲੈਂਦੇ।