Alcohol Alert: ਸ਼ਰਾਬ ਨੂੰ ਕਈ ਤਰੀਕਿਆਂ ਨਾਲ ਸਮੁੱਚੀ ਸਿਹਤ ਲਈ ਹਾਨੀਕਾਰਕ ਮੰਨਿਆ ਗਿਆ ਹੈ। ਅਧਿਐਨ ਵਿੱਚ ਸ਼ਰਾਬ ਦੇ ਸੇਵਨ ਨੂੰ ਜਿਗਰ ਦੀਆਂ ਬਿਮਾਰੀਆਂ ਤੋਂ ਲੈ ਕੇ ਕਈ ਤਰ੍ਹਾਂ ਦੇ ਕੈਂਸਰ ਤੱਕ ਦੀਆਂ ਬਿਮਾਰੀਆਂ ਦਾ ਮੁੱਖ ਕਾਰਨ ਦੱਸਿਆ ਗਿਆ ਹੈ। ਹਾਲਾਂਕਿ ਲੋਕਾਂ ਵਿੱਚ ਇੱਕ ਆਮ ਧਾਰਨਾ ਰਹੀ ਹੈ ਕਿ ਜੇ ਤੁਸੀਂ ਘੱਟ ਮਾਤਰਾ ਵਿੱਚ ਜਾਂ ਕਦੇ-ਕਦਾਈਂ ਸ਼ਰਾਬ ਪੀਂਦੇ ਹੋ ਤਾਂ ਇਸ ਨਾਲ ਕੋਈ ਨੁਕਸਾਨ ਨਹੀਂ ਹੁੰਦਾ। ਕੀ ਇਹ ਸੱਚਮੁੱਚ ਅਜਿਹਾ ਹੈ? ਇਸ ਨਾਲ ਜੁੜੇ ਇੱਕ ਤਾਜ਼ਾ ਅਧਿਐਨ ਵਿੱਚ ਵਿਗਿਆਨੀਆਂ ਨੇ ਕਈ ਮਿੱਥਾਂ ਨੂੰ ਤੋੜਿਆ ਹੈ।



ਇੱਕ ਪੈੱਗ ਵੀ ਵਿਗਾੜ ਦੇਵੇਗਾ ਸਿਹਤ !


ਖੋਜਕਰਤਾਵਾਂ ਨੇ ਕਿਹਾ ਸ਼ਰਾਬ ਹਰ ਤਰ੍ਹਾਂ ਨਾਲ ਸਾਡੀ ਸਿਹਤ ਲਈ ਹਾਨੀਕਾਰਕ ਹੈ, ਭਾਵੇਂ ਇਸ ਦਾ ਸੇਵਨ ਘੱਟ ਮਾਤਰਾ 'ਚ ਕੀਤਾ ਜਾਵੇ। ਖੋਜਕਰਤਾਵਾਂ ਨੇ ਕਿਹਾ ਸ਼ਰਾਬ ਦੀ ਥੋੜ੍ਹੀ ਮਾਤਰਾ ਵੀ ਸਰੀਰ ਲਈ ਨੁਕਸਾਨਦੇਹ ਹੈ। ਇੱਥੋਂ ਤੱਕ ਕਿ  ਇੱਕ ਪੈੱਗ ਲਾਉਣ ਨਾਲ ਵੀ ਗੰਭੀਰ ਅਤੇ ਜਾਨਲੇਵਾ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ। ਪਹਿਲਾਂ ਕਈ ਅਧਿਐਨਾਂ ਅਤੇ ਰਿਪੋਰਟਾਂ ਵਿੱਚ ਇਹ ਕਿਹਾ ਗਿਆ ਸੀ ਕਿ ਪੁਰਸ਼ਾਂ ਲਈ ਪ੍ਰਤੀ ਦਿਨ 20 ਗ੍ਰਾਮ ਅਤੇ ਔਰਤਾਂ ਲਈ 10 ਗ੍ਰਾਮ ਪ੍ਰਤੀ ਦਿਨ ਤੱਕ ਨੁਕਸਾਨਦੇਹ ਨਹੀਂ ਹੈ। ਹਾਲਾਂਕਿ, ਇਸ ਅਧਿਐਨ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਛੋਟੀ ਮਾਤਰਾ ਵੀ ਸੁਰੱਖਿਅਤ ਨਹੀਂ ਹੈ। ਸ਼ਰਾਬ ਦੀ ਥੋੜ੍ਹੀ ਮਾਤਰਾ ਵੀ ਕੈਂਸਰ ਵਰਗੀਆਂ ਬਿਮਾਰੀਆਂ ਦਾ ਖ਼ਤਰਾ ਵਧਾ ਸਕਦੀ ਹੈ। ਬ੍ਰਿਟੇਨ ਵਿੱਚ ਇੱਕ ਲੱਖ ਤੋਂ ਜ਼ਿਆਦਾ ਲੋਕਾਂ 'ਤੇ ਕੀਤੇ ਗਏ ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਇਹ ਇੱਕ ਅਜਿਹੀ ਸਮੱਸਿਆ ਹੋ ਸਕਦੀ ਹੈ ਜੋ ਕੈਂਸਰ ਦੇ ਖਤਰੇ ਨੂੰ ਵਧਾਉਂਦੀ ਹੈ, ਜਿਸ ਨੂੰ ਲੈ ਕੇ ਸਾਰਿਆਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ।



ਅਧਿਐਨ ਨੇ ਕੀ ਪਾਇਆ?


12 ਸਾਲਾਂ ਲਈ 60 ਸਾਲ ਅਤੇ ਇਸ ਤੋਂ ਵੱਧ ਉਮਰ ਦੇ 135,103 ਬਾਲਗਾਂ ਨੂੰ ਸ਼ਰਾਬ ਕਾਰਨ ਹੋਣ ਵਾਲੀਆਂ ਸਮੱਸਿਆਵਾਂ ਦਾ ਅਧਿਐਨ ਕੀਤਾ ਗਿਆ ਸੀ। ਖੋਜ ਪੱਤਰ ਦੇ ਪ੍ਰਮੁੱਖ ਲੇਖਕ ਡਾ. ਰੋਜ਼ਾਰੀਓ ਓਰਟੋਲਾ ਦੱਸਦੇ ਨੇ, ਘੱਟ ਸ਼ਰਾਬ ਪੀਣਾ ਸਿਹਤ ਨੂੰ ਨੁਕਸਾਨ ਪਹੁੰਚਾਉਣ ਲਈ ਕਾਫੀ ਹੈ। ਸ਼ਰਾਬ ਪਹਿਲੀ ਬੂੰਦ ਤੋਂ ਹੀ ਕੈਂਸਰ ਦਾ ਖ਼ਤਰਾ ਵਧਾਉਣਾ ਸ਼ੁਰੂ ਕਰ ਦਿੰਦੀ ਹੈ। ਇੱਥੇ ਇਹ ਧਿਆਨ ਦੇਣ ਯੋਗ ਹੈ ਕਿ ਮੌਜੂਦਾ ਅਮਰੀਕੀ ਖੁਰਾਕ ਦਿਸ਼ਾ ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਸੰਜਮ ਵਿੱਚ ਸ਼ਰਾਬ ਪੀਣਾ ਨੁਕਸਾਨਦੇਹ ਨਹੀਂ ਹੈ। ਹਾਲਾਂਕਿ, ਇਹ ਵੀ ਧਿਆਨ ਦੇਣ ਯੋਗ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਅਮਰੀਕਾ ਵਿੱਚ ਜ਼ਿਆਦਾ ਸ਼ਰਾਬ ਪੀਣ ਨਾਲ ਹੋਣ ਵਾਲੀਆਂ ਮੌਤਾਂ ਵਿੱਚ 30 ਫੀਸਦੀ ਵਾਧਾ ਹੋਇਆ ਹੈ।