ਬੰਗਲਾਦੇਸ਼ ਦੀ ਸਥਿਤੀ ਬਹੁਤ ਖ਼ਰਾਬ ਹੈ। ਹਾਲ ਹੀ 'ਚ ਬੰਗਲਾਦੇਸ਼ 'ਚ 14 ਹਿੰਦੂ ਮੰਦਰਾਂ 'ਤੇ ਹਮਲਾ ਕੀਤਾ ਗਿਆ ਸੀ ਅਤੇ 27 ਮੂਰਤੀਆਂ ਤੋੜ ਦਿੱਤੀਆਂ ਗਈਆਂ ਸਨ। ਬੰਗਲਾਦੇਸ਼ ਪੁਲਿਸ ਮੁਤਾਬਕ ਇਸ ਘਟਨਾ 'ਚ ਸਿੰਦੂਰਪਿੰਡੀ 'ਚ 9, ਕਾਲਜਪਾੜਾ 'ਚ 4 ਅਤੇ ਸ਼ਾਹਬਾਜ਼ਪੁਰ ਨਾਥਪਾੜਾ ਇਲਾਕੇ 'ਚ 14 ਮੂਰਤੀਆਂ ਟੁੱਟੀਆਂ ਮਿਲੀਆਂ ਹਨ। 


ਪਿਛਲੇ 5 ਮਹੀਨਿਆਂ 'ਚ ਇਹ ਦੂਜਾ ਅਜਿਹਾ ਮਾਮਲਾ ਹੈ ਜਦੋਂ ਗੁਆਂਢੀ ਦੇਸ਼ 'ਚ ਘੱਟ ਗਿਣਤੀ ਹਿੰਦੂ ਭਾਈਚਾਰੇ ਦੇ ਧਾਰਮਿਕ ਸਥਾਨ 'ਤੇ ਇਸ ਤਰ੍ਹਾਂ ਹਮਲਾ ਹੋਇਆ ਹੈ। ਇਸ ਤੋਂ ਪਹਿਲਾਂ ਵੀ ਬੰਗਲਾਦੇਸ਼ ਵਿਚ ਹਿੰਦੂ ਮੰਦਰਾਂ 'ਤੇ ਹਮਲਿਆਂ ਦੀਆਂ ਖ਼ਬਰਾਂ ਛੁਪੀਆਂ ਨਹੀਂ ਰਹੀਆਂ। ਹਾਲਾਂਕਿ ਪਹਿਲਾਂ ਵੀ ਵੱਖ-ਵੱਖ ਦੇਸ਼ਾਂ 'ਚ ਹਮਲਿਆਂ ਦੀਆਂ ਖਬਰਾਂ ਆ ਚੁੱਕੀਆਂ ਹਨ। ਆਓ ਜਾਣਦੇ ਹਾਂ ਕਿ ਕਿਹੜੇ-ਕਿਹੜੇ ਦੇਸ਼ਾਂ 'ਚ ਮੰਦਰਾਂ 'ਤੇ ਹਮਲਿਆਂ ਦੀਆਂ ਖਬਰਾਂ ਆਈਆਂ ਹਨ।


ਅਫਗਾਨਿਸਤਾਨ


ਇਸ ਸਾਲ ਅਪ੍ਰੈਲ 'ਚ ਖੈਬਰ ਪਖਤੂਨਖਵਾ ਸੂਬੇ 'ਚ ਪਾਕਿਸਤਾਨ-ਅਫਗਾਨਿਸਤਾਨ ਸਰਹੱਦ ਨੇੜੇ ਇੱਕ ਇਤਿਹਾਸਕ ਹਿੰਦੂ ਮੰਦਰ ਨੂੰ ਢਾਹ ਦਿੱਤਾ ਗਿਆ ਸੀ। ਖੈਬਰ ਪਖਤੂਨਖਵਾ ਸੂਬੇ 'ਚ ਪਾਕਿਸਤਾਨ-ਅਫਗਾਨਿਸਤਾਨ ਸਰਹੱਦ ਨੇੜੇ ਇਕ ਇਤਿਹਾਸਕ ਹਿੰਦੂ ਮੰਦਰ ਨੂੰ ਢਾਹ ਦਿੱਤਾ ਗਿਆ। ਉਸ ਥਾਂ 'ਤੇ ਵਪਾਰਕ ਕੰਪਲੈਕਸ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਇਹ ਮੰਦਿਰ 1947 ਤੋਂ ਬੰਦ ਸੀ, ਜਦੋਂ ਇਸ ਦੇ ਮੂਲ ਨਿਵਾਸੀ ਭਾਰਤ ਚਲੇ ਗਏ ਸਨ, 'ਖੈਬਰ ਮੰਦਿਰ' ਖੈਬਰ ਜ਼ਿਲ੍ਹੇ ਦੇ ਸਰਹੱਦੀ ਕਸਬੇ ਲਾਂਡੀ ਕੋਟਲ ਬਜ਼ਾਰ ਵਿੱਚ ਸਥਿਤ ਸੀ, ਪਰ ਪਿਛਲੇ ਕੁਝ ਸਾਲਾਂ ਵਿੱਚ ਇਹ ਹੌਲੀ-ਹੌਲੀ ਖੰਡਰ ਹੋ ਰਿਹਾ ਸੀ। ਇਸ ਜਗ੍ਹਾ 'ਤੇ ਕਰੀਬ 10-15 ਦਿਨ ਪਹਿਲਾਂ ਉਸਾਰੀ ਸ਼ੁਰੂ ਹੋਈ ਸੀ। ਇਸ ਤੋਂ ਪਹਿਲਾਂ ਵੀ ਸਮੇਂ-ਸਮੇਂ 'ਤੇ ਇਸ ਦੇਸ਼ 'ਚ ਮੰਦਰਾਂ ਨੂੰ ਢਾਹੇ ਜਾਣ ਦੀਆਂ ਖਬਰਾਂ ਆਉਂਦੀਆਂ ਰਹੀਆਂ ਹਨ।


ਕੈਨੇਡਾ


ਕੈਨੇਡਾ ਵਿੱਚ ਇਸ ਸਾਲ ਜੁਲਾਈ ਵਿੱਚ ਹਿੰਦੂ ਧਾਰਮਿਕ ਸਥਾਨਾਂ 'ਤੇ ਲਗਾਤਾਰ ਹਮਲਿਆਂ ਦੌਰਾਨ ਐਡਮਿੰਟਨ ਵਿੱਚ ਬੀਏਪੀਐਸ ਸਵਾਮੀਨਾਰਾਇਣ ਮੰਦਰ ਵਿੱਚ ਭੰਨਤੋੜ ਕੀਤੀ ਗਈ ਸੀ। ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਇਸ ਮਾਮਲੇ 'ਚ ਕਿਹਾ ਸੀ ਕਿ ਬੀਏਪੀਐਸ ਸਵਾਮੀਨਾਰਾਇਣ ਮੰਦਰ 'ਤੇ ਤੜਕੇ ਭਾਰਤ ਵਿਰੋਧੀ ਨਾਅਰੇ ਲਿਖੇ ਗਏ ਸਨ। ਇਸ ਤੋਂ ਇਲਾਵਾ ਭਾਰਤੀ ਮੂਲ ਦੇ ਕੈਨੇਡੀਅਨ ਸੰਸਦ ਮੈਂਬਰ ਚੰਦਰ ਆਰੀਆ 'ਤੇ ਵੀ ਹਮਲਾ ਹੋਇਆ ਸੀ। ਇਸ ਘਟਨਾ ਦਾ ਦੋਸ਼ ਖਾਲਿਸਤਾਨੀ ਸਮਰਥਕਾਂ 'ਤੇ ਲੱਗਾ ਸੀ।


ਮਾਲਦੀਵ


ਮਾਲਦੀਵ ਵਿੱਚ ਹਿੰਦੂ ਮੰਦਰ ਵੀ ਸੁਰੱਖਿਅਤ ਨਹੀਂ ਹਨ। ਕਰੀਬ 12 ਸਾਲ ਪਹਿਲਾਂ ਮਾਲਦੀਵ 'ਚ ਹਿੰਦੂ ਮੰਦਰਾਂ 'ਤੇ ਹਮਲਾ ਕਰਕੇ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਤੋੜ ਦਿੱਤੀਆਂ ਗਈਆਂ ਸਨ।