Passport Rules: ਕਿਸੇ ਵੀ ਦੇਸ਼ ਵਿੱਚ ਰਹਿਣ ਲਈ ਉਸ ਦੇਸ਼ ਦੇ ਕੁਝ ਦਸਤਾਵੇਜ਼ ਬਹੁਤ ਜ਼ਰੂਰੀ ਹੁੰਦੇ ਹਨ। ਇਹਨਾਂ ਦਸਤਾਵੇਜ਼ਾਂ ਤੋਂ ਬਿਨਾਂ ਤੁਸੀਂ ਬਹੁਤ ਸਾਰੇ ਕੰਮ ਨਹੀਂ ਕਰ ਪਾਉਂਦੇ। ਜੇਕਰ ਅਸੀਂ ਭਾਰਤ ਦੀ ਗੱਲ ਕਰੀਏ ਤਾਂ ਇੱਥੇ ਰਹਿਣ ਵਾਲੇ ਲੋਕਾਂ ਕੋਲ ਬਹੁਤ ਸਾਰੇ ਦਸਤਾਵੇਜ਼ ਹੋਣੇ ਜ਼ਰੂਰੀ ਹਨ। ਇਨ੍ਹਾਂ ਵਿੱਚੋਂ, ਆਧਾਰ ਕਾਰਡ, ਪੈਨ ਕਾਰਡ, ਵੋਟਰ ਕਾਰਡ, ਰਾਸ਼ਨ ਕਾਰਡ, ਡਰਾਈਵਿੰਗ ਲਾਇਸੈਂਸ ਅਤੇ ਪਾਸਪੋਰਟ ਵਰਗੇ ਦਸਤਾਵੇਜ਼ ਜ਼ਰੂਰੀ ਹਨ। ਕੁਝ ਦਸਤਾਵੇਜ਼ ਇਦਾਂ ਦੇ ਵੀ, ਜੋ ਕਿ ਬਹੁਤ ਮਹੱਤਵਪੂਰਨ ਹਨ, ਜਿਨ੍ਹਾਂ ਦਾ ਕੋਈ ਬਦਲ (Replacement) ਨਹੀਂ ਹੁੰਦਾ ਹੈ।

Continues below advertisement



ਜਿਵੇਂ ਕਿ ਜੇ ਤੁਹਾਨੂੰ ਵਿਦੇਸ਼ ਦੀ ਯਾਤਰਾ ਕਰਨੀ ਪਵੇ ਤਾਂ ਫਿਰ ਤੁਹਾਨੂੰ ਪਾਸਪੋਰਟ ਦੀ ਲੋੜ ਪਵੇਗੀ। ਹੋਰ ਕੋਈ ਆਪਸ਼ਨ ਨਹੀਂ ਹੈ। ਭਾਰਤ ਵਿੱਚ ਪਾਸਪੋਰਟ ਵਿਦੇਸ਼ ਮੰਤਰਾਲੇ ਵਲੋਂ ਜਾਰੀ ਕੀਤਾ ਜਾਂਦਾ ਹੈ। ਹਾਲ ਹੀ ਵਿੱਚ, ਸਰਕਾਰ ਵੱਲੋਂ ਪਾਸਪੋਰਟ ਸੰਬੰਧੀ ਨਿਯਮਾਂ ਵਿੱਚ ਇੱਕ ਵੱਡਾ ਬਦਲਾਅ ਕੀਤਾ ਗਿਆ ਹੈ। ਹੁਣ ਜੇਕਰ ਕੋਈ ਪਤੀ-ਪਤਨੀ ਪਾਸਪੋਰਟ ਵਿੱਚ ਆਪਣਾ ਨਾਮ ਜੋੜਨਾ ਚਾਹੁੰਦੇ ਹਨ, ਤਾਂ ਉਸ ਲਈ ਇਹ ਦਸਤਾਵੇਜ਼ ਜ਼ਰੂਰੀ ਹੋਵੇਗਾ।



ਮੈਰਿਜ ਸਰਟੀਫਿਕੇਟ ਦੀ ਲੋੜ ਨਹੀਂ ਹੋਵੇਗੀ
ਪਹਿਲਾਂ, ਜੇਕਰ ਕੋਈ ਪਤੀ-ਪਤਨੀ ਪਾਸਪੋਰਟ ਵਿੱਚ ਆਪਣਾ ਨਾਮ ਜੋੜਨਾ ਚਾਹੁੰਦੇ ਸਨ, ਤਾਂ ਇਸਦੇ ਲਈ ਇੱਕ ਲੰਬੀ ਪ੍ਰਕਿਰਿਆ ਦੀ ਪਾਲਣਾ ਕਰਨੀ ਪੈਂਦੀ ਸੀ ਅਤੇ ਵਿਆਹ ਦਾ ਸਰਟੀਫਿਕੇਟ ਵੀ ਜਮ੍ਹਾ ਕਰਵਾਉਣਾ ਪੈਂਦਾ ਸੀ। ਉੱਥੇ ਹੀ ਜਦੋਂ ਨੌਕਰੀ ਜਾਂ ਕਿਸੇ ਹੋਰ ਕਾਰਨ ਕਰਕੇ ਵਿਦੇਸ਼ ਜਾਣ ਲਈ ਪਾਸਪੋਰਟ ਦੀ ਲੋੜ ਪੈਂਦੀ ਸੀ, ਤਾਂ ਪਤੀ-ਪਤਨੀ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਭਾਰਤ ਵਿੱਚ ਵਿਆਹ ਦਾ ਸਰਟੀਫਿਕੇਟ ਬਣਵਾਉਣਾ ਅਜੇ ਵੀ ਆਮ ਨਹੀਂ ਹੈ।


ਜੇਕਰ ਅਸੀਂ ਯੂਪੀ, ਬਿਹਾਰ, ਮੱਧ ਪ੍ਰਦੇਸ਼ ਵਰਗੇ ਰਾਜਾਂ ਦੀ ਗੱਲ ਕਰੀਏ ਤਾਂ ਅੱਜ ਵੀ ਇੱਥੇ ਮੈਰਿਜ ਸਰਟੀਫਿਕੇਟ ਨੂੰ ਬਹੁਤਾ ਮਹੱਤਵ ਨਹੀਂ ਦਿੱਤਾ ਜਾਂਦਾ, ਜਿਸ ਕਾਰਨ ਜਦੋਂ ਇੱਥੇ ਲੋਕਾਂ ਨੂੰ ਪਾਸਪੋਰਟ ਵਿੱਚ ਆਪਣੇ ਜੀਵਨ ਸਾਥੀ ਦਾ ਨਾਮ ਜੋੜਨਾ ਪੈਂਦਾ ਹੈ, ਤਾਂ ਉਨ੍ਹਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਹੁਣ ਭਾਰਤ ਸਰਕਾਰ ਨੇ ਮੈਰਿਜ ਸਰਟੀਫਿਕੇਟ ਦੀ ਜ਼ਰੂਰਤ ਨੂੰ ਖਤਮ ਕਰ ਦਿੱਤਾ ਹੈ।


ਹੁਣ ਲੱਗੇਗਾ ਆਹ ਦਸਤਾਵੇਜ਼


ਵਿਦੇਸ਼ ਮੰਤਰਾਲੇ ਨੇ ਵਿਆਹ ਤੋਂ ਬਾਅਦ ਪਾਸਪੋਰਟ ਵਿੱਚ ਆਪਣੇ ਜੀਵਨ ਸਾਥੀ ਦਾ ਨਾਮ ਜੋੜਨ ਲਈ ਮੈਰਿਜ ਸਰਟੀਫਿਕੇਟ ਦੀ ਲੋੜ ਨੂੰ ਖਤਮ ਕਰ ਦਿੱਤਾ ਹੈ, ਭਾਵ ਕਿ ਹੁਣ ਤੁਹਾਨੂੰ ਮੈਰਿਜ ਸਰਟੀਫਿਕੇਟ ਨਹੀਂ ਦੇਣਾ ਪਵੇਗਾ। ਹੁਣ ਇਸ ਦੇ ਲਈ, ਸਵੈ-ਘੋਸ਼ਣਾ ਸਰਟੀਫਿਕੇਟ ਨੂੰ ਮਾਨਤਾ ਦਿੱਤੀ ਗਈ ਹੈ। ਹੁਣ ਲੋਕਾਂ ਨੂੰ Annexure J ਦਾ ਵਿਕਲਪ ਮਿਲੇਗਾ।


ਜਿਸ 'ਤੇ ਉਹ ਆਪਣੇ ਵਿਆਹ ਦੀਆਂ ਫੋਟੋਆਂ ਅਤੇ ਸਾਂਝੀਆਂ ਫੋਟੋਆਂ ਅਪਲੋਡ ਕਰ ਸਕਣਗੇ। ਜਿਸ 'ਤੇ ਦੋਵਾਂ ਦੇ ਸਾਂਝੇ ਦਸਤਖਤ ਹੋਣਗੇ। ਇਸ ਲਈ, ਇਸ ਵਿੱਚ ਕੁਝ ਜਾਣਕਾਰੀ ਵੀ ਦਰਜ ਕਰਨੀ ਪਵੇਗੀ। ਇਸ ਦਸਤਾਵੇਜ਼ ਨੂੰ ਮੈਰਿਜ ਸਰਟੀਫਿਕੇਟ ਮੰਨਿਆ ਜਾਵੇਗਾ। ਇਸ ਆਧਾਰ 'ਤੇ ਪਤੀ-ਪਤਨੀ ਦੇ ਨਾਮ ਪਾਸਪੋਰਟ ਵਿੱਚ ਜੋੜੇ ਜਾਣਗੇ।