Challan For Writing Inappropriate Words On Vehicle: ਜਦੋਂ ਵੀ ਤੁਸੀਂ ਸੜਕ 'ਤੇ ਬਾਹਰ ਨਿਕਲਦੇ ਹੋ, ਤਾਂ ਉਦੋਂ ਤੁਸੀਂ ਕਈ ਤਰ੍ਹਾਂ ਦੇ ਵਾਹਨ ਦੇਖਦੇ ਹੋ। ਉੱਥੇ ਹੀ ਤੁਸੀਂ ਇਨ੍ਹਾਂ ਵਾਹਨਾਂ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਨੰਬਰ ਪਲੇਟਾਂ ਜ਼ਰੂਰ ਦੇਖੀਆਂ ਹੋਣਗੀਆਂ। ਇਸ ਦੇ ਨਾਲ ਹੀ ਕਈ ਲੋਕ ਨੰਬਰ ਲੈਣ ਲਈ ਲੱਖਾਂ-ਕਰੋੜਾਂ ਰੁਪਏ ਖਰਚ ਕਰ ਦਿੰਦੇ ਹਨ। ਇਸ ਲਈ ਬਹੁਤ ਸਾਰੇ ਲੋਕ ਆਪਣੇ ਵਾਹਨਾਂ ਦੀ ਨੰਬਰ ਪਲੇਟ ਫੈਂਸੀ ਤਰੀਕੇ ਨਾਲ ਬਣਵਾ ਲੈਂਦੇ ਹਨ। ਨੰਬਰ ਦਿਖਾਉਣ ਦੀ ਬਜਾਏ, ਉਸ 'ਤੇ ਨਾਮ ਲਿਖਿਆ ਹੁੰਦਾ ਹੈ।


ਇਸ ਲਈ ਕਈ ਲੋਕ ਗੱਡੀਆਂ 'ਤੇ ਆਪਣਾ ਸਰਨੇਮ ਲਿਖਵਾ ਲੈਂਦੇ ਹਨ, ਕਈ ਲੋਕਾਂ ਨੇ ਆਪਣੀ ਕਾਸਟ ਲਿਖਵਾਈ ਹੁੰਦੀ ਹੈ, ਕਈ ਲੋਕਾਂ ਉਨ੍ਹਾਂ 'ਤੇ ਕੋਈ ਨਾ ਕੋਈ ਕੋਟ ਲਿਖਵਾ ਲੈਂਦੇ ਹਨ ਅਤੇ ਕਈ ਲੋਕ ਸ਼ਾਇਰੀ ਲਿਖਵਾ ਲੈਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਮੋਟਰ ਵਹੀਕਲ ਐਕਟ ਦੇ ਤਹਿਤ ਇਹ ਸਭ ਕਰਨਾ ਤੁਹਾਨੂੰ ਮਹਿੰਗਾ ਪੈ ਸਕਦਾ ਹੈ। ਜੇਕਰ ਤੁਸੀਂ ਆਪਣੀ ਕਾਰ ਦੇ ਪਿਛਲੇ ਪਾਸੇ ਜਾਂ ਨੇਮ ਪਲੇਟ 'ਤੇ ਅਜਿਹਾ ਕੁਝ ਲਿਖਦੇ ਹੋ, ਤਾਂ ਪੁਲਿਸ ਤੁਹਾਡਾ ਟ੍ਰੈਫਿਕ ਚਲਾਨ ਕੱਟ ਦੇਵੇਗੀ।


ਤੁਸੀਂ ਕਈ ਟਰੱਕਾਂ ਜਾਂ ਹੋਰ ਵਾਹਨਾਂ 'ਤੇ ਵੱਖ-ਵੱਖ ਤਰ੍ਹਾਂ ਦੀ ਸ਼ਾਇਰੀ ਲਿਖੀ ਦੇਖੀ ਹੋਵੇਗੀ। ਉੱਥੇ ਹੀ ਕਈ ਗੱਡੀਆਂ 'ਤੇ ਰੋਮਾਂਟਿਕ ਅਤੇ ਅਸ਼ਲੀਲ ਸ਼ਾਇਰੀ ਲਿਖੀ ਹੁੰਦੀ ਹੈ। ਪਰ ਹੁਣ ਜੇ ਕੋਈ ਉੱਤਰ ਪ੍ਰਦੇਸ਼ ਵਿੱਚ ਇਸ ਤਰ੍ਹਾਂ ਦੀ ਸ਼ਾਇਰੀ ਲਿੱਖਦਾ ਹੈ। ਤਾਂ ਉਸ ਦਾ ਚੰਗਾ ਚਲਾਨ ਕੱਟਿਆ ਜਾ ਸਕਦਾ ਹੈ। ਕਨੌਜ ਪੁਲਿਸ ਨੇ ਹਾਲ ਹੀ ਵਿੱਚ ਅਜਿਹੇ ਵਾਹਨਾਂ ਖਿਲਾਫ ਕਾਰਵਾਈ ਕੀਤੀ ਹੈ।


ਇਹ ਵੀ ਪੜ੍ਹੋ: kitchen Tiles: ਰਸੋਈ ਦੀਆਂ ਟਾਇਲਾਂ ਨੂੰ ਸਾਫ ਕਰਨ ਲਈ ਅਪਣਾਓ ਆਹ ਤਰੀਕੇ, ਸ਼ੀਸ਼ੇ ਵਾਂਗ ਚਮਕ ਜਾਣਗੀਆਂ


ਕਨੌਜ ਪੁਲਿਸ ਨੇ ਕਈ ਵਾਹਨਾਂ ਨੂੰ ਰੋਕ ਕੇ ਉਨ੍ਹਾਂ ਦੇ ਡਰਾਈਵਰਾਂ ਨੂੰ ਹਦਾਇਤ ਕੀਤੀ ਕਿ ਵਾਹਨਾਂ 'ਤੇ ਅਜਿਹੀ ਸ਼ਾਇਰੀ ਲਿਖਣਾ ਮੋਟਰ ਵਹੀਕਲ ਐਕਟ ਤਹਿਤ ਗੈਰ-ਕਾਨੂੰਨੀ ਹੈ। ਅਜਿਹਾ ਕਰਨ 'ਤੇ ਚਲਾਨ ਜਾਰੀ ਕੱਟਿਆ ਜਾਵੇਗਾ। ਪੁਲਿਸ ਨੇ ਜਿੱਥੇ ਕਈ ਲੋਕਾਂ ਨੂੰ ਹਦਾਇਤਾਂ ਦੇ ਕੇ ਹੀ ਛੱਡ ਦਿੱਤਾ, ਉੱਥੇ ਹੀ ਪੁਲਿਸ ਨੇ ਕਈਆਂ ਦੇ ਚਲਾਨ ਵੀ ਕੱਟੇ।





ਕੀ ਕਹਿੰਦਾ ਨਿਯਮ
ਮੋਟਰ ਵਹੀਕਲ ਐਕਟ 1988 ਦੇ ਤਹਿਤ ਕਿਸੇ ਵਾਹਨ 'ਤੇ ਇਤਰਾਜ਼ਯੋਗ ਸ਼ਬਦ ਲਿਖਣਾ ਐਕਟ ਤਹਿਤ ਬਣੇ ਨਿਯਮਾਂ ਦੀ ਉਲੰਘਣਾ ਹੈ। ਅਜਿਹਾ ਕਰਨ ਨਾਲ ਡਰਾਈਵਰ ਦਾ ਚਲਾਨ ਕੱਟਿਆ ਜਾ ਸਕਦਾ ਹੈ। ਮੋਟਰ ਵਹੀਕਲ ਐਕਟ, 1988 ਦੇ ਤਹਿਤ ਵਾਹਨਾਂ 'ਤੇ ਜਾਤ ਜਾਂ ਧਰਮ ਨਾਲ ਸਬੰਧਤ ਸ਼ਬਦ ਲਿਖਣਾ ਜਾਂ ਕੋਈ ਸਟਿੱਕਰ ਲਗਾਉਣਾ ਗੈਰ-ਕਾਨੂੰਨੀ ਹੈ।



ਇਸ ਦੇ ਲਈ ਤੁਹਾਨੂੰ 1,000 ਰੁਪਏ ਤੱਕ ਦਾ ਜੁਰਮਾਨਾ ਭਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਜਾਤੀਵਾਦ ਅਤੇ ਧਾਰਮਿਕ ਵਿਤਕਰੇ ਨੂੰ ਰੋਕਣ ਲਈ ਸਾਲ 2023 ਤੋਂ ਮੋਟਰ ਵਹੀਕਲ ਐਕਟ ਤਹਿਤ ਵਾਹਨ ਦੀ ਨੰਬਰ ਪਲੇਟ 'ਤੇ ਜਾਤੀ ਜਾਂ ਧਰਮ ਨਾਲ ਸਬੰਧਤ ਕੁਝ ਵੀ ਲਿਖਣਾ ਗੈਰ-ਕਾਨੂੰਨੀ ਹੈ। ਅਜਿਹਾ ਕਰਨ 'ਤੇ ਤੁਹਾਨੂੰ 5,000 ਰੁਪਏ ਤੱਕ ਦਾ ਜੁਰਮਾਨਾ ਭਰਨਾ ਪੈ ਸਕਦਾ ਹੈ।


ਇਹ ਵੀ ਪੜ੍ਹੋ: ਬਾਬਾ ਸਿੱਦੀਕੀ ਕ*ਤ*ਲ*ਕਾਂਡ 'ਚ ਹੋਇਆ ਵੱਡਾ ਖੁਲਾਸਾ, ਆਟੋ ਤੋਂ ਆਏ ਸੀ ਸ਼ੂਟਰਸ, 30 ਦਿਨਾਂ ਤੋਂ ਕਰ ਰਹੇ ਸੀ ਰੇਕੀ, ਲਾਰੇਂਸ ਬਿਸ਼ਨੋਈ ਗੈਂਗ ਸ਼ਾਮਲ!