Sun: ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਮੀਂਹ ਤੋਂ ਬਾਅਦ ਅਸਮਾਨ ਸਾਫ਼ ਹੋ ਜਾਂਦਾ ਹੈ ਅਤੇ ਤਿੱਖੀ ਜਿਹੀ ਧੁੱਪ ਨਿਕਲ ਜਾਂਦੀ ਹੈ, ਇਹ ਧੁੱਪ ਆਮ ਦਿਨਾਂ ਦੇ ਮੁਕਾਬਲੇ ਜ਼ਿਆਦਾ ਤੇਜ਼ ਲੱਗਦੀ ਹੈ। ਅਜਿਹਾ ਕਿਉਂ ਹੁੰਦਾ ਹੈ? ਆਓ ਜਾਣਦੇ ਹਾਂ ਵਿਗਿਆਨ ਦੇ ਨਜ਼ਰੀਏ ਤੋਂ ਇਸ ਸਵਾਲ ਦਾ ਜਵਾਬ।

Continues below advertisement

ਬਾਰਿਸ਼ ਤੋਂ ਬਾਅਦ ਤੇਜ਼ ਧੁੱਪ ਹੋਣ ਦੇ ਕਈ ਕਾਰਨ ਹਨ। ਉਦਾਹਰਣ ਦੇ ਤੌਰ 'ਤੇ ਮੀਂਹ ਦੇ ਦੌਰਾਨ ਵਾਯੂਮੰਡਲ ਵਿੱਚ ਮੌਜੂਦ ਨਮੀ ਮੀਂਹ ਦੇ ਰੂਪ ਵਿੱਚ ਡਿੱਗਦਾ ਹੈ। ਇਸ ਕਾਰਨ ਵਾਯੂਮੰਡਲ ਖੁਸ਼ਕ ਹੋ ਜਾਂਦਾ ਹੈ। ਨਮੀ ਸੂਰਜ ਦੀਆਂ ਕਿਰਨਾਂ ਨੂੰ ਫੈਲਾਉਣ ਅਤੇ ਜਜ਼ਬ ਕਰਨ ਦਾ ਕੰਮ ਕਰਦੀ ਹੈ। ਇਸ ਲਈ ਜਦੋਂ ਨਮੀ ਘੱਟ ਹੁੰਦੀ ਹੈ ਤਾਂ ਸੂਰਜ ਦੀਆਂ ਕਿਰਨਾਂ ਸਿੱਧੀਆਂ ਧਰਤੀ 'ਤੇ ਪਹੁੰਚਦੀਆਂ ਹਨ ਅਤੇ ਬਹੁਤ ਤਿੱਖੀ ਅਤੇ ਤੇਜ਼ ਧੁੱਪ ਨਿਕਲਦੀ ਹੈ। ਇਸ ਤੋਂ ਇਲਾਵਾ ਮੀਂਹ ਧੂੜ ਦੇ ਕਣਾਂ ਨੂੰ ਵੀ ਧੋ ਕੇ ਲੈ ਜਾਂਦਾ ਹੈ। ਧੂੜ ਦੇ ਕਣ ਸੂਰਜ ਦੀਆਂ ਕਿਰਨਾਂ ਨੂੰ ਖਿਲਾਰਦੇ ਹਨ ਜਦੋਂ ਧੂੜ ਦੇ ਕਣ ਘੱਟ ਹੁੰਦੇ ਹਨ, ਤਾਂ ਸੂਰਜ ਦੀਆਂ ਕਿਰਨਾਂ ਸਿੱਧੀਆਂ ਧਰਤੀ 'ਤੇ ਪਹੁੰਚਦੀਆਂ ਹਨ ਅਤੇ ਧੁੱਪ ਤੇਜ਼ ਲੱਗਦੀ ਹੈ। 

ਇਹ ਵੀ ਪੜ੍ਹੋ: ਨਹੀਂ ਦੇਖਣ 'ਤੇ ਵੀ ਕੱਟ ਰਹੇ Netflix ਅਤੇ Disney Hotstar ਦੇ ਪੈਸੇ? ਤਾਂ ਅਪਣਾਓ ਆਹ ਤਰੀਕਾ

Continues below advertisement

ਇਸ ਤੋਂ ਇਲਾਵਾ, ਮੀਂਹ ਪੈਣ ਤੋਂ ਬਾਅਦ, ਵਾਯੂਮੰਡਲ ਵਿੱਚ ਓਜ਼ੋਨ ਪਰਤ ਦੀ ਮੋਟਾਈ ਵੱਧ ਜਾਂਦੀ ਹੈ ਅਤੇ ਓਜ਼ੋਨ ਪਰਤ ਸੂਰਜ ਦੀਆਂ ਹਾਨੀਕਾਰਕ ਪਰਾਬੈਂਗਣੀ ਕਿਰਨਾਂ ਨੂੰ ਸੋਖ ਲੈਂਦੀ ਹੈ। ਇਸ ਕਾਰਨ ਤੇਜ਼ ਧੁੱਪ ਲੱਗਦੀ ਹੈ ਪਰ ਚਮੜੀ ਲਈ ਨੁਕਸਾਨਦੇਹ ਨਹੀਂ ਹੁੰਦੀ ਹੈ। ਮੀਂਹ ਤੋਂ ਬਾਅਦ, ਅਸਮਾਨ ਸਾਫ਼ ਹੋ ਜਾਂਦਾ ਹੈ ਅਤੇ ਬੱਦਲ ਗਾਇਬ ਹੋ ਜਾਂਦੇ ਹਨ। ਬੱਦਲ ਸੂਰਜ ਦੀਆਂ ਕਿਰਨਾਂ ਨੂੰ ਰੋਕਦੇ ਹਨ। ਜਦੋਂ ਬੱਦਲ ਨਹੀਂ ਹੁੰਦੇ ਤਾਂ ਸੂਰਜ ਦੀਆਂ ਕਿਰਨਾਂ ਸਿੱਧੀਆਂ ਧਰਤੀ 'ਤੇ ਪਹੁੰਚਦੀਆਂ ਹਨ ਅਤੇ ਧੁੱਪ ਤੇਜ਼ ਲੱਗਦੀ ਹੈ।

ਮੀਂਹ ਤੋਂ ਬਾਅਦ, ਜਦੋਂ ਸੂਰਜ ਦੀਆਂ ਕਿਰਨਾਂ ਪਾਣੀ ਦੀਆਂ ਬੂੰਦਾਂ ਨਾਲ ਟਕਰਾਦੀਆਂ ਹਨ, ਤਾਂ ਸਤਰੰਗੀ ਪੀਂਘ ਬਣ ਜਾਂਦੀ ਹੈ। ਇਹ ਇੱਕ ਸੁੰਦਰ ਕੁਦਰਤੀ ਵਰਤਾਰਾ ਹੈ, ਜੋ ਕਿ ਕਾਫ਼ੀ ਸੁੰਦਰ ਲੱਗਦਾ ਹੈ। ਇਸ ਤੋਂ ਇਲਾਵਾ ਮੀਂਹ ਤੋਂ ਬਾਅਦ ਤੇਜ਼ ਧੁੱਪ ਕਾਰਨ ਪੌਦਿਆਂ ਨੂੰ ਪ੍ਰਕਾਸ਼ ਸੰਸ਼ਲੇਸ਼ਣ ਲਈ ਲੋੜੀਂਦੀ ਊਰਜਾ ਮਿਲਦੀ ਹੈ ਜਿਸ ਕਾਰਨ ਉਹ ਤੇਜ਼ੀ ਨਾਲ ਵਧਦੇ ਹਨ।

ਇਹ ਵੀ ਪੜ੍ਹੋ: ਪੰਜਾਬ 'ਚ 2 ਦਿਨ ਰਹੇਗੀ ਸਰਕਾਰੀ ਛੁੱਟੀ, ਸਰਕਾਰੀ ਦਫਤਰਾਂ ਸਣੇ ਸਕੂਲ-ਕਾਲਜ ਅਤੇ ਬੈਂਕ ਰਹਿਣਗੇ ਬੰਦ