✕
  • ਹੋਮ

ਸਵੇਰੇ ਉੱਠ ਭੁੱਲ ਕੇ ਵੀ ਨਾ ਕਰੋ ਇਹ 5 ਗ਼ਲਤੀਆਂ, ਨਹੀਂ ਤਾਂ ਪਊ ਪਛਤਾਉਣਾ

ਏਬੀਪੀ ਸਾਂਝਾ   |  31 Mar 2019 05:45 PM (IST)
1

5. ਸਵੇਰੇ ਉੱਠਦਿਆਂ ਹੀ ਨਹਾਉਣ ਜਾਣਾ ਵੀ ਸਿਹਤ ਲਈ ਠੀਕ ਨਹੀਂ। ਸਵੇਰ ਵੇਲੇ ਸਰੀਰ ਦਾ ਤਾਪਮਾਨ ਜ਼ਿਆਦਾ ਹੁੰਦਾ ਹੈ। ਜਦੋਂ ਨਹਾਉਣ ਲਈ ਸਰੀਰ 'ਤੇ ਠੰਡਾ ਪਾਣੀ ਪਾਇਆ ਜਾਂਦਾ ਹੈ ਤਾਂ ਸਰੀਰ ਦਾ ਤਾਪਮਾਨ ਘਟ ਜਾਂਦਾ ਹੈ। ਇਸ ਨਾਲ ਜ਼ੁਕਾਮ ਵਰਗੀ ਸਮੱਸਿਆ ਹੋ ਸਕਦੀ ਹੈ।

2

4. ਕਈ ਲੋਕ ਦੇਰੀ ਨਾਲ ਉੱਠ ਕੇ ਤੁਰੰਤ ਦਫ਼ਤਰ ਨੂੰ ਭੱਜਣ ਲਈ ਬਰੱਸ਼ ਕਰਦੇ ਤੇ ਮੂੰਹ ਧੋਂਦੇ ਹਨ ਪਰ ਅਜਿਹਾ ਕਰਨਾ ਸਿਹਤ ਲਈ ਨੁਕਸਾਨਦਾਇਕ ਹੈ। ਸਵੇਰੇ-ਸਵੇਰੇ ਜੋ ਤੁਹਾਡੇ ਮੂੰਹ ਵਿੱਚ ਲਾਰ ਹੁੰਦੀ ਹੈ, ਉਹ ਤੁਹਾਡੇ ਪੇਟ ਵਿੱਚ ਜਾਣੀ ਚਾਹੀਦੀ ਹੈ ਤਾਂ ਜੋ ਪੇਟ ਵਿੱਚ ਜਮ੍ਹਾ ਤੇਜ਼ਾਬੀ ਮਾਦਾ ਖ਼ਤਮ ਹੋ ਸਕੇ। ਇਸ ਲਈ ਸਵੇਰੇ ਉੱਠ ਕੇ ਪਹਿਲਾਂ ਪਾਣੀ ਪੀਓ ਤੇ ਮੂੰਹ ਦੀ ਲਾਰ ਪੇਟ ਵਿੱਚ ਜਾਣ ਦਿਓ। ਉਸ ਦੇ ਬਾਅਦ ਹੀ ਬਰੱਸ਼ ਕਰੋ।

3

3. ਸਵੇਰੇ ਉੱਠ ਕੇ ਚਾਹ ਪੀਣੀ ਵੀ ਠੀਕ ਨਹੀਂ। ਜੇ ਦੁੱਧ ਵਾਲੀ ਚਾਹ ਪੀਂਦੇ ਹੋ ਤਾਂ ਇਹ ਤੁਹਾਡੇ ਪੇਟ ਲਈ ਬੇਹੱਦ ਖ਼ਤਰਨਾਕ ਹੈ। ਪੇਟ ਵਿੱਚ ਜਾਂਦਿਆਂ ਹੀ ਇਸ ਨਾਲ ਗੈਸ ਬਣ ਜਾਂਦੀ ਹੈ। ਇੱਕ ਵਾਰੀ ਗੈਸ ਬਣ ਗਈ ਤਾਂ ਇਸ ਨਾਲ ਵਾਲ ਝੜਨਾ, ਪੇਟ ਖਰਾਬ ਹੋਣਾ, ਪਾਚਨ ਸ਼ਕਤੀ ਕਮਜ਼ੋਰ ਹੋਣਾ ਆਦਿ ਬਿਮਾਰੀਆਂ ਹੋ ਸਕਦੀਆਂ ਹਨ।

4

2. ਸਵੇਰੇ ਉੱਠ ਕੇ ਮੋਬਾਈਲ ਲੱਭਣਾ ਖ਼ਤਰਨਾਕ ਹੋ ਸਕਦਾ ਹੈ। ਮੋਬਾਈਲ ਤੋਂ ਬਲੂ ਲਾਈਟ ਨਿਕਲਦੀ ਹੈ ਜੋ ਸਵੇਰੇ-ਸਵੇਰੇ ਅੱਖਾਂ ਲਈ ਸਹੀ ਨਹੀਂ ਹੁੰਦੀ। ਅੱਖਾਂ 'ਤੇ ਬੁਰਾ ਅਸਰ ਪੈਂਦਾ ਹੈ। ਸਵੇਰੇ ਉੱਠ ਕੇ ਪਹਿਲਾਂ ਫ੍ਰੈਸ਼ ਹੋ ਜਾਓ, ਉਸ ਤੋਂ ਬਾਅਦ ਹੀ ਮੋਬਾਈਲ ਵੇਖੋ।

5

1. ਕਈ ਲੋਕ ਨੀਂਦ ਖੁੱਲ੍ਹਦਿਆਂ ਇੱਕ ਝਟਕੇ ਵਿੱਚ ਬਿਸਤਰੇ ਤੋਂ ਉੱਠ ਪੈਂਦੇ ਹਨ ਪਰ ਅਜਿਹਾ ਕਰਨਾ ਤੁਹਾਡੇ ਸਰੀਰ ਨੂੰ ਨੁਕਸਾਨ ਪੁੰਚਾਉਂਦਾ ਹੈ। ਦਰਅਸਲ ਜਦੋਂ ਸੌਂ ਕੇ ਉੱਠੀਦਾ ਹੈ ਤਾਂ ਸਰੀਰ ਵਿੱਚ ਖ਼ੂਨ ਦਾ ਵਹਾਅ ਬੇਹੱਦ ਹੌਲ਼ਾ ਹੁੰਦਾ ਹੈ ਪਰ ਜਦੋਂ ਇੱਕਦਮ ਉੱਠ ਕੇ ਸਰੀਰ ਨੂੰ ਜ਼ੋਰ ਦਿੰਦੇ ਹਾਂ ਤਾਂ ਦਿਮਾਗ ਤੇ ਪਿੱਠ 'ਤੇ ਇਸ ਦਾ ਅਸਰ ਪੈਂਦਾ ਹੈ।

6

ਸਵੇਰੇ ਉੱਠ ਕੇ ਚੰਗੀਆਂ ਆਦਤਾਂ ਅਪਣਾਈਆਂ ਜਾਣ ਤਾਂ ਸਹਿਤ ਹਮੇਸ਼ਾ ਚੰਗੀ ਰਹੇਗੀ ਪਰ ਜੇ ਸਵੇਰੇ ਉੱਠ ਕੇ ਮਾੜੀ ਆਦਤ ਪਾ ਲਈ ਜਾਏ ਤਾਂ ਸਿਹਤ ਵੀ ਚੰਗੀ ਨਹੀਂ ਰਹੇਗੀ। ਅੱਜ ਸਵੇਰੇ ਉੱਠ ਕੇ ਕੀਤੇ ਜਾਣ ਵਾਲੇ ਅਜਿਹੇ 5 ਕੰਮਾਂ ਬਾਰੇ ਦੱਸਾਂਗੇ, ਜਿਸ ਨਾਲ ਤੁਹਾਡੀ ਸਿਹਤ 'ਤੇ ਮਾੜਾ ਅਸਰ ਪੈ ਸਕਦਾ ਹੈ।

  • ਹੋਮ
  • ਸਿਹਤ
  • ਸਵੇਰੇ ਉੱਠ ਭੁੱਲ ਕੇ ਵੀ ਨਾ ਕਰੋ ਇਹ 5 ਗ਼ਲਤੀਆਂ, ਨਹੀਂ ਤਾਂ ਪਊ ਪਛਤਾਉਣਾ
About us | Advertisement| Privacy policy
© Copyright@2026.ABP Network Private Limited. All rights reserved.